Friday, November 22, 2024

ਗੁ: ਦਮਦਮਾ ਸਾਹਿਬ ਵਿਖੇ ਨਵੇਂ ਦੀਵਾਨ ਹਾਲ ਤੇ ਸਕੂਲ ਦੀ ਇਮਾਰਤ ਦਾ ਸੰਤ ਮਹਾਂਪੁਰਸ਼ਾਂ ਨੇ ਰੱਖਿਆ ਨੀਂਹ ਪੱਥਰ

ਪੱਟੀ, 25 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਗੁਰਦਵਾਰਾ ਦਮਦਮਾ ਸਾਹਿਬ ਕੈਰੋਂ ਵਿਖੇ ਨਵੇ ਬਣ ਰਹੇ ਦੀਵਾਨ ਹਾਲ ਤੇ ਸਕੂਲ ਦੀ ਬਿਲਡਿੰਗ ਦਾ ਨੀਹ ਪੱਥਰ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਰਜੀਤ ਸਿੰਘ ਦੀ ਅਗਵਾਈ ਹੇਠ ਬਾਬਾ ਅਵਤਾਰ ਸਿੰਘ ਸੁਰ ਸਿੰਘ, ਬਾਬਾ ਅਮਰੀਕ ਸਿੰਘ ਘੁੰਮਣ ਵਾਲੇ, ਬਾਬਾ ਸ਼ਿੰਦਰ ਸਿੰਘ ਫਤਿਹਗੜ ਸਭਰਾ ਆਦਿ ਸੰਤਾਂ ਮਹਾਂਪੁਰਸ਼ਾਂ ਨੇ ਸੰਗਤ ਦੀ ਹਾਜ਼ਰੀ ਵਿਚ ਰੱਖਿਆ।PPN2502201718ਮੁੱਖ ਸੇਵਾਦਾਰ ਬਾਬਾ ਸੁਰਜੀਤ ਸਿੰਘ ਨੇ ਦੱਸਿਆ ਕਿ ਗੁਰਦਵਾਰਾ ਸਾਹਿਬ ਵਿਖੇ ਬਾਬਾ ਬਸਤਾ ਸਿੰਘ ਸੀਨੀ. ਸੈਕੰ. ਸਕੂਲ ਦੀ ਬਿਲਡਿੰਗ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਨੂੰ ਮੁੱਖ ਰੱਖਦੇ ਅਤੇ ਮੇਲਿਆਂ ਦੌਰਾਨ ਸੰਗਤ ਦੇ ਬੈਠਣ ਲਈ ਦੀਵਾਨ ਹਾਲ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਡੇਢ ਕਰੋੜ ਦੀ ਲਾਗਤ ਨਾਲ ਦੀਵਾਨ ਹਾਲ ਤੇ ਸਕੂਲ ਦੀ ਬਿਲਡਿੰਗ ਨਵੀ ਦਿੱਖ ਵਾਲੀ ਬਣਾਈ ਜਾਵੇਗੀ। ਇਸ ਮੌਕੇ ਬਾਬਾ ਚਤਰ ਸਿੰਂਘ, ਬਾਬਾ ਬਲਵਿੰਦਰ ਸਿੰਘ, ਬਾਬਾ ਸ਼ੀਸਾ ਸਿੰਘ, ਖੁਸ਼ਵਿੰਦਰ ਸਿੰਘ ਭਾਟੀਆਂ ਮੈਂਬਰ ਐਸ ਜੀ ਪੀ ਸੀ, ਕਸ਼ਮੀਰ ਸਿੰਘ ਕੈਰੋ, ਸਰਪੰਚ ਚਰਨ ਸਿੰਘ, ਨਰਪਿੰਦਰ ਸਿੰਘ, ਜਰਨੈਲ ਸਿੰਘ, ਠੇਕੇਦਾਰ ਗਿਆਨ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply