Thursday, March 26, 2026

ਸਾਹਿਤਕਾਰਾਂ ਅਤੇ ਰੰਗਮੰਚ ਕਲਾਕਾਰਾਂ ਦੀ ਹਾਜ਼ਰੀ ਵਿਚ ਦੋ ਰੋਜ਼ਾ ਕੌਮੀ ਰੰਗਮੰਚ ਸੈਮੀਨਾਰ ਦਾ ਆਗਾਜ਼

ਰੰਗਮੰਚ ਦਾ ਕੱਲ ਤੇ ਅੱਜ ਕਿਹੋ ਜਿਹਾ ਵੀ ਹੋਵੇ ਪਰ ਭਲਕ ਚੰਗੀਆਂ ਪੈੜਾਂ ਸਿਰਜੇਗਾ- ਪਦਮਸ੍ਰੀ ਬੰਸੀ ਕੋਲ
ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਵਲੋਂ ਪੰਜਾਬੀ ਅਕਾਦਮੀ ਦਿੱਲੀ ਅਤੇ ਸਥਾਨਕ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਸਥਾਨਕ ਵਿਰਸਾ ਵਿਹਾਰ ਵਿਖੇ ਦੋ ਰੋਜ਼ਾ ਕੌਮੀ ਰੰਗਮੰਚ ਸੈਮੀਨਾਰ ਦਾ ਸਾਹਿਤਕਾਰਾਂ ਅਤੇ ਰੰਗਮੰਚ ਕਲਾਕਾਰਾਂ ਦੀ ਭਰਪੂਰ ਹਾਜ਼ਰੀ ਵਿਚ ਸ਼ਮਾਂ ਰੌਸ਼ਨ ਕਰਕੇ ਆਗਾਜ਼ ਕੀਤਾ ਗਿਆ। ਕੇਂਦਰੀ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਸੈਸ਼ਨ ਨੂੰ ਸੁਸ਼ੀਲ ਦੁਸਾਂਝ ਨੇ ਮੰਚ ਸੰਚਾਲਨ ਕਰਦਿਆਂ ਲੜੀਬੱਧ ਕੀਤਾ।PPN2502201720ਇਸ ਸੈਮੀਨਾਰ ਦੇ ਪਹਿਲੇ ਸੈਸ਼ਨ ਵਿਚ ਭਾਰਤੀ ਰੰਗਮੰਚ : ਕੱਲ, ਅੱਜ ਤੇ ਭਲਕ ਬਾਰੇ ਬੋਲਦਿਆਂ ਆਪਣੇ ਕੁੰਜੀਵਤ ਭਾਸ਼ਣ ਵਿਚ ਪਦਮਸ੍ਰੀ ਬੰਸੀ ਕੋਲ ਨੇ ਕਿਹਾ ਕਿ ਭਾਵੇਂ ਭਾਰਤੀ ਰੰਗਮੰਚ ਆਰਥਿਕ ਤੌਰ `ਤੇ ਪੱਛੜਿਆ ਰਿਹਾ ਹੈ ਪਰ ਫਿਰ ਵੀ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿਚ ਜਾ ਕੇ ਰੰਗਮੰਚ ਰਾਹੀਂ ਲੋਕਾਂ ਦਾ ਨੇੜੇ ਦਾ ਰਿਸ਼ਤੇ ਬਣਿਆ ਹੈ।ਕੌਲ ਨੇ ਕਿਹਾ ਕਿ ਭਾਵੇਂ ਰੰਗਮੰਚ ਦਾ ਕੱਲ ਤੇ ਅੱਜ ਕਿਹੋ ਜਿਹਾ ਵੀ ਹੋਵੇ ਪਰ ਭਲਕ ਚੰਗੀਆਂ ਪੈੜਾਂ ਸਿਰਜੇਗਾ, ਇਸ ਲਈ, ਉਨਾਂ ਕਿਹਾ ਕਿ ਇਸ ਗੱਲ ਦੀ ਸਾਨੂੰ ਆਸ ਰੱਖਣੀ ਚਾਹੀਦੀ ਹੈ। ਉਨਾਂ ਕਿਹਾ ਕਿ ਇਸ ਵੇਲੇ ਦੇਸ਼ ਵਿਚ 25 ਹਜ਼ਾਰ ਤੋਂ ਵੱਧ ਨਾਟ ਮੰਡਲੀਆਂ ਨਿਰੰਤਰ ਕਾਰਜਸ਼ੀਲ ਹਨ ਪਰ ਇਸ ਪਾਸੇ ਵੱਲ ਹੋਰ ਸਾਰਥਿਕ ਕਦਮ ਚੁੱਕਣ ਦੀ ਲੋੜ ਹੈ।
ਇਸ ਸੈਸ਼ਨ ਦੀ ਪ੍ਰਧਾਨਗੀ ਕਰਨ ਵਾਲੇ ਪ੍ਰੋ. ਅਸ਼ੋਕ ਸਾਗਰ ਭਗਤ ਨੇ ਕਿਹਾ ਕਿ ਰੰਗਮੰਚ ਦੇ ਖੇਤਰ ਵਿਚ ਉਹੀ ਸਫਲ ਹੁੰਦਾ ਹੈ, ਜਿਹੜਾ ਆਪਣੇ ਲੋਕਾਂ ਤੇ ਆਪਣੀ ਭਾਸ਼ਾ ਨਾਲ ਜੁੜਿਆ ਰਹੇ। PPN2502201721
ਸੈਮੀਨਾਰ ਦੇ ਦੂਜੇ ਸੈਸ਼ਨ ਵਿਚ ਸਾਹਿਤ ਦੀ ਰੰਗਮੰਚ ਪੇਸ਼ਕਾਰੀ ਵਿਸ਼ੇ `ਤੇ ਪਰਚਾ ਪੇਸ਼ ਕਰਦਿਆਂ ਡਾ. ਸਾਹਿਬ ਸਿੰਘ ਨੇ ਕਿਹਾ ਕਿ ਸਾਹਿਤ ਆਪਣੇ ਆਪ ਵਿਚ ਇਕ ਪੇਸ਼ਕਾਰੀ ਹੈ, ਜਿਸ ਦਾ ਆਨੰਦ ਪਾਠਕ ਮਾਣਦਾ ਹੈ। ਰੰਗਮੰਚ ਉਸ ਪਾਠਕ ਨੂੰ ਦਰਸ਼ਕ ਵਿਚ ਤਬਦੀਲ ਕਰ ਦਿੰਦਾ ਹੈ। ਉਨਾਂ ਕਿਹਾ ਕਿ ਇਹ ਤਬਦੀਲੀ ਦੀ ਕਿਰਿਆ ਦੋ-ਦਿਸ਼ਾਵੀ ਹੁੰਦੀ ਹੈ ਤੇ ਇਨਾਂ ਦੋਵਾਂ ਦਾ ਸੁਮੇਲ ਹੀ ਉਤਮ ਪੇਸ਼ਕਾਰੀ ਦਾ ਰੂਪ ਧਾਰਨ ਕਰ ਸਕਦਾ ਹੈ। ਉਨਾਂ ਕਿਹਾ ਕਿ ਵਿਸ਼ਵ ਦਾ ਸਮੁੱਚਾ ਸਾਹਿਤ ਰੰਗ ਮੰਚੀ ਪੇਸ਼ਕਾਰੀ ਲਈ ਢੁਕਵਾਂ ਨਹੀਂ ਹੋ ਸਕਦਾ ਪਰ ਉਨਾਂ ਕਿਹਾ ਕਿ ਦੁਨੀਆਂ ਦਾ ਸਮੁੱਚਾ ਰੰਗਮੰਚ ਸਾਹਿਤਕ ਪੇਸ਼ਕਾਰੀ ਹੈ, ਸਾਹਿਤ ਦਾ ਰੰਗਮੰਚੀ ਰੁਪਾਂਤਰਣ ਹੈ ਤੇ ਸਾਹਿਤ ਦਾ ਪਹਿਰੇਦਾਰ ਹੈ।PPN2502201723
ਉਘੇ ਨਾਟਕਕਾਰ ਡਾ. ਆਤਮਜੀਤ ਨੇ ਬੋਲਦਿਆਂ ਕਿਹਾ ਕਿ ਰੰਗਮੰਚ ਸਾਹਿਤ ਦਾ ਅਨਿੱਖੜਵਾਂ ਅੰਗ ਹੈ।ਉਨਾਂ ਕਿਹਾ ਕਿ ਕਿਸੇ ਵੀ ਸਰਚਨਾ ਦਾ ਰੁਪਾਂਤਰਣ ਮੂਲ ਨਾਟਕ ਨੂੰ ਹੋਰ ਅਮੀਰੀ ਬਖਸ਼ਦਾ ਹੈ।ਇਸ ਬਹਿਸ ਨੂੰ ਅੱਗੇ ਤੋਰਦਿਆਂ ਪ੍ਰੋ. ਤ੍ਰਿਪੁਰਾਰੀ ਸ਼ਰਮਾ ਅਤੇ ਸ੍ਰੀ ਦਵਿੰਦਰ ਦਮਨ, ਡਾ. ਕਰਮਜੀਤ ਸਿੰਘ ਅਤੇ ਡਾ. ਹਰਭਜਨ ਸਿੰਘ ਭਾਟੀਆ ਨੇ ਵੀ ਸੰਬੋਧਨ ਕੀਤਾ। PPN2502201722
ਇਸ ਤੋਂ ਪਹਿਲਾਂ ਉਘੇ ਨਿਰਦੇਸ਼ਕ ਸ੍ਰੀ ਕੇਵਲ ਧਾਲੀਵਾਲ ਨੇ ਸਮੁੱਚੇ ਸੈਮੀਨਾਰ ਦੀ ਰੂਪ ਰੇਖਾ ਬਾਰੇ ਗੱਲ ਕੀਤੀ। ਹੋਰਨਾਂ ਤੋਂ ਇਲਾਵਾ ਅੱਜ ਦੇ ਸਮਾਗਮ ਵਿਚ ਜਗਦੀਸ਼ ਸਚਦੇਵਾ, ਦੀਪ ਦਵਿੰਦਰ ਸਿੰਘ, ਰੰਗ ਮੰਚ ਤੇ ਫਿਲਮੀ ਕਲਾਕਾਰ ਜਤਿੰਦਰ ਕੌਰ, ਮੱਖ ਕੁਹਾੜ, ਕਰਮ ਸਿੰਘ ਵਕੀਲ, ਜਤਿੰਦਰ ਬਰਾੜ, ਡਾ. ਹਜਾਰਾ ਸਿੰਘ ਚੀਮਾ, ਸੁਮੀਤ ਸਿੰਘ, ਹਰਜੀਤ ਸੰਧੂ, ਕਮਲ ਦੁਸਾਂਝ, ਡਾ. ਹਰਜਿੰਦਰ ਅਟਵਾਲ, ਜਸਵੰਤ ਦਮਨ, ਜਸਵੰਤ ਸਿੰਘ ਜੱਸ, ਮਨਮੋਹਨ ਸਿੰਘ ਢਿੱਲੋਂ, ਪੰਜਾਬੀ ਚਿੰਤਕ ਮੰਚ ਪ੍ਰਧਾਨ ਜਸਬੀਰ ਸਿੰਘ ਸੱਗੂ, ਨਿਰਮਲ ਅਰਪਨ, ਡਾ. ਪਰਮਿੰਦਰ, ਸ਼ੇਲਿੰਦਰਜੀਤ ਸਿੰਘ ਰਾਜਨ, ਧਰਵਿੰਦਰ ਸਿੰਘ ਔਲਖ, ਭੁਪਿੰਦਰ ਸਿੰਘ ਸੰਧੂ, ਹਰਜੀਤ ਕੌਰ, ਪ੍ਰੋ. ਸਤਨਾਮ ਰੰਧਾਵਾ, ਗੁਰਤੇਜ ਮਾਨ, ਮਧੂ ਭਾਸਕਰ, ਅਰਵਿੰਦਰ ਕੌਰ ਧਾਲੀਵਾਲ ਅਤੇ ਹਿਰਦੈਪਾਲ ਸਿੰਘ, ਗੁਰਿੰਦਰ ਮਕਨਾ, ਇਕਬਾਲ ਸੌਂਦ, ਕੁਲਵੰਤ ਸਿੰਘ ਅਣਖੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਲਾ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply