Wednesday, June 24, 2026

ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਦੂਜੀ ਸਾਲਾਨਾ ਐਥਲੈਟਿਕਸ ਮੀਟ ਆਯੋਜਿਤ

ਬਠਿੰਡਾ, 27 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਦੂਜੀ ਸਾਲਾਨਾ ਐਥਲੈਟਿਕਸ ਮੀਟ ਆਯੋਜਿਤ ਕੀਤੀ ਗਈ।PPN2702201704ਇਸ ਐਥਲੈਟਿਕਸ ਮੀਟ ਦੇ ਉਦਘਾਟਨੀ ਸਮਾਗਮ ਵਿੱਚ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ ਪੀ.ਪੀ.ਐਸ. (ਡੀ.ਐਸ.ਪੀ ਗਿੱਦੜਬਾਹਾ) ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ। ਉਹਨਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਭਾਗ ਲੈਣ ਲਈ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦਾ ਖੇਡਾਂ ਵਿੱਚ ਭਾਗ ਲੈਣਾ ਬਹੁਤ ਵਧੀਆ ਅਤੇ ਸਲਾਘਾਯੋਗ ਗੱਲ ਹੈ। ਖੇਡਾਂ ਵਿਦਿਆਰਥੀਆਂ ਨੂੰ ਨਸ਼ੇ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਦੀਆਂ ਹਨ।ਐਥਲੇਟਿਕਸ ਮੀਟ ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਨੇ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ।ਮਾਰਚ ਪਾਸਟ ਤੋਂ ਬਾਅਦ ਵਿਦਿਆਰਥੀਆਂ ਨੇ ਖੇਡਾਂ ਦੇ ਨਿਯਮ ਸੱਚੇ ਮਨ ਨਾਲ ਸਵੀਕਾਰ ਕਰਨ ਦੀ ਸਹੁੰ ਚੁੱਕੀ।ਐਮ.ਬੀ.ਏ ਦੇ 50 ਤੋਂ ਵਧੇਰੇ ਲੜਕੇ ਅਤੇ ਲੜਕੀਆਂ ਨੇ ਇਸ ਐਥਲੈਟਿਕਸ ਮੀਟ ਦੌਰਾਨ 100 ਮੀਟਰ, 200 ਮੀਟਰ, 400 ਮੀਟਰ ਦੌੜ, ਲੰਮੀ ਛਾਲ, ਡਿਸਕਸ ਥਰੋ ਅਤੇ ਰੱਸਾ-ਕਸ਼ੀ ਆਦਿ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ।
ਵਿਦਿਆਰਥੀਆਂ ਨੇ ਇਸ ਐਥਲੇਟਿਕਸ ਮੀਟ ਵਿਚ ਖੇਡ ਭਾਵਨਾ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਹੋਇਆ ਬਹੁਤ ਸਾਰੇ ਇਨਾਮ ਆਪਣੀ ਝੋਲੀ ਵਿਚ ਪਾਏ।ਇਸ ਅਥਲੈਟਿਕਸ ਮੀਟ ਦੌਰਾਨ ਐਮ.ਬੀ.ਏ-ਚੌਥਾ ਸਮੈਸਟਰ ਦੇ ਵਿਦਿਆਰਥੀ ਗਗਨਦੀਪ ਸਿੰਘ ਨੇ 200 ਮੀਟਰ ਦੌੜ, 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਅਤੇ 100 ਮੀਟਰ ਦੌੜ ਤੇ ਲੰਮੀ ਛਾਲ ਦੇ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕਰਕੇ ਬੈਸਟ ਐਥਲੀਟ ਦਾ ਖਿਤਾਬ ਜਿੱਤਿਆ। ਇਸੇ ਤਰ੍ਹਾਂ ਲੜਕੀਆਂ ਵਿੱਚੋਂ ਐਮ.ਬੀ.ਏ-ਚੌਥਾ ਸਮੈਸਟਰ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ 100 ਮੀਟਰ ਦੌੜ, 400 ਮੀਟਰ ਦੌੜ ਅਤੇ ਡਿਸਕਸ ਥਰੋ ਵਿੱਚ ਪਹਿਲਾ ਸਥਾਨ ਹਾਸਲ ਕੀਤਾ।ਜਿਸ ਸਦਕਾ ਹਰਮਨਪ੍ਰੀਤ ਕੌਰ ਨੂੰ ਬੈਸਟ ਐਥਲੀਟ ਦੇ ਖਿਤਾਬ ਲਈ ਚੁਣਿਆ ਗਿਆ।ਇਸ ਐਥਲੈਟਿਕਸ ਮੀਟ ਦੇ ਇਨਾਮ ਵੰਡ ਸਮਾਰੋਹ ਦੌਰਾਨ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਤਮਗੇ ਅਤੇ ਟਰਾਫੀਆਂ ਪ੍ਰਦਾਨ ਕੀਤੀਆਂ।ਊਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ।ਇਸ ਲਈ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਹਿੱਸਾ ਜਰੂਰ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਜੋਸ਼ ਨਾਲ ਵਿਦਿਆਰਥੀਆਂ ਨੇ ਖੇਡਾਂ ਵਿੱਚ ਹਿੱਸਾ ਲਿਆ ਹੈ ਉਸੇ ਉਤਸ਼ਾਹ ਨਾਲ ਸਮਾਜ ਸੇਵਾ ਵਿਚ ਵੀ ਹਿੱਸਾ ਲੈਣ।ਇਸ ਮੌਕੇ ਸੰਸਥਾ ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਬੀ.ਡੀ ਸ਼ਰਮਾ, ਡਿਪਟੀ ਡਾਇਰੈਕਟਰ (ਸਹੂਲਤਾਂ) ਹਰਪਾਲ ਸਿੰਘ ਅਤੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ, ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵੱਖ ਵੱਖ ਕਾਲਜਾਂ ਅਤੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਧੀਆ ਪ੍ਰਬੰਧਾਂ ਅਤੇ ਅਨੁਸ਼ਾਸ਼ਨ ਸਦਕਾ ਇਹ ਦੂਜੀ ਸਾਲਾਨਾ ਐਥਲੈਟਿਕਸ ਮੀਟ ਸਫਲਤਾਪੂਰਵਕ ਸੰਪਨ ਹੋ ਗਈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply