ਬਠਿੰਡਾ, 27 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਨੂੰ ਬਲਾਤਕਾਰ ਦੀ ਸ਼ਰਮਨਾਕ ਤੇ ਘਟੀਆ ਧਮਕੀ ਦੇਣ ਵਾਲੀ ਸੱਜੀ ਪੰਥੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਨਿੰਦਾ ਕੀਤੀ ਹੈ, ਜਿਸ ਵਿਦਿਆਰਥਣ ਨੇ ਹਾਲੇ ’ਚ ਰਾਮਜਸ ਕਾਲਜ ’ਚ ਹਿੰਸਾ ਕਰਨ ਖਿਲਾਫ ਵਿਦਿਆਰਥੀ ਸੰਗਠਨ ਖਿਲਾਫ ਕਦਮ ਚੁੱਕਿਆ ਸੀ। ਇਸ ਲੜੀ ਹੇਠ, ਕਾਰਗਿਲ ਦੇ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਬੇਟੀ ਗੁਰਮੇਹਰ ਕੌਰ ਵੱਲੋਂ ਰਾਮਜਸ ਕਾਲਜ ਦੀ ਘਟਨਾ ’ਤੇ ਬਹਾਦਰੀ ਭਰਿਆ ਪੱਖ ਰੱਖਣ ਤੋਂ ਬਾਅਦ ਉਸਨੂੰ ਮਿੱਲ ਰਹੀਆਂ ਬਲਾਤਕਾਰ ਤੇ ਹਿੰਸਾ ਦੀਆਂ ਧਮਕੀਆਂ ਦੇ ਦੋਸ਼ ਨੂੰ ਲੈ ਕੇ ਜ਼ੋਰਦਾਰ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਏ.ਬੀ.ਵੀ.ਪੀ ਤੇ ਉਸ ਦੇ ਆਕਾਵਾਂ ਨੂੰ ਇਸ ਘਿਣੌਣੇ ਵਤੀਰੇ ’ਤੇ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਲੜਕੀ ਦੇ ਪਿਤਾ ਨੇ ਕਾਰਗਿਲ ਯੁੱਧ ਦੌਰਾਨ ਦੇਸ਼ ਲਈ ਕੁਰਬਾਨੀ ਦਿੱਤੀ ਸੀ ਅਤੇ ਹੁਣ ਉਸਨੂੰ ਸਹੀ ਕਦਮ ਲਈ ਪ੍ਰਤਾੜਤ ਕੀਤਾ ਜਾ ਰਿਹਾ ਹੈ। ਇਸ ਦਿਸ਼ਾ ’ਚ, ਉਨ੍ਹਾਂ ਨੇ ਏ.ਬੀ.ਵੀ.ਪੀ ਦੀ ਇਸ ਕਥਿਤ ਧਮਕੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਸੰਗਠਨ ’ਚ ਰਾਸ਼ਟਰਵਾਦ ਤੇ ਦੇਸ਼ ਲਈ ਪਿਆਰ ਦੀ ਪੂਰੀ ਤਰ੍ਹਾਂ ਘਾਟ ਦਾ ਪ੍ਰਦਰਸ਼ਨ ਕਰਾਰ ਦਿੱਤਾ ਹੈ।ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਰਾਮਜਸ ਕਾਲਜ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਖਿਲਾਫ ਬਿਨ੍ਹਾਂ ਕਾਰਨ ਭਾਰੀ ਹਿੰਸਾ ਵਰ੍ਹਾਉਣ ਵਾਲੇ ਏ.ਬੀ.ਵੀ.ਪੀ ਦੀ ਬੇਸ਼ਰਮੀ ਉਪਰ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਵਿਦਿਆਰਥੀ ਸੰਗਠਨ ਵੱਲੋਂ ਹੁਣ ਗੁਰਮੇਹਰ ਨੂੰ ਦਿੱਤੀ ਗਈ ਧਮਕੀ ਦੀਆਂ ਖ਼ਬਰਾਂ ਦਰਸਾਉਂਦੀਆਂ ਹਨ ਕਿ ਇਸ ’ਚ ਦੇਸ਼ ਦੇ ਕਾਨੂੰਨ ਪ੍ਰਤੀ ਕੋਈ ਸਨਮਾਨ ਨਹੀਂ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ 22 ਫਰਵਰੀ ਨੂੰ ਰਾਮਜਸ ਕਾਲਜ ’ਚ ਬਿਨ੍ਹਾਂ ਕਾਰਨ ਹਿੰਸਾ ਵਰ੍ਹਾਉਣ ਵਾਲੇ ਏ.ਬੀ.ਵੀ.ਪੀ ਦੇ ਗੁੰਡਿਆਂ ਖਿਲਾਫ ਦਿੱਲੀ ਪੁਲਿਸ ਵੱਲੋਂ ਕਾਰਵਾਈ ਕਰਨ ’ਚ ਅਸਫਲ ਰਹਿਣਾ, ਸਾਫ ਤੌਰ ’ਤੇ ਇਨ੍ਹਾਂ ਨੂੰ ਅਜਿਹੀਆਂ ਗੰਭੀਰ ਧਮਕੀਆਂ ਦੇਣ ਲਈ ਹਿੰਮਤ ਦੇਣਾ ਹੈ। ਜਿਸ ’ਤੇ, ਉਨ੍ਹਾਂ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਕਾਨੂੰਨ ਦਾ ਹੋਰ ਮਜ਼ਾਕ ਬਣਨ ਤੋਂ ਪਹਿਲਾਂ ਇਸ ਸੰਗਠਨ ਉਪਰ ਰੋਕ ਲਗਾਏ ਜਾਣ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਸੰਗਠਨ ਵੱਲੋਂ ਗੁਰਮੇਹਰ ਨੂੰ ਦਿੱਤੀ ਗਈ ਕਥਿਤ ਧਮਕੀ ਨਾ ਸਿਰਫ ਇਨ੍ਹਾਂ ਅੰਦਰ ਔਰਤਾਂ ਪ੍ਰਤੀ ਸਨਮਾਨ ਦੀ ਗੈਰ ਮੌਜ਼ੂਦਗੀ ਨੂੰ ਪ੍ਰਦਰਸ਼ਨ ਕਰਦੀ ਹੈ, ਸਗੋਂ ਇਨ੍ਹਾਂ ਵੱਲੋਂ ਹੈਰਾਨੀਜਨਕ ਤਰੀਕੇ ਨਾਲ ਕਾਨੂੰਨ ਨੂੰ ਚੁਣੌਤੀ ਦੇਣਾ, ਦਰਸਾਉਂਦਾ ਹੈ ਕਿ ਇਹ ਅਸਲਿਅਤ ’ਚ ਵਿਦਿਆਰਥੀਆਂ ਦੀ ਭਲਾਈ ਕਰਨਾ ਕੋਈ ਸਹੀ ਵਿਦਿਆਰਥੀ ਸੰਗਠਨ ਨਹੀਂ ਹੈ।ਉਨ੍ਹਾਂ ਨੇ ਖੁਲਾਸਾ ਕੀਤਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਏ.ਬੀ.ਵੀ.ਪੀ ਦੀ ਇਕ ਵਿਵਾਦਾਸਪਦ ਤੇ ਹਿੰਸਕ ਘਟਨਾ ’ਚ ਸ਼ਮੂਲੀਅਤ ਪਾਈ ਗਈ ਹੋਵੇ।ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਸ ਵਿਦਿਆਰਥੀ ਸੰਗਠਨ ਨੂੰ ਜੇ.ਐਨ.ਯੂ ਦੀ ਅਨੁਸ਼ਾਸਨਾਤਮਕ ਕਮੇਟੀ ਨੇ ਵੀ ਨਜੀਬ ਅਹਿਮਦ ਦੇ ਗਾਇਬ ਹੋਣ ਤੋਂ ਪਹਿਲਾਂ ਉਸ ਉਪਰ ਹਮਲਾ ਕਰਨ ਦਾ ਦੋਸ਼ੀ ਪਾਇਆ ਸੀ।ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਸੰਗਠਨ ਉਪਰ ਕਾਰਵਾਈ ਕਰਨ ’ਚ ਅਸਫਲ ਰਹਿਣਾ, ਹੋਰ ਗੈਰ ਸਮਾਜਿਕ ਅਨਸਰਾਂ ਨੂੰ ਕਾਨੂੰਨ ਨੂੰ ਆਪਣੇ ਹੱਥਾਂ ’ਚ ਲੈਣ ਲਈ ਉਤਸਾਹ ਦੇਵੇਗਾ ਅਤੇ ਇਹ ਦੇਸ਼ ਅੰਦਰ ਕਾਨੂੰਨ ਤੇ ਵਿਵਸਥਾ ਦੇ ਪੂਰੀ ਤਰ੍ਹਾਂ ਢਹਿਣ ਦਾ ਕਾਰਨ ਬਣ ਸਕਦਾ ਹੈ।
ਉਥੇ ਹੀ ਗੁਰਮੇਹਰ ਵੱਲੋਂ ਸੋਸ਼ਲ ਮੀਡੀਆ ਉਪਰ ਏ.ਬੀ.ਵੀ.ਪੀ ਖਿਲਾਫ ਮੁਹਿੰਮ ਛੇੜਨ ਨੂੰ ਲੈ ਕੇ ਦਿਖਾਈ ਗਈ ਹਿੰਮਤ ਦੀ ਸ਼ਲਾਘਾ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਦਿੱਲੀ ਤੇ ਕੇਂਦਰ ਸਰਕਾਰਾਂ ਦੇ ਅਥਾਰਿਟੀਜ਼ ਨੂੰ ਗੁਰਮੇਹਰ ਵੱਲੋਂ ਰੱਖੇ ਪੱਖ ਲਈ ਉਸਨੂੰ ਪ੍ਰਤਾੜਤ ਹੋਣ ਦੇਣ ਦੀ ਬਜਾਏ, ਇਹ ਪੁਖਤਾ ਕਰਨਾ ਚਾਹੀਦਾ ਹੈ ਕਿ ਰਾਮਜਸ ਕਾਲਜ ’ਚ ਹਿੰਸਾ ਤੇ ਉਸ ਤੋਂ ਬਾਅਦ ਸ਼ਹੀਦ ਦੀ ਬੇਟੀ ਨੂੰ ਧਮਕੀਆਂ ਦੇਣ ਦੇ ਦੋਸ਼ੀਆਂ ਨੂੰ ਡੀ.ਯੂ ਦੇ ਕੈਂਪਸ ਦੇ ਮਹੌਲ ਨੂੰ ਦੂਸ਼ਿਤ ਕਰਨ ਲਈ ਇਕ ਅਜਿਹੀ ਸਜ਼ਾ ਦਿੱਤੀ ਜਾਵੇ, ਜਿਹੜੀ ਦੂਜਿਆਂ ਲਈ ਵੀ ਸਬਕ ਬਣੇ। ਰਾਮਜਸ ਕਾਲਜ ਦੀ ਘਟਨਾ ਤੋਂ ਬਾਅਦ ਗੁਰਮੇਹਰ ਨੇ ਆਪਣੀ ਫੇਸਬੁੱਕ ਪ੍ਰੋਫਾਈਫਲ ਪਿਕਚਰ ਨੂੰ ਪਲੇਕਾਰਡ ਵਾਲੀ ਫੋਟੋ ਨਾਲ ਬਦਲ ਦਿੱਤਾ ਸੀ, ਜਿਸ ’ਚ ਲਿੱਖਿਆ ਸੀ ਕਿ ਮੈਂ ਦਿੱਲੀ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਹਾਂ।ਮੈਂ ਏ.ਬੀ.ਵੀ.ਪੀ ਤੋਂ ਨਹੀਂ ਡਰਦੀ ਹਾਂ।ਮੈਂ ਇਕੱਲੀ ਨਹੀਂ ਹਾਂ।ਭਾਰਤ ਦਾ ਹਰੇਕ ਵਿਦਿਆਰਥੀ ਮੇਰੇ ਨਾਲ ਹੈ। ਖ਼ਬਰਾਂ ਮੁਤਾਬਿਕ ਉਸਦੀ ਫੋਟੋ ਵਾਇਰਲ ਹੋ ਜਾਣ ਤੋਂ ਬਾਅਦ ਅਤੇ ਉਸਨੂੰ ਸੋਸ਼ਲ ਮੀਡੀਆ ਉਪਰ ਭਾਰੀ ਸਮਰਥਨ ਮਿਲਣ ਤੋਂ ਬਾਅਦ ਇਹ ਧਮਕੀ ਆਈ ਹੈ।ਉਨ੍ਹਾਂ ਨੇ ਏ.ਬੀ.ਵੀ.ਪੀ ਉਪਰ ਕਾਰਵਾਈ ਕਰਨਾ ਤਾਂ ਦੂਰ, ਉਸ ਦੀਆਂ ਗਤੀਵਿਧੀਆਂ ਦੀ ਨਿੰਦਾ ਤੱਕ ਨਹੀਂ ਕਰਨ ਵਾਲੀ ਭਾਜਪਾ ’ਤੇ ਵੀ ਵਰ੍ਹੇ ਹਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media