Thursday, June 11, 2026

ਪਤਨੀ ਨਾਲ ਇਸ਼ਕ ਮੁਸ਼ਕ ਕਰਨ ਵਾਲੇ ਬਾਬੇ ਦਾ ਲਾਹਿਆ ਗਾਟਾ

ਪੁਲਿਸ ਨੇ ਇੱਕ ਹਫ਼ਤੇ ’ਚ ਸੁਲਝਾਈ ਅੰਨੇ ਕਤਲ ਕੇਸ ਦੀ ਗੁੱਥੀ
ਫਾਜ਼ਿਲਕਾ, 27 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਦੇ ਨੇੜਲੇ ਸ਼ਹਿਰ ਜਲਾਲਾਬਾਦ ਦੇ ਪਿੰਡ ਮੋਹਕਮ ਅਰਾਈਆਂ ਵਿਚ ਲਗਭਗ ਇੱਕ ਹਫ਼ਤਾ ਪਹਿਲਾਂ ਹੋਏ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਨੇ ਦੋਸ਼ੀ ਛਿੰਦਰ ਸਿੰਘ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਐਸ.ਐਸ.ਪੀ ਦਫ਼ਤਰ ਵਿਚ ਪੱਤਰਕਾਰ ਸੰਮੇਲਨ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੇ ਐਸ.ਐਸ.ਪੀ ਡਾ. ਕੇਤਨ ਬਲੀਰਾਮ ਪਾਟਿਲ ਨੇ ਦੱਸਿਆ ਕਿ ਲਗਭਗ ਇੱਕ ਹਫ਼ਤਾ ਪਹਿਲਾਂ ਜਲਾਲਾਬਾਦ ਦੇ ਪਿੰਡ ਮੋਹਕਮ ਅਰਾਈਆਂ ਦੇ ਖੇਤਾਂ ਵਿਚ ਦਿਨ ਦਿਹਾੜੇ ਹੰਸਾ ਸਿੰਘ ਦੇ ਹੋਏ ਕਤਲ ਨੂੰ ਪੁਲਿਸ ਨੇ ਅੱਜ ਸੁਲਝਾਉਂਦੇ ਹੋਏ ਮੁੱਖ ਦੋਸ਼ੀ ਛਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਬਸਤੀ ਘੁਮਿਆਰਾਂ ਵਾਲੀ ਥਾਣਾ ਸਿਟੀ ਜਲਾਲਾਬਾਦ ਨੂੰ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਇੱਕ ਬੱਸ ਵਿਚ ਬੈਠ ਕੇ ਭੱਜਣ ਦੀ ਤਾਕ ਵਿਚ ਸੀ। PPN2702201722
ਐਸ.ਐਸ.ਪੀ ਪਾਟਿਲ ਨੇ ਦੱਸਿਆ ਕਿ ਛਿੰਦਰ ਸਿੰਘ ਦੀ ਪਤਨੀ ਗੋਗਾ ਰਾਣੀ ਦੇ ਪਿਛਲੇ ਕੁੱਝ ਵਰ੍ਹਿਆਂ ਤੋਂ ਮ੍ਰਿਤਕ ਹੰਸਾ ਸਿੰਘ ਨਾਲ ਨਜਾਇਜ ਸਬੰਧ ਸਨ ਅਤੇ ਜਿਸ ਦਾ ਸ਼ੱਕ ਹੋਣ ‘ਤੇ ਛਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਕਈ ਵਾਰ ਰੋਕਿਆ ਅਤੇ ਸਮਝਾਇਆ ਸੀ।ਪਰ ਕਈ ਵਾਰ ਰੋਕਣ ਦੇ ਬਾਵਜੂਦ ਵੀ ਗੋਗਾ ਬਾਈ ਅਤੇ ਹੰਸਾ ਸਿੰਘ ਆਪਸ ਵਿਚ ਮਿਲਦੇ ਰਹਿੰਦੇ ਸਨ।

djh °â°âÂè ·ð¤ÌÙ ÕçÜÚUæ× ÂæçÅUÜ
djh °â°âÂè ·ð¤ÌÙ ÕçÜÚUæ× ÂæçÅUÜ

ਹੰਸਾ ਸਿੰਘ ਨੂੰ ਸਬਕ ਸਿਖਾਉਣ ਲਈ ਛਿੰਦਰ ਸਿੰਘ ਕਿਸੇ ਚੰਗੇ ਮੌਕੇ ਦੀ ਭਾਲ ਵਿਚ ਸੀ ਤਾਂ ਉਸ ਨੂੰ ਇਹ ਮੌਕਾ 18 ਅਤੇ 19 ਫਰਵਰੀ ਨੂੰ ਆਪਣੀ ਪਤਨੀ ਗੋਗਾ ਰਾਣੀ ਦੇ ਭਤੀਜੇ ਦੇ ਵਿਆਹ ਦੌਰਾਨ ਮਿਲਿਆ। ਦੋਸ਼ੀ ਛਿੰਦਰ ਸਿੰਘ ਬਿਮਾਰ ਹੋਣ ਦਾ ਬਹਾਨਾ ਬਣਾ ਕੇ ਖੁਦ ਵਿਆਹ ਵਿਚ ਨਹੀਂ ਗਿਆ, ਪਰ ਆਪਣੀ ਘਰ ਵਾਲੀ ਨੂੰ ਭੇਜ ਦਿੱਤਾ। ਦੂਜੇ ਪਾਸੇ ਹੰਸਾ ਸਿੰਘ ਜਦ ਆਪਣੇ ਕੰਮਕਾਰ ਲਈ ਖੇਤਾਂ ਵਿਚ ਗਿਆ ਤਾਂ ਛਿੰਦਰ ਸਿੰਘ ਵੀ ਪਹਿਲਾਂ ਤੋਂ ਬਣਾਈ ਯੋਜਨਾ ਤਹਿਤ ਉਸ ਕੋਲ ਖੇਤ ਹੀ ਪਹੁੰਚ ਗਿਆ।ਛਿੰਦਰ ਸਿੰਘ ਨੇ ਖੇਤਾਂ ਵਿਚ ਬਣੀ ਕੋਠੜੀ ਅੰਦਰ ਸੱਪ ਹੋਣ ਦਾ ਸ਼ੱਕ ਜਾਹਿਰ ਕੀਤਾ। ਜਿਸ ‘ਤੇ ਹੰਸਾ ਸਿੰਘ ਕੋਠੜੀ ਅੰਦਰ ਪਏ ਛੋਟੇ ਜਿਹੇ ਮੰਜੇ ਹੇਠਾਂ ਬੈਠ ਕੇ ਸੱਪ ਵੇਖਣ ਲੱਗਿਆ ਤਾਂ ਛਿੰਦਰ ਸਿੰਘ ਨੇ ਸੱਪ ਮਾਰਨ ਲਈ ਫੜ੍ਹੀ ਹੋਈ ਕੁਹਾੜੀ ਨਾਲ ਹੰਸਾ ਸਿੰਘ ਉਪਰ ਕਈ ਵਾਰ ਕੀਤੇ ਅਤੇ ਉਹ ਉਥੇ ਹੀ ਢੇਰ ਹੋ ਗਿਆ। ਉਸ ਤੋਂ ਬਾਅਦ ਛਿੰਦਰ ਸਿੰਘ ਮੌਕਾ ਵਾਰਦਾਤ ਤੋਂ ਫਰਾਰ ਹੋ ਗਿਆ।ਬਾਅਦ ’ਚ ਹੰਸਾ ਸਿੰਘ ਦੇ ਜ਼ਖ਼ਮੀ ਹੋਣ ਦੀ ਖ਼ਬਰ ਉਸ ਦੇ ਵਾਰਸਾਂ ਅਤੇ ਪਿੰਡ ਵਾਲਿਆਂ ਨੂੰ ਲੱਗੀ ਤਾਂ ਉਸ ਨੂੰ ਤੁਰੰਤ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਲੈ ਗਏ। ਜਿੱਥੇ ਕੁੱਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਨੇ ਤਾਰੋ ਬਾਈ ਪਤਨੀ ਹੰਸਾ ਸਿੰਘ ਦੇ ਬਿਆਨਾਂ ਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 302/34 ਤਹਿਤ ਮਾਮਲਾ ਦਰਜ਼ ਕਰਕੇ ਕੇਸ ਦੀ ਛਾਣਬੀਨ ਕੀਤੀ ਤਾਂ ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਕਿਹਾ ਕਿ ਉਸ ਨੇ ਇਹ ਕਤਲ ਆਪਣੀ ਪਤਨੀ ਦੇ ਹੰਸਾ ਸਿੰਘ ਨਾਲ ਨਜਾਇਜ ਸਬੰਧਾਂ ਕਾਰਨ ਕੀਤਾ ਹੈ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply