Thursday, June 4, 2026

ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਕਰਵਾਇਆ ਗਿਆ ਵਿਦਾਇਗੀ ਸਮਾਰੋਹ

ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ‘ਸਾਯੋਨਾਰਾ-2017’ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ’ਚ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਲਈ ਇਕ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਅਤੇ ਮਨੋਰੰਜਕ ਖੇਡਾਂ ਕਰਵਾਕੇ ਭਾਵਪੂਰਤ ਵਿਦਾਇਗੀ ਦਿੱਤੀ।ਵਿਦਾਇਗੀ ਸਮਾਰੋਹ ਦਾ ਆਰੰਭ ਕਾਲਜ ਪ੍ਰਿੰਸੀਪਲ ਡਾ. ਐੱਚ. ਬੀ. ਸਿੰਘ ਦੇ ਵਿਦਿਆਰਥੀਆਂ ਲਈ ਸ਼ੁਭ ਸੰਦੇਸ ਨਾਲ ਹੋਇਆ। ਜਿਸ ’ਚ ਉਨ੍ਹਾਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਲਈ ਮਿਹਨਤ ਅਤੇ ਲਗਨ ਨਾਲ ਤਿਆਰੀ ਕਰਕੇ ਚੰਗੇ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਹੈ। PPN0203201710
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਾਇਗੀ ਸਮਾਰੋਹ ਦਾ ਅਰਥ ਹਮੇਸ਼ਾ ਲਈ ਵੱਖ ਹੋਣਾ ਨਹੀਂ ਹੈ।ਕਾਲਜ ’ਚ 12ਵੀਂ ਤੋਂ ਬਾਅਦ ਸਾਇੰਸ, ਆਰਟਸ ਅਤੇ ਕਾਮਰਸ ਦੇ ਵਿਦਿਆਰਥੀਆਂ ਲਈ ਬੀ. ਐਸ.ਸੀ (ਮੈਡੀਕਲ, ਨਾਨ ਮੈਡੀਕਲ) ਬੀ.ਕਾਮ, ਬੀ.ਸੀ.ਏ, ਬੀ.ਏ ਵਰਗੇ ਡਿਗਰੀ ਕੋਰਸ ਉਪਲਬਧ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਬੋਰਡ ਤੋਂ ਚੰਗੇ ਨੰਬਰ ਲੈ ਕੇ ਡਿਗਰੀ ਕੋਰਸ ਲਈ ਫਿਰ ਕਾਲਜ ’ਚ ਆਉਣ ਲਈ ਸੱਦਾ ਦਿੱਤਾ। ਇਸ ਮੌਕੇ +2 ਸਾਇੰਸ ਦੀ ਸਿਮਰਨਜੋਤ ਕੌਰ ਅਤੇ ਸਹਿਜਦੀਪ ਸਿੰਘ ਨੂੰ ਮਿਸ ਅਤੇ ਮਿਸਟਰ ਫੇਅਰਵੈਲ, ਸਿਮਰਨਪ੍ਰੀਤ ਕੌਰ ਅਤੇ ਸਿਮਰਨਜੋਤ ਸਿੰਘ ਨੂੰ ਮਿਸ ਅਤੇ ਮਿਸਟਰ ਕੌਨਫੀਡੈਂਟ, ਰੋਬਨਜੀਤ ਸਿੰਘ ਨੂੰ ਮਿਸਟਰ ਹੈਂਡਸਮ ਅਤੇ ਲਵਲੀਨ ਕੌਰ ਨੂੰ ਮਿਸ ਚਾਰਮਿੰਗ ਦੇ ਖਿਤਾਬ ਨਾਲ ਨਿਵਾਜਿਆ ਗਿਆ।
ਇਸ ਮੌਕੇ ਪ੍ਰੋ. ਅੰਜਨਾ ਅਤੇ ਪ੍ਰੋ. ਰਣਜੀਤ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਆਪਣੇ ਵਿਚਾਰਾਂ ਅਤੇ ਚੁਟਕਲਿਆਂ ਰਾਹੀਂ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ।ਇਸ ਮੌਕੇ ਪ੍ਰੋ. ਰੁਪਿੰਦਰ ਸਿੰਘ, ਪ੍ਰੋ. ਜਗਦੀਪ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਸ਼ਿਵਮਾਯੰਕ, ਪ੍ਰੋ. ਰੋਹਿਤ ਕਾਕੜੀਆ, ਪ੍ਰੋ. ਗਗਨਦੀਪ ਕੌਰ, ਪ੍ਰੋ. ਬਲਵੰਤ ਸਿੰਘ, ਪੂਜਾ ਅਰੋੜਾ ਸਮੇਤ ਸਮੂਹ ਸਟਾਫ ਮੈਂਬਰ ਹਾਜਰ ਸਨ। ਵਿਦਿਆਰਥੀਆਂ ’ਚ ਇਸ ਸਮਾਰੋਹ ਪ੍ਰਤੀ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲਿਆ।

Check Also

ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਬਲਬੀਰ ਸਿੰਘ ਯੂ.ਐਸ.ਏ ਤੇ ਸੁਰਜੀਤ ਸਿੰਘ ਵੱਲੋਂ ਨਗਦ ਰਾਸ਼ੀ ਭੇਟ

ਅੰਮ੍ਰਿਤਸਰ, 2 ਜੂਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਅੱਜ ਯੈ.ਐਸ.ਏ …

Leave a Reply