ਫਾਜ਼ਿਲਕਾ, 2 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਮਾਨਵ ਅਧਿਕਾਰ ਬਚਾਓ ਮੰਚ ਫਾਜ਼ਿਲਕਾ ਨੇ ਕੇਰਲ ਵਿਚ ਸੰਘ ਨਾਲ ਸਬੰਧਤ ਸੰਗਠਨਾਂ ਦੇ ਵਰਕਰਾਂ ਦੀ ਹੱਤਿਆ ਦੇ ਵਿਰੋਧ ਵਿਚ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ। ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਦੇ ਰਾਹੀਂ ਰਾਸ਼ਟਰਪਤੀ ਨੂੰ ਕੇਰਲ ਵਿਚ ਮਾਰਕਸਵਾਦੀ (ਕਮਿਉਨਿਸਟ) ਸਰਕਾਰ ਦੀ ਸਰਪ੍ਰਸਤੀ ਵਿਚ ਆਰ.ਐਸ.ਐਸ ਸੰਗਠਨਾਂ ਦੇ ਵਰਕਰਾਂ ਦੀਆਂ ਹੱਤਿਆਵਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੋਂਪਿਆ। 
ਜ਼ਿਲ੍ਹੇ ਭਰ ਤੋਂ ਵੱਖ ਵੱਖ ਸੰਗਠਨਾਂ ਦੇ ਸ਼ਾਮਲ ਹੋਏ ਸੈਂਕੜਿਆਂ ਵਰਕਰਾਂ ਨੂੰ ਸੰਬੋਧਤ ਕਰਦੇ ਹੋਏ ਮੰਚ ਦੇ ਜ਼ਿਲ੍ਹਾ ਸੰਯੋਜਕ ਕ੍ਰਿਸ਼ਨ ਅਰੋੜਾ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੰਗਠਨ ਸਕੱਤਰ ਦਿਨੇਸ਼ ਸ਼ਰਮਾ, ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ, ਪ੍ਰੋਫੈਸਰ ਬ੍ਰਿਜ਼ ਲਾਲ ਰਿਣਵਾ, ਪ੍ਰੋਫੈਸਰ ਅਸ਼ੋਕ ਸਚਦੇਵਾ, ਭਾਜਪਾ ਪੰਜਾਬ ਦੇ ਸਹਾਇਕ ਮੀਡੀਆ ਇੰਚਾਰਜ਼ ਸੁਬੋਧ ਵਰਮਾ, ਬ੍ਰਾਹਮਣ ਸਭਾ ਦ ਪ੍ਰਧਾਨ ਅਸ਼ੋਕ ਸ਼ਰਮਾ, ਭਾਰਤੀ ਕਿਸਾਨ ਸੰਘ ਦੇ ਪ੍ਰਧਾਨ ਕਪਿਲ ਖੈਰਵਾ, ਇੰਜੀਨੀਅਰ ਦੀਪਕ ਛਪੋਲਾ, ਮਹਿੰਦਰ ਧੀਂਗੜਾ ਨੇ ਕਿਹਾ ਕਿ ਅਸਲ ਵਿਚ ਕੇਰਲ ਵਿਚ ਮਾਨਵਤਾ ਦੀ ਰੂਹ ਤੜਫ ਰਹੀ ਹੈ। ਉਨ੍ਹਾਂ ਕਿਹਾ ਕਿ ਕੇਰਲ ਵਿਚ ਸਰਕਾਰੀ ਸਰਪ੍ਰਸਤੀ ਵਿਚ ਆਰਐਸਐਸ ਅਤੇ ਭਾਜਪਾ ਨਾਲ ਜੁੜੇ ਸੰਗਠਨਾਂ ਦੇ ਵਰਕਰਾਂ ਨੂੰ ਵੀ ਮੋਤ ਦੇ ਘਾਟ ਉਤਾਰਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਕੇਰਲ ਵਿਚ ਕਮਿਊਨਿਸਟ ਪਾਰਟੀ ਦੀ ਸਰਕਾਰ ਦੀ ਸਰਪ੍ਰਸਤੀ ਵਿਚ ਰਾਸ਼ਟਰੀ ਸਵੈ ਸੇਵਕ ਸੰਘ, ਭਾਜਪਾ, ਜਨਸੰਘ ਅਤੇ ਬੇਰਹਿਮੀ ਨਾਲ ਹੱਤਿਆਵਾਂ ਹੋ ਰਹੀਆਂ ਹਨ।ਕੇਰਲ ਦੇ ਮੁੱਖ ਮੰਤਰੀ ਪੀ.ਵਿਜਯਨ ਇਨ੍ਹਾਂ ਘਟਨਾਵਾਂ ਦੀ ਜਾਣਕਾਹਰੀ ਹੋਣ ਤੇ ਵੀ ਕੋਈ ਕਾਰਵਾਈ ਨਹੀਂ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਕੇਰਲ ਦੀ ਹਿੰਸਾ ਨੂੰ ਉੱਥੋਂ ਦੇ ਮੁੱਖ ਮੰਤਰੀ ਨੂੰ ਸਰਪ੍ਰਸਤੀ ਪ੍ਰਾਪਤ ਹੈ ਅਤੇ ਉਨ੍ਹਾਂ ਦੇ ਹੀ ਵਿਧਾਨਸਭਾ ਖੇਤਰ ਵਿਚ ਸੰਘ ਦੇ ਵਰਕਰਾਂ ਤੇ ਇੱਕ ਤੋਂ ਬਾਅਦ ਇੱਕ ਹਮਲੇ ਵੱਧੇ ਹਨ। 
ਉਨ੍ਹਾਂ ਕਿਹਾ ਕਿ ਹਿੰਸਾ ਦੇ ਕਾਰਨ ਹੀ ਪਹਿਲਾਂ ਵੀ ਕੇਰਲ ਦੀ ਪਿਛਲੀ ਸਰਕਾਰ ਨੂੰ ਬਰਖਾਸ਼ਤ ਕੀਤਾ ਸੀ। ਇੱਕ ਵਾਰ ਫਿਰ ਤੋਂ ਅਜਿਹੇ ਹਾਲਾਤ ਬਣ ਰਹੇ ਹਨ ਕਿ ਉੱਥੋਂ ਦੀ ਵਾਮਪੰਥੀ ਸਰਕਾਰ ਨੂੰ ਬਰਖਾਸਤ ਕਰਕੇ ਹਾਲਾਤਾਂ ਨੂੰ ਆਮ ਵਾਂਗ ਹੋਣ ਤੱਕ ਉੱਥੇ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਵੇ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਆਜ਼ਾਦੀ ਸਾਡੇ ਦੇਸ਼ ਵਿਚ ਹੈ ਉਨੀ ਆਜ਼ਾਦੀ ਤੁਸੀਂ ਚੀਨ ਵਿਚ ਮੰਗ ਕੇ ਵੇਖੋ ਤਾਂ ਸਪਸ਼ਟ ਪਤਾ ਲੱਗ ਜਾਵੇਗਾ ਕਿ ਆਜ਼ਾਦੀ ਦੇ ਕੀ ਮਾਇਨੇ ਹਨ।ਭਾਰਤ ਵਿਚ ਜਿਨੀ ਆਜ਼ਾਦੀ ਮਿਲੀ ਹੋਈ ਹੈ ਸ਼ਾਇਦ ਹੀ ਕਿਸੇ ਹੋਰ ਦੇਸ਼ ਵਿਚ ਹੋਵੇ।ਅਜਿਹੇ ਵਿਚ ਰਾਮਜਸ ਕਾਲਜ ਵਿਚ ਹੋਈ ਘਟਨਾਂ ਸੰਕੇਤ ਦਿੰਦੀ ਹੈ ਕਿ ਸਾਡੇ ਦੇਸ਼ ਦੇ ਟੁਕੜੇ ਕਰਨ ਵਾਲੀ ਵਿਚਾਰਧਾਰਾ ਦੇ ਖਾਤਮੇ ਲਈ ਲੋਕਾਂ ਨੂੰ ਖੜ੍ਹੇ ਹੋਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਕੇਰਲ ਦੀ ਵਾਮਪੰਥੀ ਵਿਚਾਰਧਾਰਾ ਵਾਲੇ ਸੰਗਠਨਾਂ ਦੇ ਲੋਕ ਆਰਐਸਐਸ, ਭਾਜਪਾ, ਏਬੀਵੀਪੀ ਅਤੇ ਹੋਰ ਹਿੰਦੂ ਵਿਚਾਰ ਪਰਿਵਾਰ ਦੇ ਵਰਕਰਾਂ ਦੀਆਂ ਆਏ ਦਿਨ ਬੇਰਹਿਮੀ ਨਾਲ ਹੱਤਿਆਵਾਂ ਕਰ ਰਹੇ ਹਨ ਜਿਸ ਨੂੰ ਕੇਰਲ ਸਰਕਾਰ ਦੀ ਪੂਰੀ ਸਰਪ੍ਰਸਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਦਹਾਕੇ ਵਿਚ ਕੇਰਲ ਵਿਚ ਆਰਐਸਐਸ ਨਾਲ ਜੁੜੇ ਸੰਗਠਨਾਂ ਦੇ ਸੈਂਕੜਿਆਂ ਵਰਕਰਾਂ ਦੀਆਂ ਹੱਤਿਆਵਾਂ ਹੋ ਚੁੱਕੀਆਂ ਹਨ। ਇਸ ਮੌਕੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨਕ ੀਤਾ ਗਿਆ।ਜਿਸ ਤੋਂ ਬਾਅਦ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ। ਜਿਸ ਵਿਚ ਕੇਰਲ ਸਕਰਾਰ ਨੂੰ ਜਲਦੀ ਬਰਖਾਸਤ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਵਿਸ਼ਨੂੰ ਭਗਵਾਨ ਡੇਲੂ, ਅਰੁਣ ਨਾਰੰਗ, ਅਸ਼ਵਨੀ ਫੁਟੇਲਾ, ਮਧੂ ਸ਼ਰਮਾ, ਸੰਤੋਸ਼ ਅਰੋੜਾ, ਰਮੇਸ਼ ਵਰਮਾ, ਸੰਦੀਪ ਚਲਾਨਾ, ਫਕੀਰ ਚੰਦ ਗੋਇਲ, ਬੁਲਾਕੀ ਰਾਮ ਪੈੜੀਵਾਲ, ਨਰਿੰਦਰ ਪ੍ਰਣਾਮੀ, ਸੀਤਾ ਰਾਮ ਸ਼ਰਮਾ, ਪ੍ਰੇਮ ਫੁਟੇਲਾ, ਰਵੀ ਕੁੱਕੜ ਸਮੇਤ ਵੱਖ ਵੱਖ ਸੰਗਠਨਾਂ ਦੇ ਵਰਕਰ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media