Tuesday, March 24, 2026

ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਲਈ ਨਾਮਜਦਗੀਆਂ ਭਰੀਆਂ- ਚੋਣ 29 ਜੂਨ ਨੂੰ

PPN190603

                                                                                                                                                                        ਤਸਵੀਰ – ਅਵਤਾਰ ਸਿੰਘ ਕੈਂਥ
ਬਠਿੰਡਾ, 19  ਜੂਨ (ਜਸਵਿੰਦਰ ਸਿੰਘ ਜੱਸੀ)- ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਰਜਿ: ਬਠਿੰਡਾ ਦੀ ਕਾਰਜਸਾਧਕ ਕਮੇਟੀ ਦੀ ਚੋਣ ਲਈ ਨਿਯੁਕਤ ਕੀਤੇ ਗਏ ਰੀਟਰਕਿੰਗ ਅਫ਼ਸਰ ਸ੍ਰ: ਕੁਲਵਿੰਦਰ ਸਿੰਘ ਐਡਵੋਕੇਟ ਅਤੇ ਸਹਾਇਕ ਰੀਟਰਕਿੰਗ ਅਫ਼ਸਰ ਸ: ਹਰਰਾਜ ਸਿੰਘ ਐਡਵੋਕੇਟ ਅੱਗੇ ਆਪਣੇ- ਆਪਣੇ ਕਾਗਜ ਪ੍ਰਧਾਨਗੀ ਲਈ  ਪੇਸ਼ ਕਰਨ ਵਾਲਿਆਂ ਵਿਚ ਸ: ਪਰਮਜੀਤ ਸਿੰਘ ਸੇਖੋਂ  ਅਤੇ ਮੌਜੂਦਾ ਪ੍ਰਧਾਨ ਮਨੋਹਰ ਸਿੰਘ ਵਲੋਂ ਪੇਸ਼ ਕੀਤੇ। ਇਸ ਤੋਂ ਇਲਾਵਾ ਸ: ਗੁਰਬਖ਼ਸ ਸਿੰਘ ਬਰਾੜ ਨੇ ਮੀਤ ਪ੍ਰਧਾਨ, ਸ: ਕਰਨੈਲ ਸਿੰਘ ਚਹਿਲ ਨੇ ਸਕੱਤਰ, ਸ: ਚੰਨਣ ਸਿੰਘ ਨੇ ਜਾਇਟ ਸਕੱਤਰ ਅਤੇ ਸਰੂਪ ਸਿੰਘ ਸਿੱਧੂ ਨੇ ਕੈਸ਼ੀਅਰ ਵਲੋਂ ਕਾਗਜ਼ ਪੇਸ਼ ਕੀਤੇ। ਇਸ ਮੌਕੇ ਸੰਗਤਾਂ ਵਿਚ ਹਾਜ਼ਰ ਸ: ਸੁਖਦੇਵ ਸਿੰਘ ਬਾਹੀਆ ਮੈਂਬਰ ਐਸ.ਜੀ ਪੀ ਸੀ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਪ੍ਰਿਥੀਪਾਲ ਸਿੰਘ ਜਲਾਲ, ਨੰਦ ਸਿੰਘ ਸਿੱਧੂ, ਜਸਵੀਰ ਸਿੰਘ ਚੇਅਰਮੇਨ ਸਹਿਕਾਰੀ ਬੈਂਕ, ਦਲਜੀਤ ਸਿੰਘ ਬਰਾੜ ਪ੍ਰਧਾਨ ਸ਼ਹਿਰੀ ਅਕਾਲੀ ਦਲ, ਭੁਪਿੰਦਰ ਸਿੰਘ ਪਿੱਥੋਂ, ਸਾਬਕਾ ਪ੍ਰਧਾਨ ਦਰਸ਼ਨ ਸਿੰਘ ਬਜਾਜ ਐਡਵੋਕੇਟ, ਦਰਸਨ ਸਿੰਘ ਵਾਲੀਆ, ਭੋਲਾ ਸਿੰਘ ਗਿੱਲਪੱਤੀ, ਜਗਜੀਤ ਸਿੰਘ ਸਿੱਧੂ, ਦਲਜੀਤ ਸਿੰਘ ਕੜਵਲ, ਬਲਵੰਤ ਸਿੰਘ ਮਾਨ, ਰਣਜੀਤ ਸਿੰਘ, ਡਾ: ਬਚਿੱਤਰ ਸਿੰਘ, ਬਲਜਿੰਦਰ ਸਿੰਘ ਮਾਨ, ਗੁਰਬਖਸ਼ੀਸ ਸਿੰਘ ਚੀਮਾ, ਮਹਿੰਦਰ ਸਿੰਘ ਬਾਂਡੀ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ। ਮੌਜੂਦ ਪ੍ਰਧਾਨ ਮਨੋਹਰ ਸਿੰਘ ਵਲੋਂ ਪ੍ਰਧਾਨਗੀ ਤੋਂ ਇਲਾਵਾ ਸ: ਗੁਰਿੰਦਰ ਸਿੰਘ ਸਾਹਨੀ ਨੇ ਮੀਤ ਪ੍ਰਧਾਨ, ਸ: ਤੇਜਿੰਦਰ ਸਿੰਘ ਭੁੱਲਰ ਨੇ ਸਕੱਤਰ, ਸ: ਮਾਲਵਿੰਦਰ ਸਿੰਘ ਭੱਪਾ ਨੇ ਜਾਇਟ ਸਕੱਤਰ ਅਤੇ ਬਲਦੇਵ ਸਿੰਘ ਨੇ ਕੈਸ਼ੀਅਰ ਵਲੋਂ ਕਾਗਜ਼ ਪੇਸ਼ ਕੀਤੇ।
ਇਥੇ ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਕਾਰਜਸਾਧਕ ਕਮੇਟੀ ਦੀ ਚੋਣ ਦੋ ਸਾਲ ਬਾਅਦ ਹੁੰਦੀ ਹੈ। ਨਾਮਜਦਗੀਆਂ ਦੀ ਵਾਪਸੀ ਅਤੇ ਚੋਣ ਨਿਸਾਨ ਅਲਾਟ 20 ਜੂਨ ਨੂੰ ਸ਼ਾਮ ਦੇ 7 ਵਜੇ ਤੱਕ ਹੋਵੇਗੀ ਅਤੇ ਚੋਣ 29 ਜੂਨ ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਸਕੂਲ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ, 100  ਫੁੱਟੀ ਵਿਖੇ ਹੋਵੇਗੀ । ਇਸ ਮੌਕੇ ਰੀਟਰਕਿੰਗ ਅਫਸਰ ਸ: ਕੁਲਵਿੰਦਰ ਸਿੰਘ ਹੇਅਰ ਅਤੇ ਹਰਰਾਜ ਸਿੰਘ ਨੇ ਦੱਸਿਆ ਕਿ ਵੋਟਾਂ ਪੂਰੀ ਪਾਰਦਰਸ਼ਤਾਂ ਅਤੇ ਬਿਨ੍ਹਾਂ ਕਿਸੇ ਭੇਦਭਾਵ ਤੋਂ ਪਵਾਈਆ ਜਾਣਗੀਆਂ।

 

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply