
ਤਸਵੀਰ – ਅਵਤਾਰ ਸਿੰਘ ਕੈਂਥ
ਬਠਿੰਡਾ, 19 ਜੂਨ (ਜਸਵਿੰਦਰ ਸਿੰਘ ਜੱਸੀ)- ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਰਜਿ: ਬਠਿੰਡਾ ਦੀ ਕਾਰਜਸਾਧਕ ਕਮੇਟੀ ਦੀ ਚੋਣ ਲਈ ਨਿਯੁਕਤ ਕੀਤੇ ਗਏ ਰੀਟਰਕਿੰਗ ਅਫ਼ਸਰ ਸ੍ਰ: ਕੁਲਵਿੰਦਰ ਸਿੰਘ ਐਡਵੋਕੇਟ ਅਤੇ ਸਹਾਇਕ ਰੀਟਰਕਿੰਗ ਅਫ਼ਸਰ ਸ: ਹਰਰਾਜ ਸਿੰਘ ਐਡਵੋਕੇਟ ਅੱਗੇ ਆਪਣੇ- ਆਪਣੇ ਕਾਗਜ ਪ੍ਰਧਾਨਗੀ ਲਈ ਪੇਸ਼ ਕਰਨ ਵਾਲਿਆਂ ਵਿਚ ਸ: ਪਰਮਜੀਤ ਸਿੰਘ ਸੇਖੋਂ ਅਤੇ ਮੌਜੂਦਾ ਪ੍ਰਧਾਨ ਮਨੋਹਰ ਸਿੰਘ ਵਲੋਂ ਪੇਸ਼ ਕੀਤੇ। ਇਸ ਤੋਂ ਇਲਾਵਾ ਸ: ਗੁਰਬਖ਼ਸ ਸਿੰਘ ਬਰਾੜ ਨੇ ਮੀਤ ਪ੍ਰਧਾਨ, ਸ: ਕਰਨੈਲ ਸਿੰਘ ਚਹਿਲ ਨੇ ਸਕੱਤਰ, ਸ: ਚੰਨਣ ਸਿੰਘ ਨੇ ਜਾਇਟ ਸਕੱਤਰ ਅਤੇ ਸਰੂਪ ਸਿੰਘ ਸਿੱਧੂ ਨੇ ਕੈਸ਼ੀਅਰ ਵਲੋਂ ਕਾਗਜ਼ ਪੇਸ਼ ਕੀਤੇ। ਇਸ ਮੌਕੇ ਸੰਗਤਾਂ ਵਿਚ ਹਾਜ਼ਰ ਸ: ਸੁਖਦੇਵ ਸਿੰਘ ਬਾਹੀਆ ਮੈਂਬਰ ਐਸ.ਜੀ ਪੀ ਸੀ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਪ੍ਰਿਥੀਪਾਲ ਸਿੰਘ ਜਲਾਲ, ਨੰਦ ਸਿੰਘ ਸਿੱਧੂ, ਜਸਵੀਰ ਸਿੰਘ ਚੇਅਰਮੇਨ ਸਹਿਕਾਰੀ ਬੈਂਕ, ਦਲਜੀਤ ਸਿੰਘ ਬਰਾੜ ਪ੍ਰਧਾਨ ਸ਼ਹਿਰੀ ਅਕਾਲੀ ਦਲ, ਭੁਪਿੰਦਰ ਸਿੰਘ ਪਿੱਥੋਂ, ਸਾਬਕਾ ਪ੍ਰਧਾਨ ਦਰਸ਼ਨ ਸਿੰਘ ਬਜਾਜ ਐਡਵੋਕੇਟ, ਦਰਸਨ ਸਿੰਘ ਵਾਲੀਆ, ਭੋਲਾ ਸਿੰਘ ਗਿੱਲਪੱਤੀ, ਜਗਜੀਤ ਸਿੰਘ ਸਿੱਧੂ, ਦਲਜੀਤ ਸਿੰਘ ਕੜਵਲ, ਬਲਵੰਤ ਸਿੰਘ ਮਾਨ, ਰਣਜੀਤ ਸਿੰਘ, ਡਾ: ਬਚਿੱਤਰ ਸਿੰਘ, ਬਲਜਿੰਦਰ ਸਿੰਘ ਮਾਨ, ਗੁਰਬਖਸ਼ੀਸ ਸਿੰਘ ਚੀਮਾ, ਮਹਿੰਦਰ ਸਿੰਘ ਬਾਂਡੀ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ। ਮੌਜੂਦ ਪ੍ਰਧਾਨ ਮਨੋਹਰ ਸਿੰਘ ਵਲੋਂ ਪ੍ਰਧਾਨਗੀ ਤੋਂ ਇਲਾਵਾ ਸ: ਗੁਰਿੰਦਰ ਸਿੰਘ ਸਾਹਨੀ ਨੇ ਮੀਤ ਪ੍ਰਧਾਨ, ਸ: ਤੇਜਿੰਦਰ ਸਿੰਘ ਭੁੱਲਰ ਨੇ ਸਕੱਤਰ, ਸ: ਮਾਲਵਿੰਦਰ ਸਿੰਘ ਭੱਪਾ ਨੇ ਜਾਇਟ ਸਕੱਤਰ ਅਤੇ ਬਲਦੇਵ ਸਿੰਘ ਨੇ ਕੈਸ਼ੀਅਰ ਵਲੋਂ ਕਾਗਜ਼ ਪੇਸ਼ ਕੀਤੇ।
ਇਥੇ ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਕਾਰਜਸਾਧਕ ਕਮੇਟੀ ਦੀ ਚੋਣ ਦੋ ਸਾਲ ਬਾਅਦ ਹੁੰਦੀ ਹੈ। ਨਾਮਜਦਗੀਆਂ ਦੀ ਵਾਪਸੀ ਅਤੇ ਚੋਣ ਨਿਸਾਨ ਅਲਾਟ 20 ਜੂਨ ਨੂੰ ਸ਼ਾਮ ਦੇ 7 ਵਜੇ ਤੱਕ ਹੋਵੇਗੀ ਅਤੇ ਚੋਣ 29 ਜੂਨ ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਸਕੂਲ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ, 100 ਫੁੱਟੀ ਵਿਖੇ ਹੋਵੇਗੀ । ਇਸ ਮੌਕੇ ਰੀਟਰਕਿੰਗ ਅਫਸਰ ਸ: ਕੁਲਵਿੰਦਰ ਸਿੰਘ ਹੇਅਰ ਅਤੇ ਹਰਰਾਜ ਸਿੰਘ ਨੇ ਦੱਸਿਆ ਕਿ ਵੋਟਾਂ ਪੂਰੀ ਪਾਰਦਰਸ਼ਤਾਂ ਅਤੇ ਬਿਨ੍ਹਾਂ ਕਿਸੇ ਭੇਦਭਾਵ ਤੋਂ ਪਵਾਈਆ ਜਾਣਗੀਆਂ।
Punjab Post Daily Online Newspaper & Print Media