Friday, November 22, 2024

ਕੇਂਦਰੀ ਕੈਬਨਿਟ ਮੰਤਰੀ ਵਜੋਂ ਪਹਿਲੀ ਵਾਰ ਬਠਿੰਡਾ ਪਹੁੰਚਣ ‘ਤੇ ਹਰਸਿਮਰਤ ਕੌਰ ਬਾਦਲ ਦਾ ਸ਼ਾਹੀ ਸਵਾਗਤ

ਇਰਾਕ ‘ਚ ਅਗਵਾ ਕੀਤੇ ਪੰਜਾਬੀ ਨੌਜਵਾਨਾਂ ਦੀ ਸਲਾਮਤ ਵਾਪਸੀ  ਲਈ ਕੇਂਦਰ ਸਰਕਾਰ ਲਗਾਤਾਰ ਯਤਨਸ਼ੀਲ -ਹਰਸਿਮਰਤ ਬਾਦਲ

PPN190602

                                                                                                                                                                                        ਤਸਵੀਰ – ਅਵਤਾਰ ਸਿੰਘ ਕੈਂਥ

ਬਠਿੰਡਾ, 19  ਜੂਨ (ਜਸਵਿੰਦਰ ਸਿੰਘ ਜੱਸੀ)-  ਫੂਡ ਪ੍ਰੋਸੈਸਿੰਗ ਉਦਯੋਗ ਨੂੰ ਭਾਰਤੀ ਆਰਥਿਕਤਾ ਦੀ ਮਜਬੂਤੀ  ਲਈ ਅਹਿਮ ਕਰਾਰ ਦਿੰਦਿਆਂ ਕੇਂਦਰੀ ਕੈਬਨਿਟ ਮੰਤਰੀ, ਫੂਡ ਪੋਸੈਸਿੰਗ ਇੰਡਸਟੀ੍ਰਜ਼, ਸ੍ਰਦਾਰਨੀ ਹਰਸਿਮਰਤ ਕੌਰ ਬਾਦਲ  ਨੇ ਅੱਜ ਇਥੇ ਕਿਹਾ ਕਿ ਉਨਾਂ ਦਾ ਮੁੱਖ ਟੀਚਾ ਇਸ ਉਦਯੋਗ ਦੀਆਂ ਸੰਭਾਵਨਾ ਨੂੰ ਤਲਾਸ ਕੇ ਪ੍ਰੋਸੈਸਡ ਫੂਡ ਨੂੰ ਭਾਰਤ ਦੇ ਆਮ ਨਾਗਰਿਕਾਂ  ਦੀ ਪਹੁੰਚ ‘ਚ  ਆਉਣਾ ਹੈ। ਬਠਿੰਡਾ ਲੋਕ ਸਭਾ ਹਲਕੇ ਤੋਂ ਲਗਾਤਾਰ ਦੂਸਰੀ ਵਾਰ ਜਿੱਤਣ ਅਤੇ ਕੇਂਦਰੀ ਕੈਬਨਿਟ ਮੰਤਰੀ ਬਨਣ ਪਿਛੋਂ ਬਠਿੰਡਾ ਵਿਖੇ ਪਹਿਲੀ ਵਾਰ ਪਹੁੰਚਣ ‘ਤੇ  ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸਥਾਨਕ ਸਰਕਟ ਹਾਊਸ ਬਠਿੰਡਾ ਵਿਖੇ ਉਨ੍ਹਾਂ ਦਾ ਸ਼ਾਹੀ ਸਵਾਗਤ ਕੀਤਾ ਗਿਆ। ਪੰਜਾਬ ਪੁਲਿਸ ਦੀ ਇਕ ਵਿਸ਼ੇਸ਼  ਟੁਕੜੀ ਨੇ  ਉਨ੍ਹਾਂ ਨੂੰ ਗਾਰਡ ਆਫ਼ ਆਨਰ  ਪੇਸ਼ ਕੀਤਾ  ਇਸ ਮੌਕੇ  ਇੰਸਪੈਕਟਰ ਜਨਰਲ ਪੰਜਾਬ ਪੁਲਿਸ ਬਠਿੰਡਾ ਜੋਨ ਸ: ਪਰਮਰਾਜ ਸਿੰਘ ਉਮਰਾਨੰਗਲ। ਡੀ.ਆਈ ਜੀ ਸ: ਸੁਰਿੰਦਰ ਸਿੰਘ  ਐਸ.ਐਸ.ਪੀ ਬਠਿੰਡਾ ਸ: ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਬਠਿੰਡਾ ਡਾ: ਬਸੰਤ ਗਰਗ ਅਤੇ ਜਿਲੇ ਦੇ ਹੋਰ ਸੀਨੀਅਰ ਪੁਲਿਸ ਅਤੇ ਸਿਵਲ ਅਧਿਕਾਰੀ ਮੌਜੂਦ ਸਨ ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਰਤ ਅੰਦਰ ਖਾਧ ਪਦਾਰਥਾਂ ਦੀ ਕੁਲ ਪੈਦਾਵਾਰ ਦਾ ੧੮ ਫ਼ੀ ਸਦੀ ਹਿੱਸਾ ਢੁਕਵੇਂ ਪ੍ਰਬੰਧਾਂ ਦੀ ਘਾਟ ਕਾਰਨ ਬਰਬਾਦ ਹੋ ਜਾਂਦਾ ਹੈ। ਉਨਾਂ ਕਿਹਾ ਕਿ ਫਸਲਾਂ ਦੀ ਕਟਾਈ ਦੋਰਾਨ ਅਤੇ ਖਾਧ ਪਦਾਰਥਾਂ ਦੀ ਸੰਭਾਲ ਦੀਆਂ ਤਕਨੀਕਾਂ ਦੀ ਘਾਟ ਅਤੇ ਟ੍ਰਾਂਸਪੋਰਟੇਸ਼ਨ ਦੋਰਾਨ ਕਰੋੜਾ ਰੁਪਏ ਦੇ ਖਾਧ ਪਦਾਰਥ ਅਜਾਈਂ ਚਲੇ ਜਾਂਦੇ ਹਨ।                                                                                                                                 ਉਨਾਂ  ਕਿਹਾ ਕਿ ਖਾਧ ਪਦਾਰਥਾ ਦੀ ਇਸ ਬਰਬਾਦੀ ਨੂੰ ਰੋਕਣ ਲਈ ਭਾਰਤ ਸਰਕਾਰ ਨੇ ਫੂਡ ਪ੍ਰੋਸੈਸਿੰਗ ਮੰਤਰਾਲਾ ਪਹਿਲੀ ਵਾਰ ਬਣਾਕੇ ਉਸ ਨੂੰ ਇਸਦੀ ਵਾਂਗਡੋਰ  ਮਿਲਣ ਦੇ ਬਾਅਦ ਉਨਾਂ੍ਹ ਵਲੋਂ ਵਿਆਪਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਜਿਸ ਨਾਲ ਭਾਰਤ ਅੰਦਰ  ਇੰਨਾਂ ਪਦਾਰਥਾਂ ਦੀਆ ਕੀਮਤਾਂ ਕਾਬੂ ਵਿਚ ਰਹਿਣਗੀਆ ਅਤੇ ਪੋਸੈਸਡ ਫੂਡ ਭਾਰਤ ਦੇ ਆਮ ਪਰਿਵਾਰਾਂ ਦੀ ਪਹੁੰਚ ਵਿਚ ਆਵੇਗਾ। ਇਸ ਨਾਲ ਦੇਸ਼ ਨੂੰ ਆਰਥਿਕਤਾਂ ਨੂੰ ਮਜਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪਿਛਲੀ ਯੂ.ਪੀ.ਏ. ਸਰਕਾਰ ਵਲੋਂ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਬਿਲਕੁਲ ਅਣਗੋਲੇ ਜਾਣ ਦਾ ਜ਼ਿਕਰ ਕਰਦਿਆ ਕਿਹਾ ਕਿ ਭਾਰਤ ਦੀ ਨਵੀਂ ਬਣੀ ਐਨ.ਡੀ.ਏ. ਸਰਕਾਰ ਨੇ ਇਸ ਖੇਤਰ ਨੂੰ ਬਹਤ ਅਹਿਮੀਅਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਭਾਰਤ ਦੀ ਆਰਥਿਕਤਾ ਨੂੰ ਮਜਬੂਤ ਕਰਨ,ਮਹਿੰਗਾਈ ਨੂੰ ਕਾਬੂ ‘ਚ ਰੱਖਣ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਬਹੁਤ ਹੀ ਸੰਭਾਵਨਾਵਾਂ ਵਾਲਾ ਉਦਯੋਗ ਹੈ। ਉਨ੍ਹਾਂ ਕਿਹਾ ਕਿ ਭਾਰਤ ਅੰਦਰ ਫੂਡ ਪ੍ਰੋਸੈਸਿੰਗ ਖੇਤਰ ‘ਚ ਨਵੇ ਉਦਯੋਗਾਂ ਦੀ ਸਥਾਪਤੀ ਨਾਲ ਉਤਪਾਦਨ ‘ਚ ਵਾਧਾ ਹੋਵੇਗਾ ਅਤੇ ੩੫ ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ, ਜੋ ਕਿ ਕੁਲ ਅਬਾਦੀ ਦਾ ੬੫ ਫ਼ੀਸਦੀ ਹਿੱਸਾ ਹਨ , ਲਈ ਰੋਜ਼ਗਾਰ  ਤੇ ਸਵੈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਜੋ ਕਿ ਖੇਤੀ ਪ੍ਰਧਾਨ ਪ੍ਰਦੇਸ਼ ਹੈ ਵਿਖੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਵਿਕਸਤ ਕਰਨ ਦਾ ਬਹੁਤ ਸੰਭਾਵਨਾਵਾਂ ਹਨ, ਇਸ ਨੂੰ ਸਾਹਮਣੇ ਰੱਖਕੇ ਪੰਜਾਬ ਸਰਕਾਰ ਜੋ ਵੀ ਤਜਵੀਜ਼ਾਂ ਕੇਂਦਰ ਨੂੰ ਭੇਜੇਗੀ, ਉਸ ਤੇ ਗੰਭੀਰਤਾ ਨਾਲ ਵਿਚਾਰ ਹੋਵੇਗੀ।
ਇਰਾਕ ਵਿਚ  ਫ਼ਸੇ ਪੰਜਾਬੀ ਨੌਜਵਾਨਾਂ ਸਮੇਤ ਸਾਰੇ ਭਾਰਤੀਆਂ ਦੀ ਸੁਰੱਖਿਅਤ ਨੂੰਯਕੀਨੀ ਬਣਾਉਣ ਲਈ   ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਸਬੰਧਤ ਮੁਲਕ ਨਾਲ ਲਗਾਤਾਰ ਸੰਪਰਕ ਵਿਚ ਹਨ ਅਤੇ ਭਾਰਤ ਸਰਕਾਰ  ਆਪਣੇ ਵਲੋਂ  ਪੂਰੇ ਯਤਨ ਕਰ ਰਹੀ ਹੈ ਅਤੇ ਦਿੱਲੀ ਤੋਂ ਵਿਦੇਸ਼ ਮੰਤਰਾਲੇ ਦੇ ਸੀਨੀਅਰ  ਅਧਿਕਾਰੀ  ਨੂੰ ਬਗਦਾਦ  ਭੇਜਿਆ ਗਿਆ ਹੈ। ਕੇਂਦਰ ਸਰਕਾਰ ਇਨ੍ਹਾਂ ਨੌਜ਼ਵਾਨਾ ਦੀ ਸਲਾਮਤੀ ਲਈ ਗੰਭੀਰਤਾ ਨਾਲ ਉਪਰਾਲੇ ਕਰ ਰਹੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ ਵੀ ਇਸ ਸਬੰਧੀ ਕੇਂਦਰ ਸਰਕਾਰ ਦੇ ਲਗਾਤਾਰ ਸੰਪਰਕ ਵਿਚ ਹਨ। ਬਠਿੰਡਾ ਦੇ  ਘਰੇਲੂ ਹਵਾਈ ਅੱਡੇ ਦੇ ਉਦਘਾਟਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਦੇ ਹਵਾਬਾਜੀ ਮੰਤਰੀ ਵਲੋ ਬਹੁਤ ਜਲਦ ਹੀ ਇਸ ਹਵਾਈ ਅੱਡੇ ਦਾ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਿਛਲੇ ੫ ਸਾਲ ਬਠਿੰਡਾ ਹਲਕੇ ਦੇ ਵਿਕਾਸ ਲਈ ਅਪਣੇ ਵੱਲੋਂ ਕਸਰ ਨਹੀ ਛੱਡੀ ਅਤੇ  ਬਠਿੰਡਾ ਲੋਕ ਸਭਾ ਹਲਕੇ ਨੂੰ ਦੇਸ਼ ਦਾ ਵਿਕਸਤ ਹਲਕਾ ਬਣਾਉਣਾ ਉਸ ਦੀ ਪ੍ਰਮੁੱਖ ਤਰਜ਼ੀਹ ਹੋਵੇਗੀ । ਉਨ੍ਹਾਂ ਕਿਹਾ ਕਿ ਬਠਿੰਡਾ ਹਲਕੇ ਨੂੰ ਨਸ਼ਾ ਮੁਕਤ ਕਰਨ ਲਈ ੬੦ ਕਰੋੜ ਦੀ ਲਾਗਤ ਨਾਲ ਨਸ਼ਾ ਛਡਾਉ ਹਸਪਤਾਲ ਸਥਾਪਿਤ  ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਵੀ ਇਸ ਕੰਮ ਲਈ  ਹਰ ਸੰਭਵ ਸਹਾਇਤਾ ਦੇਵੇਗੀ।
ਇਸ ਉਪਰੰਤ ਕੇਂਦਰੀ ਮੰਤਰੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜਕੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ।  ਉਨਾਂ੍ਹ ਬਠਿੰਡਾ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਨਾ੍ਹ ਨੇ ਉਨਾਂ ਨੂੰ ਆਪਣੇ ਨੁਮਾਇੰਦੇ ਦੇ ਤੌਰ ਤੇ ਚੁਣਿਆ। ਇਸ ਮੌਕੇ  ਮੁੱਖ ਸੰਸਦੀ ਸਕੱਤਰ  ਸ੍ਰੀ ਸਰੂਪ ਚੰਦ ਸਿੰਗਲਾ , ਵਿਧਾਇਕ  ਦਰਸ਼ਨ ਸਿੰਘ ਕੋਟਫ਼ੱਤਾ, ਸਾਬਕਾ ਮੇਅਰ ਸ: ਬਲਜੀਤ ਸਿੰਘ ਬੀੜ ਬਹਿਮਣ, ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਸ: ਦਲਜੀਤ ਸਿੰਘ ਬਰਾੜ , ਯੂਥ ਅਕਾਲੀ ਦੇ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਯੂਥ ਆਗੂ ਚਮਕੌਰ ਸਿੰਘ ਮਾਨ, ਮੈਂਬਰ ਸ਼੍ਰੋਮਣੀ ਕਮੇਟੀ ਸ: ਸੁਖਦੇਵ ਸਿੰਘ ਬਾਹੀਆ,ਬਠਿੰਡਾ ਨਿਗਮ ਦੇ ਬਹੁਤ ਸਾਰੇ ਸਾਬਕਾ ਕੌਸਲਰ,ਇਸਤਰੀ ਅਕਾਲੀ ਦਲ ਦੀ ਆਗੂ  ਤੇਜ਼ ਕੌਰ ਚਹਿਲ ਅਤੇ  ਹੋਰ ਸੀਨੀਅਰ ਅਕਾਲੀ  ਹਾਜ਼ਰ ਸਨ। ਉਪ ਮੁੱਖ ਮੰਤਰੀ ਪੰਜਾਬ ਦੇ ਸਹਾਇਕ ਮੀਡੀਆ ਸਲਾਹਕਾਰ ਹਰਜਿੰਦਰ ਸਿੱਧੂ,  ਸ੍ਰੋਮਣੀ ਅਕਾਲੀ ਦਲ ਦੇ ਜਿਲਾ੍ਹ ਪ੍ਰੈਸ ਸਕੱਤਰ ਡਾ: ਓਮ ਪ੍ਰਕਾਸ਼ ਸ਼ਰਮਾ ਆਦਿ  ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply