Wednesday, September 30, 2026

ਸਕੂਲ ਮੈਗਜ਼ੀਨ `ਰੋਸ਼ਨੀ` ਦਾ ਰਿਲੀਜ਼ ਸਮਾਰੋਹ ਅਯੋਜਿਤ

ਧੂਰੀ, 3 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਵੀਨਾ ਭੱਲਾ ਦੀ ਅਗੁਵਾਈ ਵਿੱਚ ਸਕੂਲ ਮੈਗਜ਼ੀਨ `ਰੋਸ਼ਨੀ` ਰਿਲੀਜ਼ ਕੀਤੀ ਗਈ। ਇਸ ਸਮਾਰੋਹ ਵਿੱਚ ਸ਼੍ਰੀ ਹੰਸ ਰਾਜ ਗਰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।PPN0303201712ਮੈਗਜ਼ੀਨ ਦੇ ਮੁੱਖ ਸੰਪਾਦਕ ਰਾਮ ਚੰਦ ਸ਼ਰਮਾ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਇਸ ਮੈਗਜ਼ੀਨ ਵਿੱਚ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਅਤੇ ਸਟੇਟ ਤੇ ਨੈਸ਼ਨਲ ਪੱਧਰ `ਤੇ ਜੇਤੂ ਵਿਦਿਆਰਥਣਾਂ ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ।ਉਹਨਾਂ ਦੱਸਿਆ ਕਿ ਦਸਵੀਂ ਅਤੇ ਬਾਰਵੀਂ ਵਿੱਚ 80% ਤੋਂ ਵੱਧ ਅੰਕ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦਾ ਵੀ ਇਸ ਮੈਗਜ਼ੀਨ ਵਿੱਚ ਯੋਗ ਸਥਾਨ ਦਰਸ਼ਾਉਣ ਤੋਂ ਇਲਾਵਾ 50 ਗਤੀਵਿਧੀਆਂ ਵਿੱਚ ਖਾਸ ਪੁਜੀਸ਼ਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦੀਆਂ ਰੰਗਦਾਰ ਤਸਵੀਰਾਂ ਲਗਾਈਆਂ ਗਈਆਂ ਹਨ।ਮੈਗਜ਼ੀਨ ਵਿੱਚ ਅਧਿਆਪਕਾਂ ਅਤੇ ਵਿਦਿਆਰਥਣਾਂ ਦੀਆਂ ਰਚਨਾਵਾਂ ਵੀ ਪੰਜਾਬੀ, ਹਿੰਦੀ, ਅੰਗਰੇਜੀ ਅਤੇ ਵਿਗਿਆਨ ਦੇ ਚਾਰ ਹਿੱਸਿਆਂ ਵਿੱਚ ਛਾਪੀਆਂ ਗਈਆਂ ਹਨ।ਹੰਸ ਰਾਜ ਗਰਗ ਨੇ ਮੈਗਜ਼ੀਨ ਦੇ ਸੰਪਾਦਕੀ ਬੋਰਡ, ਸਕੂਲੀ ਬੱਚਿਆਂ ਅਤੇ ਅਧਿਆਪਕਾਂ ਦੀ ਖੂਬ ਪ੍ਰਸ਼ੰਸਾ ਕੀਤੀ।ਗੁਰਸ਼ਰਨ ਸਿੰਘ ਵੱਲੋਂ ਸਕੂਲ ਨੂੰ ਵਾਟਰ ਕੂਲਰ ਭੇਂਟ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਵੱਲੋਂ ਆਈਆਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ।ਇਸ ਮੌਕੇ ਅਸ਼ਵਨੀ ਧੀਰ ਕੌਂਸਲਰ, ਸੁਰਿੰਦਰ ਮੋਹਨ, ਡੀ.ਪੀ.ਆਈ ਸੰਤ ਸਿੰਘ, ਅਮਰਜੀਤ ਸਿੰਘ, ਵਿਕਾਸ ਜਿੰਦਲ, ਸਰਬਜੀਤ ਕੌਰ, ਸੁਮਨਜੀਤ ਕੌਰ, ਬਿੰਦੁ ਸ਼ਰਮਾਂ, ਗੀਤ ਕੁਮਾਰ, ਰਤਨਜੋਤ ਕੌਰ, ਬਲਵੀਰ ਕੌਰ, ਸਿਮਰਜੀਤ ਸਿੰਘ ਅਤੇ ਅਰਸ਼ਦੀਪ ਆਦਿ ਵੀ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply