ਬਠਿੰਡਾ, 8 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫਰੀਦ ਕਾਲਜ ਵਿਖੇ ਦੋ ਰੋਜ਼ਾ ਅੰਤਰ ਕਾਲਜ ਜਿਲ੍ਹਾ ਯੁਵਕ ਮੇਲਾ ਕਰਵਾਇਆ ਗਿਆ, ਜਿਸ ਵਿਚ ਭਾਈ ਆਸਾ ਸਿੰਘ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਰਿਵਾਇਤੀ ਲੋਕ ਕਲਾਵਾਂ ਮੁਕਾਬਲਿਆਂ ਵਿਚ ਪੀੜ੍ਹੀ ਬਣਨਾ ਵਿਚ ਪਹਿਲਾ ਸਥਾਨ ਮਿਸ ਮਨਪ੍ਰੀਤ ਕੌਰ ਬੀ.ਏ. ਭਾਗ ਦੂਜਾ, ਛਿਕੂ ਬਣਾਉਣ ਵਿਚ ਪਹਿਲਾ ਸਥਾਨ ਮਿਸ ਰਾਜਵੀਰ ਕੌਰ ਬੀ.ਏ ਭਾਗ ਪਹਿਲਾਂ ਅਤੇ ਪੱਖੀ ਬੁਣਨ ਵਿਚ ਤੀਜਾ ਸਥਾਨ ਰਾਜਦੀਪ ਕੌਰ ਬੀ.ਏ ਭਾਗ ਪਹਿਲਾ ਨੇ ਪ੍ਰਾਪਤ ਕੀਤਾ।ਕਾਲਜ ਪ੍ਰਿੰਸੀਪਲ ਡਾ: ਰਾਜਵਿੰਦਰ ਕੌਰ ਡੀਨ ਸਭਿਆਚਾਰਕ ਗਤੀਵਿਧੀਆਂ ਮੈਡਮ ਮਿਸ਼ਜ ਸੰਦੀਪ ਅਤੇ ਯੂਥ ਕੋਆਰਡੀਨੇਟਰ ਮਿਸ਼ਜ਼ ਰਾਜਿੰਦਰ ਕੌਰ ਨੇ ਰੋਬੀ ਕਲੱਬ ਦੇ ਇੰਚਾਰਜ ਮਿਸ਼ਜ਼ ਕੁਲਵਿੰਦਰ ਕੌਰ, ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਇੰਚਾਰਜ ਮਿਸ਼ਜ਼ ਗੁਰਲੀਨ ਅਤੇ ਜੇਤੂ ਵਿਅਿਾਰਥਣਾਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦਾ ਸਨਮਾਨ ਕਰਕੇ ਉਤਸ਼ਾਹ ਵਧਾਇਆ।
Check Also
ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …
Punjab Post Daily Online Newspaper & Print Media