Tuesday, November 24, 2026

ਢੱਪ ਦੀ ਥਾਪ ਤੇ ਰਾਤ ਨੂੰ ਵਜਦੇ ਹਨ ਹੋਲੀ ਦੇ ਗੀਤ

PPN0803201718ਫਾਜ਼ਿਲਕਾ, 8 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪ੍ਰਾਚੀਨ ਸਭਿਆਚਾਰ ਨੂੰ ਜੀਵਤ ਰੱਖਣ ਲਈ ਦੀ ਆਜ਼ਾਦ ਹਿੰਦ ਰਾਮ ਲੀਲਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੀ ਦੇ ਤਿਓਹਾਰ ਮੌਕੇ ਰਾਤ ਨੂੰ ਗਲੀਆਂ ਅਤੇ ਬਾਜ਼ਾਰਾਂ ਵਿਚ ਹੋਲੀ ਦੇ ਗੀਤ ਗਾਏ ਜਾ ਰਹੇ ਹਨ।
ਜਾਣਕਾਰੀ ਦਿੰਦੇ ਹੋਏ ਬੁਲਾਰੇ ਮਨੋਹਰ ਲਾਲ ਖਤਰੀ ਨੇ ਦੱਸਿਆ ਕਿ ਪੁਰਾਣੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਢੱਪ ਦੀ ਥਾਪ ਤੇ ਰਾਜਸਥਾਨੀ ਗੀਤਾਂ ਤੇ ਆਧਾਰਤ ਹੋਲੀ ਦੇ ਗੀਤ ਗਾਏ ਜਾਂਦੇ ਹਨ। ਜਿਨ੍ਹਾਂ ਨੂੰ ਸੁਣਨ ਲਈ ਦੇਰ ਰਾਤ ਤੱਕ ਲੋਕ ਆਪਣੇ ਆਪਣੇ ਘਰਾਂ ਤੋਂ ਬਾਹਰ ਨਿਕਲ ਅਉਂਦੇ ਹਨ। ਫੂਲ ਚੰਦ ਜਾਂਗਿੜ ਨੇ ਦੱਸਿਆ ਕਿ ਪੋਲੋ ਲਟਕੇ ਗੋਰੀ ਕੋ ਪੋਲੋ ਲਟਕੇ ਗੀਤ ਅਤੇ ਹੋਰਨਾਂ ਰਾਜਸਥਾਨੀ ਗੀਤਾਂ ਤੇ ਸਾਰੇ ਨੱਚਣ ਲੱਗਦੇ ਹਨ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply