Saturday, June 20, 2026

ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

PPN0803201729ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਇਤਿਹਾਸ ਵਿਚ ਪਹਿਲੀ ਵਾਰ ਅੱਜ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਮਨਾਇਆ ਗਿਆ। ਪੰਜਾਬੀ ਵਿਭਾਗ ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਰਮਿੰਦਰ ਕੌਰ, ਪ੍ਰੋਫ਼ੈਸਰ ਕਵਲਜੀਤ ਕੌਰ ਜੱਸਲ ਅਤੇ ਡਾ. ਬਲਜੀਤ ਕੌਰ ਰਿਆੜ ਨੇ ਨਾਰੀ ਦਿਵਸ ਨਾਲ ਸੰਬੰਧਿਤ ਵਿਚਾਰ ਪੇਸ਼ ਕੀਤੇ। ਡਾ. ਰਮਿੰਦਰ ਕੌਰ ਨੇ ਆਪਣੇ ਭਾਸ਼ਣ ਰਾਹੀਂ ਇਹ ਸੰਦੇਸ਼ ਦਿੱਤਾ ਕਿ ਅਜੋਕੇ ਸਮੇਂ ਵਿਚ ਔਰਤ ਨੂੰ ਆਪਣੀ ਆਜ਼ਾਦੀ ਦੇ ਅਰਥ ਸਮਝਣ ਦੀ ਲੋੜ ਹੈ ਤਾਂ ਹੀ ਉਹ ਸਮਾਜ ਨਿਰਮਾਣ ਅਤੇ ਪਰਿਵਾਰ ਕਲਿਆਣ ਵਿਚ ਆਪਣਾ ਅਸਲੀ ਯੋਗਦਾਨ ਪਾ ਸਕਦੀ ਹੈ।ਉਹਨਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਔਰਤ ਨੂੰ ਮਰਦ ਵਰਗਾ ਬਣਨ ਦੀ ਲੋੜ ਨਹੀਂ ਸਗੋਂ ਆਪਣੇ ਵਿਅਕਤਿਤਵ ਨੂੰ ਸਮਝਣ ਤੇ ਪਛਾਨਣ ਦੀ ਲੋੜ ਹੈ।ਡਾ. ਕਵਲਜੀਤ ਕੌਰ ਜੱਸਲ ਨੇ ਕਿਹਾ ਔਰਤ ਨੂੰ ਅਜੋਕੇ ਸਮੇਂ ਦੀਆਂ ਚਣੌਤੀਆਂ ਸਾਹਮਣੇ ਬੜੀ ਬਹਾਦਰੀ ਅਤੇ ਦ੍ਰਿੜਤਾ ਨਾਲ ਅੱਗੇ ਵੱਧਣ ਦੀ ਲੋੜ ਹੈ ਅਤੇ ਸਮਕਾਲੀ ਸਥਿਤੀ ਅਨੁਸਾਰ ਬਣਦੀ ਭੂਮਿਕਾ ਵੀ ਪਛਾਨਣੀ ਚਾਹੀਦੀ ਹੈ।ਡਾ. ਬਲਜੀਤ ਕੌਰ ਰਿਆੜ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਦੇ ਇਤਿਹਾਸਕ ਪਰਿਪੇਖ, ਸਮਾਜ ਸਭਿਆਚਾਰ ਸਥਿਤੀਆਂ ਅਤੇ ਵਰਤਮਾਨ ਚਣੌਤੀਆਂ ਬਾਰੇ ਮਹੱਤਵਪੂਰਨ ਨੁਕਤਿਆਂ ਨੂੰ ਉਭਾਰਿਆ।ਵਿਦਿਆਰਥਣਾਂ ਵੱਲੋਂ ਨਾਰੀ ਸ਼ਸਕਤੀਕਰਣ ਨਾਲ ਸੰਬੰਧਿਤ ਕਵਿਤਾ, ਗੀਤ, ਗ਼ਜ਼ਲਾਂ ਅਤੇ ਵਿਚਾਰ ਵੀ ਪੇਸ਼ ਕੀਤੇ ਗਏ।ਇਸ ਮੌਕੇ ਤੇ ਵਿਭਾਗ ਦੀਆਂ ਸਾਰੀਆਂ ਕਲਾਸਾਂ ਦੀਆਂ ਵਿਦਿਆਰਥਣਾਂ ਅਤੇ ਖੋਜ ਵਿਦਿਆਰਥਣਾਂ ਹਾਜ਼ਿਰ ਸਨ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply