ਬਠਿੰਡਾ, 9 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਪ੍ਰਸ਼ਾਸਨ ਵੱਲੋਂ ਆਲੂ ਉਤਪਾਦਕਾਂ ਦੀ ਮਦਦ ਲਈ ਅੱਗੇ ਆਉਂਦਿਆਂ ਮਿੱਡ-ਡੇ-ਮੀਲ ਸਕੀਮ ਅਧੀਨ ਸਕੂਲਾਂ ਲਈ ਪੰਜ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਲੂਆਂ ਦੀ ਖਰੀਦ ਸ਼ੁਰੂ ਕਰਦਿਆਂ ਬਠਿੰਡਾ ਦੇ ਵੱਖ-ਵੱਖ ਸਕੂਲਾਂ ਨੂੰ 2 ਟਰਾਲੀਆਂ ਭੇਜਦਿਆਂ ਸਪਲਾਈ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜ਼ਿਲੇ ਦੇ ਸਕੂਲਾਂ ਦੀ ਮੰਗ ਦੇ ਮੁਤਾਬਕ ਆਲੂ ਸਪਲਾਈ ਕਰਨ ਲਈ ਰੂਪ-ਰੇਖਾ ਵੀ ਤਿਆਰ ਕਰ ਲਈ ਗਈ ਹੈ।ਜ਼ਿਲੇ ਦੇ 706 ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਨੇ ਮਿੱਡ-ਡੇ-ਮੀਲ ਤਹਿਤ ਲਗਪਗ 70,000 ਕਿਲੋਗ੍ਰਾਮ ਆਲੂਆਂ ਦੀ ਮੰਗ ਰੱਖੀ ਹੈ।ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਆਖਿਆ ਕਿ ਯੋਜਨਾ ਮੁਤਾਬਕ ਕੀਮਤਾਂ ਸਥਿਰ ਰੱਖਣ ਲਈ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪੰਜ ਰੁਪਏ ਪ੍ਰਤੀ ਕਿਲੋ ਦੀ ਕੀਮਤ ਦਿੱਤੀ ਜਾਵੇਗੀ। ਉਨਾਂ ਆਖਿਆ ਕਿ ਪ੍ਰਸ਼ਾਸਨ ਨੇ ਸਕੂਲਾਂ ਨੂੰ ਮਿੱਡ-ਡੇ-ਮੀਲ ਵਿੱਚ ਆਲੂ ਵਰਤਣ ਲਈ ਆਖਿਆ ਹੈ ਅਤੇ ਜ਼ਿਲੇ ਵਿੱਚ ਸਕੂਲਾਂ ਦੀ ਮੰਗ ਦੇ ਮੁਤਾਬਕ ਹੁਣ ਆਲੂਆਂ ਦੀ ਸਪਲਾਈ ਸ਼ੁਰੂ ਕੀਤੀ ਜਾਵੇਗੀ। ਥੋਰੀ ਨੇ ਆਖਿਆ ਕਿ ਸਕੂਲਾਂ ਵਿੱਚ ਆਲੂਆਂ ਦੀ ਸਪਲਾਈ ਯਕੀਨੀ ਬਣਾਉਣ ਲਈ ਗੈਰ-ਸਰਕਾਰੀ ਸੰਸਥਾ ਦੇ ਮੈਨੇਜਰ ਬੂਟਾ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ। ਸਕੂਲਾਂ ਨੂੰ ਆਲੂਆਂ ਦੀ ਸਪਲਾਈ ਬਾਰੇ ਵਿਸਥਾਰ ਵਿੱਚ ਦੱਸਦਿਆਂ ਥੋਰੀ ਨੇ ਕਿਹਾ ਕਿ ਬਠਿੰਡਾ ਦੇ ਪ੍ਰਾਇਮਰੀ ਤੇ ਅੱਪਰ ਸਕੂਲਾਂ ਲਈ 18879 ਕਿਲੋਗ੍ਰਾਮ, ਰਾਮਪੁਰਾ ਦੇ ਸਕੂਲਾਂ ਲਈ 14983 ਕਿਲੋਗ੍ਰਾਮ, ਸੰਗਤ ਦੇ ਸਕੂਲਾਂ ਲਈ 10417 ਕਿਲੋਗ੍ਰਾਮ, ਨਥਾਣਾ ਦੇ ਸਕੂਲਾਂ ਲਈ 8223 ਕਿਲੋਗ੍ਰਾਮ ਅਤੇ ਤਲਵੰਡੀ ਦੇ ਸਕੂਲਾਂ ਲਈ 10314 ਕਿਲੋਗ੍ਰਾਮ ਆਲੂਆਂ ਦੀ ਖਰੀਦ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲਾ ਪ੍ਰਸ਼ਾਸਨ ਨੇ ਕੇਂਦਰੀ ਜੇਲ ਬਠਿੰਡਾ ਪਾਸੋਂ ਵੀ ਆਲੂਆਂ ਦੀ ਮੰਗ ਸੌਂਪਣ ਬਾਰੇ ਆਖਿਆ ਹੈ ਅਤੇ ਕਿਸਾਨਾਂ ਦੀ ਸਹੂਲਤ ਲਈ ਉਸੇ ਕੀਮਤ ’ਤੇ ਖਰੀਦ ਕਰਕੇ ਸਪਲਾਈ ਕੀਤੀ ਜਾਵੇਗੀ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media