Monday, August 10, 2026

ਵਨ ਸਟੋਪ ਸੈਂਟਰ (ਸਖੀ) ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

PPN0903201704ਬਠਿੰਡਾ, 9 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਟੀਚਰ ਹੋਮ ਨੇੜੇ ਫੌਜੀ ਚੋਕ ਵਿਖੇ ਅੰਤਰਰਾਸ਼ਟਰੀ ਮਹਿਲਾਂ ਦਿਵਸ ਮਨਾਇਆਂ ਗਿਆ।ਇਸ ਸਮਾਗਮ ਵਿੱਚ ਆਏ ਆਮ ਲੋਕਾਂ ਨੂੰ ਸ਼੍ਰੀਮਤੀ ਹਰਜੀਤ ਕੌਰ, ਸਹਾਇਕ ਪ੍ਰੋਫੈਸਰ, ਰਜਿੰਦਰਾ ਕਾਲਜ, ਸ਼੍ਰੀਮਤੀ ਮਨੋਨੀਤ ਕੌਰ, ਸਹਾਇਕ ਪ੍ਰੋਫੈਸਰ,ਰਜਿੰਦਰ ਕਾਲਜ, ਡਾ.ਮਹੇਸ਼ਵਰੀ ਸਿਹਤ ਵਿਭਾਗ, ਰਾਜਵਿੰਦਰ ਰੰਗੀਲਾ ਸਿਹਤ ਵਿਭਾਗ, ਰਾਕੇਸ਼ ਵਾਲੀਆਂ, ਜਿਲਾ ਪ੍ਰੋਗਰਾਮ ਬਠਿੰਡਾ ਵੱਲੋ ਪ੍ਰੋਗਰਾਮ ਵਿੱਚ ਆਏ 300 ਲੋਕਾਂ ਨੂੰ ਸਮਾਜ ਵਿੱਚ ਔਰਤਾਂ ਦੇ ਸਥਾਨ ਅਤੇ ਹੱਕਾਂ ਸਬੰਧੀ ਜਾਗਰੂਕ ਕੀਤਾ ਗਿਆ।ਇਸ ਤੋਂ ਇਲਾਵਾ ਪ੍ਰੋਗਰਾਮ ਵਿੱਚ ਆਏ ਸਕੂਲੀ ਬੱਚਿਆ ਨੇ ਵੀ ਲੋਕਾਂ ਨੂੰ ਆਪਣੀਆ ਕਵਿਤਾਵਾਂ ਪੇਸ਼ ਕੀਤੀਆਂ, ਰਕੇਸ਼ ਵਾਲੀਆਂ, ਜਿਲਾ ਪ੍ਰੋਗਰਾਮ ਅਫਸਰ, ਬਠਿੰਡਾ ਵੱਲੋ ਪ੍ਰੋਗਰਾਮ ਵਿੱਚ ਆਏ ਲੋਕਾਂ ਨੂੰ ਜਿਲੇ ਵਿੱਚ ਔਰਤਾਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਵੱਲੋ ਸਥਾਪਿਤ ਕੀਤੇ ਵਨ ਸਟੋਪ ਸੈਂਟਰ (ਸਖੀ), ਜਿਸ ਦਾ ਮੁੱਖ ਉਦੇਸ਼ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਤੁਰੰਤ ਐਮਰਜੈਂਸੀ ਸੇਵਾਵਾਂ ਅਤੇ ਮੈਡੀਕਲ ਐਸਿਸਟੈਟ, ਐਫ.ਆਈ.ਆਰ/ਡੀ.ਡੀ.ਆਰ ਦਰਜ ਕਰਨੀ, ਕਾਊਸਲਿੰਗ ਸੈਸ਼ਨ, ਫਰੀ ਲੀਗਲ ਐਡ, ਰਿਹਾਇਸ਼ ਲਈ ਜਗਾ, ਖਾਣ-ਪੀਣ, ਕਪੜੇ ਆਦਿ ਪ੍ਰਦਾਨ ਕਰਨਾ ਹੈ। ਸਬੰਧੀ ਲੋਕਾਂ ਨੂੰ ਜਾਣ ਕਰਵਾਈਆ ਗਿਆ। ਸ਼੍ਰੀਮਤੀ ਅਵੀਨਾਸ਼ ਕੌਰ, ਸੀ.ਡੀ.ਪੀ.ੳ, ਨਥਾਣਾ ਵੱਲੋ ਵੀ ਔਰਤਾਂ ਲਈ ਸਰਕਾਰ ਅਤੇ ਆਈ.ਸੀ.ਡੀ.ਐਸ ਵਿਭਾਗ ਵੱਲੋ ਦਿੱਤੀਆ ਜਾ ਰਹਿਆਂ ਸੇਵਾਵਾਂ ਸਬੰਧੀ ਦੱਸਿਆ ਗਿਆ।ਉਨਾਂ ਵਲੋਂ ਪ੍ਰੋਗਰਾਮ ਵਿੱਚ ਸ਼ਾਮਲ ਔਰਤਾਂ ਨੂੰ ਮਹਿਲਾ ਸ਼ਕਤੀਕਰਨ ਕਮਿਊਨਟੀ ਅਤੇ ਰਾਸ਼ਟਰ ਦੇ ਵਿਕਾਸ ਲਈ ਮੁਸ਼ਿਕਲ ਹਾਲਾਤਾਂ ਦੇ ਵਿਰੁੱਧ ਮਾਣ ਨਾਲ ਜਿਊਣ ਅਤੇ ਪੁਰਸ਼ਾਂ ਦੇ ਬਰਾਬਰ ਸਮਾਨਤਾ ਲਿਆਉਣ ਲਈ ਅਗਾਂਹ ਵਧੂ ਕਦਮ ਚੁੱਕਣ ਲਈ ਪ੍ਰੋਗਰਾਮ ਵਿੱਚ ਆਏ ਬੁਲਾਰਿਆਂ ਵਲੋਂ ਹਾਜਰ ਆਮ ਲੋਕਾਂ ਨੂੰ ਪੇਰਿਤ ਕੀਤਾ ਗਿਆ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply