ਅੰਮਿ੍ਤਸਰ, 9 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਨਾਰੀ ਨਿਕੇਤਨ ਅਤੇ ਸਹਾਰਾ ਸ਼ਾਟ ਸਟੇਅ ਵਿਖੇ ਰਹਿ ਰਹੀਆਂ 12 ਲੜਕੀਆਂ ਜੋ ਕਿ ਬਾਲਗ ਹੋ ਗਈਆਂ ਸਨ ਦੇ ਆਨੰਦ-ਕਾਰਜ ਡਿਪਟੀ ਕਮਿਸ਼ਨਰ ਅੰਮਿ੍ਰਤਸਰ-ਕਮ-ਚੇਅਰਮੈਨ ਰੈਡ ਕਰਾਸ ਬਸੰਤ ਗਰਗ ਅਤੇ ਸ਼੍ਰੀਮਤੀ ਵੀਨਸ ਗਰਗ ਚੇਅਰਪਰਸਨ ਹਾਸਪਿਟਲ ਵੈਲਫੇਅਰ ਸੈਕਸ਼ਨ ਦੀ ਅਗਵਾਈ ਹੇਠ ਗੁਰਦਵਾਰਾ ਸ਼੍ਰੀ ਛੇਵੀਂ ਪਾਤਸ਼ਾਹੀ ਰਣਜੀਤ ਐਵਨਿਓ ਵਿਖੇ ਧਾਰਮਿਕ ਰਸਮਾਂ ਅਤੇ ਪੂਰੇ ਚਾਅ ਨਾਲ ਰੈਡ ਕਰਾਸ ਵੱਲੋਂ ਕੀਤੇ ਗਏ।ਇਸ ਮੌਕੇ ਲੜਕੀਆਂ ਦੇ ਪੱਲਾ ਫੜਾਉਣ ਦੀ ਰਸਮ ਡਿਪਟੀ ਕਮਿਸ਼ਨਰ ਨੇ ਨਿਭਾਈ।
ਲੜਕੀਆਂ ਦੇ ਵਰ ਚੁਨਣ ਮੌਕੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਪੂਰੀ ਤਹਿਕੀਕਾਤ ਪੁਲਿਸ ਅਤੇ ਪ੍ਰਸ਼ਾਸ਼ਨ ਦੀ ਮਦਦ ਨਾਲ ਕੀਤੀ ਗਈ ਤਾਂ ਜੋ ਉਕਤ ਲੜਕੀਆਂ ਆਪਣੀ ਨਵੀਂ ਜਿੰਦਗੀ ਨੂੰ ਸੁੱਖੀ ਬਤੀਤ ਕਰ ਸੱਕਣ। ਉਕਤ 12 ਬਾਰਾਤਾਂ ਜੋ ਕਿ ਵੱਖ-ਵੱਖ ਥਾਵਾਂ ਤੋਂ ਗੁਰਦਵਾਰਾ ਸਾਹਿਬ ਪਹੁੰਚਿਆਂ ਸਨ ਦਾ ਰੈਡ ਕਰਾਸ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।ਇਸ ਸਮੇਂੇ ਚਾਹ ਪਾਣੀ ਅਤੇ ਲੰਗਰ ਦੇ ਵਧੀਆ ਇੰਤਜਾਮ ਕੀਤੇ ਹੋਏ ਸਨ।ਲੜਕੀਆਂ ਨੂੰ ਘਰ ਵਿੱਚ ਲੋੜੀਂਦੀਆਂ ਜ਼ਰੂਰੀ ਵਸਤਾਂ ਵੀ ਸੌਗਾਤ ਵਜੋਂ ਦਿੱਤੀਆਂ ਗਈਆਂ।
ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਬਸੰਤ ਗਰਗ ਨੇ ਕਿਹਾ ਕਿ ਮੈਨੂੰ ਅੱਜ ਉਕਤ ਲੜਕੀਆਂ ਦਾ ਕੰਨਿਆਦਾਨ ਕਰਕੇ ਵੱਡੀ ਖੁਸ਼ੀ ਅਤੇ ਸਕੂਨ ਮਿਲਿਆ ਹੈ ਅਤੇ ਮੈਂ ਇਸ ਲਈ ਵਾਹਿਗੁਰੂ ਜੀ ਦਾ ਧੰਨਵਾਦ ਕਰਦਾ ਹਾਂ।ਉਨਾਂ ਨੇ ਇਸ ਸਮਾਗਮ ਲਈ ਅੱਗੇ ਆਉਣ ਵਾਲੀਆਂ ਸਾਰੀਆਂ ਸਖ਼ਸ਼ੀਅਤਾਂ ਦਾ ਧੰਨਵਾਦ ਵੀ ਕੀਤਾ।ਉਨਾਂ ਨੇ ਐਲਾਨ ਕੀਤਾ ਕਿ ਰੈਡ ਕਰਾਸ ਹੋਰ ਵੀ ਲੋੜਵੰਦ ਪਰਿਵਾਰਾਂ ਦੀ ਲੜਕੀਆਂ ਦੀ ਸ਼ਾਦੀ ਲਈ ਸਹਾਇਤਾ ਕਰਦਾ ਰਹੇਗਾ। ਇਸ ਮੌਕੇ ਸਹਾਇਕ ਕਮਿਸ਼ਨਰ ਵਿਕਾਸ ਹੀਰਾ, ਤਹਿਸੀਲਦਾਰ ਅੰਮਿ੍ਰਤਸਰ-2 ਗੁਰਵਰਿਆਮ ਸਿੰਘ, ਸੈਕਟਰੀ ਰੈਡ ਕਰਾਸ ਸ਼੍ਰੀਮਤੀ ਵਿਨੈ ਸ਼ਰਮਾ, ਜਿਲਾ ਸਮਾਜਿਕ ਸੁਰੱਖਿਆ ਅਫ਼ਸਰ ਪੰਨੂ, ਜਿਲਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਗੁਰਿੰਦਰਜੀਤ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media