Tuesday, September 1, 2026

ਪ੍ਰਸਿੱਧ ਗਜ਼ਲਗੋ ਗੁਰਦਿਆਲ ਦਲਾਲ ਵਲੋਂ ਸਮਰਾਲਾ ਵਿੱਚ ਗਜ਼ਲ ਬਾਰੇ ਵਰਕਸ਼ਾਪ ਅਯੋਜਨ

PPN0903201718ਸਮਰਾਲਾ, 09 ਮਾਰਚ, (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਕਹਾਣੀਕਾਰ ਸੁਖਜੀਤ ਦੀ ਪ੍ਰੇਰਨਾ ਅਤੇ ਨਵੇਂ ਕਵੀਆਂ/ਗ਼ਜ਼ਲਕਾਰਾਂ ਦੀ ਪੁਰਜ਼ੋਰ ਮੰਗ ਨਾਲ ਇਕ ਗ਼ਜ਼ਲ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ।ਇਸ ਵਰਕਸ਼ਾਪ ਵਿਚ ਕਈ ਨਵੇਂ ਅਤੇ ਪੁਰਾਣੇ ਕਵੀਆਂ/ਗ਼ਜ਼ਲਕਾਰਾਂ ਨੇ ਹਿੱਸਾ ਲਿਆ।ਇਸ ਵਰਕਸ਼ਾਪ ਦਾ ਆਯੋਜਨ ਪ੍ਰਸਿੱਧ ਗ਼ਜ਼ਲਗੋ ਗੁਰਦਿਆਲ ਦਲਾਲ ਵੱਲੋਂ ਕੀਤਾ ਗਿਆ। ਜਿਨਾਂ ਨੇ ਗ਼ਜ਼ਲ ਦੀਆਂ ਬਾਰੀਕੀਆਂ ਦੇ ਨਾਲ ਨਾਲ ਤਕਨੀਕ ਬਾਰੇ ਵੀ ਵਿਚਾਰ ਪੇਸ਼ ਕੀਤੇ ਅਤੇ ਬਲੈਕ ਬੋਰਡ ਉੱਤੇ ਇਨਾਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ।ਗ਼ਜ਼ਲ ਦੀਆਂ ਬਹਿਰਾਂ, ਲਘੂ ਗੁਰੂ ਦਾ ਗਿਆਨ, ਕਾਫੀਆ ਰਦੀਫ਼ ਦੀ ਜਾਣਕਾਰੀ ਦੇ ਨਾਲ ਨਾਲ ਸ਼ਿਆਰਾਂ ਵਿਚ ਵਿਚਾਰਾਂ ਦੀ ਪ੍ਰਪੱਕਤਾ ਵੱਲ ਵੀ ਸੰਕੇਤ ਕੀਤੇ ਗਏ।ਵਿਦਿਆਰਥੀ ਬਣੇ ਸਹਿਤਕਾਰਾਂ ਅਤੇ ਨਵੇਂ ਲੇਖਕਾਂ ਨੇ ਬੜੀ ਰੌਚਕਿਤਾ ਨਾਲ ਗੁਰਦਿਆਲ ਦਲਾਲ ਨੂੰ ਸੁਣਿਆ ਅਤੇ ਸਵਾਲ ਕੀਤੇ।ਸਭਾ ਵੱਲੋਂ ਹਰ ਮੀਟਿੰਗ ਤੋਂ ਮਗਰੋਂ ਹਰ ਮਹੀਨੇ ਇਕ ਘੰਟੇ ਲਈ ਅਜਿਹੀਆਂ ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ ਵਰਕਸ਼ਾਪਾਂ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।ਜਿਸ ਨਾਲ ਨਵੇਂ ਲੇਖਕਾਂ ਦੀ ਹਰੇਕ ਸਾਹਿਤਕ ਹਿੱਸੇ ਵਿੱਚ ਪਕੜ ਬਣ ਸਕੇ।
ਇਸ ਵਰਕਸ਼ਾਪ ਵਿਚ ਦੀਪ ਦਿਲਬਰ, ਗੁਰਭਗਤ ਸਿੰਘ ਗਿੱਲ, ਗੁਰਸੇਵਕ ਸਿੰਘ ਢਿੱਲੋਂ, ਸੰਦੀਪ ਤਿਵਾੜੀ, ਜਗਦੀਸ਼ ਨੀਲੋਂ, ਤਰਨ ਸਿੰਘ ਬੱਲ, ਸੁਖਜੀਤ ਸਿੰਘ, ਮਨਦੀਪ ਮਾਣਕੀ, ਬਲਵੀਰ ਬੱਬੀ ਸਮੇਤ ਹੋਰ ਵੀ ਸ਼ਾਇਰਾਂ ਨੇ ਭਾਗ ਲਿਆ।ਸ਼ਾਇਰਾਂ ਨੂੰ ਗ਼ਜ਼ਲ ਦਾ ਮਤਲਾ ਦਿੱਤਾ ਗਿਆ ਜਿਸ ਉਤੇ ਅਗਲੀ ਵਰਕਸ਼ਾਪ ਵਿਚ ਗ਼ਜ਼ਲਾਂ ਪੂਰੀਆਂ ਕਰਕੇ ਲਿਆਉਣ ਲਈ ਕਿਹਾ ਗਿਆ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply