Thursday, June 25, 2026

ਨੈਸ਼ਨਲ ਡਿਗਰੀ ਕਾਲਜ ਵਿੱਚ 8ਵੀਂ ਸਲਾਨਾ ਅਥਲੈਟਿਕ ਮੀਟ ਦਾ ਕੀਤਾ ਅਯੋਜਨ

PPN1003201715 ਫਾਜ਼ਿਲਕਾ, 10 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਚੁਵਾੜਿਆਂ ਵਾਲੀ ਸਥਿਤ ਨੈਸ਼ਨਲ ਡਿਗਰੀ ਕਾਲਜ ਵਿਚ 8ਵੀਂ ਸਲਾਨਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕਾਲਜ ਦੇ ਲਗਭਗ 200 ਵਿਦਿਆਰਥੀਆਂ ਨੇ ਉਤਸਾਹ ਨਾਲ ਹਿੱਸਾ ਲਿਆ।
ਕਾਲਜ ਦੇ ਨਿਰਦੇਸ਼ਕ ਰੁਪੇਸ਼ ਸ਼ਰਮਾ ਦੀ ਅਗਵਾਈ ਵਿਚ ਆਯੋਜਿਤ ਅਥਲੈਟਿਕ ਮੀਟ ਦੀ ਸ਼ੁਰੂਆਤ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਕੇ.ਕੇ.ਬਾਂਸਲ ਨੇ ਕਰਵਾਈ।ਉਨ੍ਹਾਂ ਨੇ ਮਾਰਚ ਪਾਸਟ ਦਾ ਨਿਰੀਖਣ ਕੀਤਾ ਅਤੇ ਸਾਰਿਆਂ ਅਥਲੀਟਾਂ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਸਾਰਿਆਂ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਵਿੱਚ ਮਹਿਮਾਨਾਂ ਵੱਜੋ ਪੰਜਾਬ ਯੂਨੀਵਰਸਿਟੀ ਦੇ ਸੀਨੇਟਰ ਸੰਦੀਪ ਧੂੜੀਆ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸੇਕੰਡਰੀ ਪ੍ਰਗਟ ਸਿੰਘ ਬਰਾੜ, ਜ਼ਿਲ੍ਹਾ ਟਰਾਂਸਪੋਟ ਅਧਿਕਾਰੀ ਗੁਰਚਰਨ ਸਿੰਘ ਸੰਧੂ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕਰਨ ਮੈਨੀ, ਚੱਕ ਬੁੱਧੋਕੇ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸੁਨੀਲ ਟੰਡਨ ਸ਼ਾਮਲ ਹੋਏ। ਸਾਰਿਆਂ ਮਹਿਮਾਨਾਂ ਨੇ ਕਾਲਜ ਪ੍ਰਬੰਧਨ ਵੱਲੋਂ ਕਰਵਾਈ ਅਥਲੇਟਿਕ ਮੀਟ ਦੀ ਸ਼ਲਾਘਾ ਕੀਤੀ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਅਥਲੀਟਾਂ ਨੂੰ ਸਨਮਾਨਿਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ, ਸਕੱਤਰ ਐਡਵੋਕੇਟ ਗੁਲਸ਼ਨ ਮਹਿਰੋਕ, ਸ਼ੇਰ ਸਿੰਘ, ਕਸ਼ਮੀਰ ਸਿੰਘ ਭੁੱਲਰ, ਦਵਿੰਦਰ ਸਿੰਘ ਧਾਲੀਵਾਲ, ਅਨੂਪ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਉੱਥੇ ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਯੂਨੀਵਰਸਿਟੀ ਦੇ ਸੀਨੇਟਰ ਅਤੇ ਸਿੰਡੀਕੇਟ ਮੈਂਬਰ ਡਾ. ਇਕਬਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਸਨ ਜਿਨ੍ਹਾਂ ਨੇ ਜੇਤੂ ਅਥਲੀਟਾਂ ਨੂੰ ਮੈਡਲ ਪਹਿਨਾਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜਰੂਰੀ ਹਨ ਅਤੇ ਇਸ ਗੱਲ ਦੀ ਖੁਸ਼ੀ ਹੈ ਕਿ ਨੈਸ਼ਨਲ ਡਿਗਰੀ ਕਾਲਜ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਤੇ ਪੂਰਾ ਧਿਆਨ ਦੇ ਰਿਹਾ ਹੈ। PPN1003201716ਅਥਲੈਟਿਕ ਮੀਟ ਦੇ ਕੋਆਰਡੀਨੇਟਰ ਨਵਦੀਪ ਕੁਮਾਰ ਸਨ ਜਦਕਿ ਮੰਚ ਸੰਚਾਲਨ ਪ੍ਰੋ. ਰਚਨਾ ਮਹਿਰੋਕ ਨੇ ਕੀਤਾ। ਇਸ ਇੱਕ ਦਿਨਾਂ ਅਥਲੈਟਿਕ ਮੀਟ ਦੌਰਾਨ ਲੜਕਿਆਂ ਦੀ 400 ਮੀਟਰ ਦੋੜ ਵਿਚ ਬੀਏ ਪਹਿਲੇ ਸਾਲ ਦਾ ਵਿਦਿਆਰਥੀ ਸੁਖਮੰਦਰ, 800 ਮੀਟਰ ਦੋੜ ਵਿਚ ਪਹਿਲੇ ਸਾਲ ਦਾ ਪਵਨ, ਲਾਂਗ ਜੰਪ ਵਿਚ ਦੂਜੇ ਸਾਲ ਦਾ ਗੁਰਪ੍ਰੀਤ, ਸ਼ਾਟਪੁਟ ਵਿਚ ਪਹਿਲੇ ਸਾਲ ਦਾ ਇਕਬਾਲ, ਸੈਕ ਰੇਸ ਵਿਚ ਪਹਿਲੇ ਦਸਾਲ ਦਾ ਗੌਰਵ ਜੇਤੂ ਰਿਹਾ। ਉੱਥੇ ਹੀ ਲੜਕੀਆਂ ਦੀ 400 ਮੀਟਰ ਦੋੜ ਵਿਚ ਬੀਏ ਪਹਿਲੇ ਸਾਲ ਦੀ ਸ਼ੀਨਮ, ਲਾਗ ਜੰਪ ਅਤੇ ਸੈਕ ਰੇਸ ਵਿਚ ਵੀ ਸ਼ੀਨਮ, ਸ਼ਾਟਪੁਟ ਵਿਚ ਤੀਜੇ ਸਾਲ ਦੀ ਅਮਨਦੀਪ ਕੌਰ, ਡਿਸਕਸ ਥ੍ਰੋ ਵਿਚ ਬੀਏ ਫਾਇਨਲ ਦੀ ਕਮਲਵੀਰ ਕੌਰ ਨੇ ਬਾਜੀ ਮਾਰੀ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply