ਨਤੀਜੇ ਆਉਣ ਤੋਂ ਪਹਿਲਾਂ ਹੀ ਆਪ ਵਰਕਰਾਂ ਨੇ ਪਾਏ ਭੰਗੜੇ
ਚੰਡੀਗੜ (ਬਠਿੰਡਾ), 11 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਵਿਧਾਨ ਹਲਕਾ ਬਠਿੰਡਾ ਤੋ ਵਿਧਾਨ ਸਭਾ 2017 ਦੀਆਂ ਚੋਣਾਂ ਦੌਰਾਨ ਕੁਲ 6 ਹਲਕਿਆਂ ਵਿਚੋਂ 3 ਕਾਂਗਰਸ ਅਤੇ 3 ਆਪ ਪਾਰਟੀ ਦੇ ਉਮੀਦਵਾਰ ਜੇਤੂ ਐਲਾਨੇ ਗਏ।
ਬਠਿੰਡਾ ਸ਼ਹਿਰ ਤੋਂ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ-63263,ਦੀਪਕ ਬਾਂਸਲ ਆਮ ਪਾਰਟੀ 44448ਅਤੇ ਸਰੂਪ ਚੰਦ ਸਿੰਗਲਾ ਅਕਾਲੀ -ਭਾਜਪਾ ਪਾਰਟੀ ਹਾਰੇ ਕਾਂਗਰਸ ਪਾਰਟੀ 18480 ਤੇ ਜੇਤੂ, ਤਲਵੰਡੀ ਸਾਬੋ ਤੋਂ ਕਾਂਗਰਸ ਦੇ ਖੁਸ਼ਵਾਜ ਸਿੰਘ ਜਟਾਨਾ,ਅਕਾਲੀ ਭਾਜਪਾ ਦੇ ਜੀਤਮਹਿੰਦਰ ਸਿੰਘ ਹਾਰੇ ਅਤੇ ਆਮ ਪਾਰਟੀ ਪ੍ਰੋ: ਬਲਜਿੰਦਰ ਕੌਰ ਜੇਤੂ।ਦਿਹਾਤੀ ਤੋਂ ਅਕਾਲੀ ਭਾਜਪਾ ਦੇ ਅਮਿਤ ਰਤਨ ਕੋਟਫੱਤਾ-40794 ਅਤੇ ਹਰਵਿੰਦਰ ਸਿੰਘ ਲਾਡੀ ਕਾਂਗਰਸ-28939 ਆਮ ਪਾਰਟੀ ਦੀ ਉਮੀਦਵਾਰ ਰੁਪਿੰਦਰ ਕੌਰ ਰੂਬੀ-51572 ਤੋਂ ਹਾਰ। ਰਾਮਪੁਰਾ ਫੂਲ ਤੋਂ ਸਿੰਕਦਰ ਸਿੰਘ ਮਲੂਕਾ ਅਕਾਲੀ ਭਾਜਪਾ ,ਮਨਜੀਤ ਸਿੰਘ ਸਿੱਧੂ ਆਮ ਪਾਰਟੀ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰੰਘ ਕਾਂਗੜ ਤੋਂ ਹਾਰੇ। ਮੋੜ ਤੋਂ ਹਰਮੰਦਰ ਸਿੰਘ ਜੱਸੀ ਕਾਂਗਰਸ ਅਤੇ ਜਨਮੇਜਰ ਸਿੰਘ ਸੇਖੋਂ ਸਾਬਕ ਮੰਤਰੀ ਅਕਾਲੀ ਭਾਜਪਾ ਆਮ ਪਾਰਟੀ ਦੇ ਜਗਦੇਵ ਸਿੰਘ ਕਮਾਲੂ ਤੋਂ ਹਾਰੇ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬਾਹਰੀ ਉਮੀਦਵਾਰ ਹਰਪ੍ਰੀਤ ਸਿੰਘ ਕੋਟਭਾਈ, ਕਾਂਗਰਸ ਪਾਰਟੀ ਵੱਲੋਂ ਸਮਾਜ ਸੇਵੀ ਪ੍ਰੀਤਮ ਸਿੰਘ ਕੋਟਭਾਈ-51605 ਅਤੇ ਆਪ ਵੱਲੋਂ ਮਾਸਟਰ ਜਗਸੀਰ ਸਿੰਘ50960 ਅਤੇ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਨੇ 44025 ਵੋਟਾਂ ਪ੍ਰਾਪਤ ਕੀਤੀਆਂ ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media