ਹਰਮਿੰਦਰ ਗਿਲ ਨੇ ਮੁੱਖ ਮੰਤਰੀ ਬਾਦਲ ਦੇ ਦਾਮਾਦ ਆਦੇਸ਼ ਪ੍ਰਤਾਪ ਕੈਰੋਂ ਨੂੰ ਹਰਾਇਆ
ਪੱਟੀ, 11 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਮਾਝੇ ਵਿੱਚ ਪਹਿਲੀ ਵਾਰ ਕਾਗਰਸ ਪਾਰਟੀ ਨੇ ਭਾਰੀ ਬਹੁਮਤ ਹਾਸਿਲ ਕੀਤਾ ਹੈ।ਵਿਧਾਨ ਸਭਾ ਹਲਕਾ ਪੱਟੀ ਤੋਂ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਾਮਾਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਹਰਾ ਕੇ ਪੰਚੀ ਸਾਲ ਬਾਅਦ ਜਿੱਤ ਹਾਸਲ ਕਰਕੇ ਹਰਮਿੰਦਰ ਸਿੰਘ ਗਿਲ ਨੇ ਪੱਟੀ ਦਾ ਕਿਲਾ ਫਤਹਿ ਕੀਤਾ ਹੈ।
ਅੱਜ ਜਿਉ ਹੀ ਗਿਣਤੀ ਕੇਦਰ ਮਾਈ ਭਾਗੋ ਨਰਸਿੰਗ ਕਾਲਜ ਪਿੱਦੀ ਵਿਖੇ ਕਾਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਦੀ ਜਿੱਤ ਦਾ ਐਲਾਨ ਹੋਇਆ ਤਾਂ ਭਾਰੀ ਗਿਣਤੀ ਜੁੜੇ ਸਮੱਰਥਕਾਂ ਨੇ ਕਾਗਰਸ ਅਤੇ ਹਰਮਿੰਦਰ ਸਿੰਘ ਗਿਲ ਜਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਢੋਲ ਦੀ ਤਾਲ `ਤੇ ਭੰਗੜੇ ਪਾਉਣ ਲੱਗੇ। ਜਿਕਰਯੋਗ ਹੈ ਕਿ ਹਲਕਾ ਪਟੀ ਤੋ ਐਲਾਨੇ ਨਤੀਜ਼ਿਆਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 64562, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ 56214 ਤੇ ਆਪ ਆਦਮੀ ਪਾਰਟੀ ਦੇ ਰਣਜੀਤ ਸਿੰਘ ਚੀਮਾ ਨੂੰ 18435 ਨੂੰ ਵੋਟਾ ਮਿਲੀਆ। ਜਿਸ ਕਰਕੇ ਕਾਂਗਰਸ ਪਾਰਟੀ 8338 ਵੋਟਾਂ ਨਾਲ ਜੇਤੂ ਰਹੀ।
ਇਸ ਮੌਕੇ ਜੇਤੂ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਹਲਕੇ ਅੰਦਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੋਲ ਪੂਰੀ ਤਾਕਤ ਸੀ, ਪਰ ਉਹ ਹਲਕੇ ਲਈ ਕੁੱਝ ਵੀ ਨਹੀ ਕਰ ਸਕੇ ਅਤੇ ਉਹ ਹਲਕੇ ਅੰਦਰ ਸਭ ਤਂੋ ਪਹਿਲਾਂ ਕੰਮ ਨਸ਼ਾ ਮੁਕਤ ਕਰਨਾ ਅਤੇ ਗਲਤ ਰਸਤੇ ਪਏ ਨੌਜਵਾਨਾਂ ਨੂੰ ਸਹੀ ਰਸਤੇ ਲਿਆਉਣਾ ਅਤੇ ਰੋਜ਼ਗਾਰ ਦੇ ਵਸੀਲੇ ਪੈਦਾ ਕਰਨਾ।ਇਸ ਮੌਕੇ ਜਗਤਾਰ ਸਿੰਘ ਬੁਰਜ, ਭੋਲਾ ਸਿੰਘ ਸ਼ਕਰੀ, ਮੱਖਣ ਸਿੰਘ ਸ਼ਕਰੀ, ਕੁਲਦੀਪ ਸਿੰਘ ਪਨਗੋਟਾ, ਗੁਰਮਹਾਂਵੀਰ ਸਿੰਘ ਸਰਹਾਲੀ, ਹਰਪ੍ਰੀਤ ਸਿੰਘ ਸੰਧੂ, ਕੁਲਦੀਪ ਸਿੰਘ ਬੇਗੇਪੁਰ, ਸੁਖਵਿੰਦਰ ਸਿੰਘ ਸਿੁੱਧੂ, ਵਜੀਰ ਸਿੰਘ ਪਾਰਸ, ਕੁਲਵਿੰਦਰ ਸਿੰਘ ਬੱਬਾ, ਦਲਬੀਰ ਸਿੰਘ ਸੇਖੋ, ਸਰਦੂਲ ਸਿੰਘ ਸਭਰਾ, ਸਤਨਾਮ ਸਿੰਘ ਸੇਖੋ, ਬਲਰਾਜ ਸਿੰਘ ਸੇਖੋ, ਨਰਿੰਦਰ ਸਿੰਘ,ਨਵਰੀਤ ਸਿੰਘ ਜੱਲੇਵਾਲ,ਮੇਜਰ ਸਿੰਘ ਹਾਜਿਰ ਸਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media