Thursday, March 26, 2026

ਸੇਵਾ ਭਾਰਤੀ ਨੇ 40 ਜ਼ਰੂਰਤਮੰਦ ਪਰਿਵਾਰਾਂ ਨੂੰ ਕਪੜੇ ਵੰਡੇ

ਫਾਜ਼ਿਲਕਾ 11 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਮਾਜ ਸੇਵਾ ਵਿਚ ਅਗਾਂਹਵਧੂ ਸੰਸਥਾ ਸੇਵਾ ਭਾਰਤੀ ਵੱਲੋਂ ਪਿੰਡ ਸੈਨੀਆਂ ਵਿਚ 40 ਜ਼ਰੂਰਤਮੰਦ ਪਰਿਵਾਰਾਂ ਨੂੰ ਕਪੜੇ ਵੰਡੇ ਗਏ।PPN1103201713ਜਾਣਕਾਰੀ ਦਿੰਦੇ ਹੋਏ ਸੰਸਥ ਦੇ ਜਨਰਲ ਸਕੱਤਰ ਭਾਰਤੀ ਸ਼ਰਮਾ, ਰਮਨ ਸੇਤੀਆ, ਸਹਾਇਕ ਇੰਚਾਰਜ਼ ਰਮੇਸ਼ ਸੁਧਾ ਨੇ ਦੱਸਿਆ ਕਿ ਸੰਸਥਾ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਪ੍ਰੋਜੈਕਟ ‘ਨੇਕੀ ਕੇ ਹਾਥ ਸਭੀ ਕੇ ਸਾਥ’ ਦੇ ਤਹਿਤ ਅੱਜ ਪਿੰਡ ਸੈਨੀਆਂ ਵਿਚ 40 ਜ਼ਰੂਰਤਮੰਦ ਪਰਿਵਾਰ ਨੂੰ ਕਪੜੇ ਵੰਡੇ ਗਏ।ਉਨਾਂ ਦੱਸਿਆ ਕਿ ਕਪੜੇ ਵੰਡਣ ਦੇ ਕੰਮ ਵਿਚ ਰਜਨੀ ਬਜਾਜ, ਅਸ਼ੋਕ ਪਾਹਵ, ਅਮਿਤ ਉਬਵੇਜਾ, ਵਿਵੇਕ ਮੁੰਜ਼ਾਲ, ਬੇਬੀ, ਪਵਨ ਸੋਮਾਨੀ ਨੇ ਸਹਿਯੋਗ ਕੀਤਾ।
ਸੰਸਥਾ ਦੇ ਪ੍ਰਧਾਨ ਸੰਦੀਪ ਸਚਦੇਵ ਅਤੇ ਖਜ਼ਾਨਚੀ ਰਤਨ ਲਾਲ ਗਰੋਵਰ ਨੇ ਦਾਨੀ ਸੱਜਨਾ ਨੂੰਅਪੀਲ ਕਰਦੇ ਹੋਏ ਕਿਹਾ ਕਿ ਉਹ ਅਪਣਾ ਪੁਰਾਣਾ ਵਰਤੋਂ ਵਿਚ ਨਾ ਆਉਣ ਵਾਲਾ ਸਮਾਨ ਕਪੜੇ, ਜੁਤੇ ਅਤੇ ਹੋਰ ਚੀਜ਼ਾਂ ਸਥਾਨਕ ਗੋਬਿੰਦ ਰਾਮ ਸ਼ਰਮਾ ਲਾਈਬ੍ਰੇਰੀ ਬਾਦਲ ਕਲੋਨੀ ਵਿਚ ਸ਼ਾਮ 4 ਤੋਂ 5.30 ਵਜੇ ਤੱਕ ਜਮਾ ਕਰਵਾਉਣ।ਇਸ ਮੋਕੇ ਜੋਤੀ ਰਾਣੀ, ਸੈਨੀਆਂ ਸੰਸਕਾਰ ਕੇਂਦਰ ਦੀ ਦੀਦੀ ਸੁਖਦੀਪ ਕੌਰ ਅਤੇ ਰਜਨੀ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply