Tuesday, October 27, 2026

ਸੜਕ ਹਾਦਸੇ ਵਿਚ ਦੋ ਜ਼ਖ਼ਮੀ

ਫਾਜ਼ਿਲਕਾ 11 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) –  ਫਾਜ਼ਿਲਕਾ ਉਪਮੰਡਲ ਦੇ ਪਿੰਡ ਸ਼ਮਸ਼ਾਬਾਦ ਦੇ ਨੇੜੇ ਦੋ ਮੋਟਰ ਸਾਇਕਲਾਂ ਦੇ ਵਿਚਕਾਰ ਹੋਈ ਟੱਕਰ PPN1103201715ਵਿਚ ਦੋ ਨੋਜ਼ਵਾਨ ਜ਼ਖ਼ਮੀ ਹੋ ਗਏ।PPN1103201714ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਗੁਰਪ੍ਰੀਤ ਸਿੰਘ (17) ਵਾਸੀ ਪਿੰਡ ਰੇਤੇਵਾਲੀ ਭੈਣੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅੱਜ ਸਵੇਰੇ ਲਗਭਗ 10.30 ਵਜੇ ਆਪਣੇ ਚਾਚੇ ਦੇ ਬੇਟੇ ਰਮਨ ਕੁਮਾਰ (16) ਅਤੇ ਉਸਦੀ ਮਾਤਾ ਸੁਰਜੀਤੋ ਬਾਈ ਜਿਨਾਂ ਨੇ ਕਿਸੇ ਕਮ ਲਈ ਅਬੋਹਰ ਜਾਣਾ ਸੀ ਨੂੰ ਮੋਟਰ ਸਾਇਕਲ ਤੇ ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ;ਤੇ ਛੱਡਣ ਲਈ ਆ ਰਿਹਾ ਸੀ। ਜਦੋਂ ਉਹ ਤਿੰਨੇਂ ਪਿੰਡ ਸ਼ਮਸ਼ਾਬਾਦ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਮੋਟਰ ਸਾਇਕਲ ਦੇ ਨਾਲ ਉਨਾਂ ਦੀ ਟੱਕਰ ਹੋ ਗਈ। ਜਿਸ ਕਾਰਨ ਉਹ ਤਿੰਨੇਂ ਆਪਣੇ ਮੋਟਰ ਸਾਇਕਲ ਤੋਂ ਡਿੱਗ ਗਏ ਅਤੇ ਜ਼ਖ਼ਮੀ ਹੋ ਗਏ।ਟੱਕਰ ਵਿਚ ਗੁਰਪ੍ਰੀਤ ਸਿੰਘ ਦੇ ਪੈਰ ਅਤੇ ਸਰੀਰ ਤੇ ਜਦਕਿ ਰਮਨ ਕੁਮਾਰ ਦੇ ਹੱਥ ਅਤੇ ਪੈਰ ਤੇ ਸੱਟਾਂ ਲੱਗੀਆਂ ਹਨ।ਦੋਵਾਂ ਜ਼ਖ਼ਮੀਆਂ ਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

Check Also

ਅਸੀਂ ਮਹਾਰਿਸ਼ੀ ਭਗਵਾਨ ਵਾਲਮੀਕਿ ਤੀਰਥ ਸਥਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰ ਰਹੇ ਹਾਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪ੍ਰਗਟ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ …

Leave a Reply