ਡੀ.ਏ.ਵੀ ਕਾਲਜ ਵਿਖੇ ਨਾਰੀ ਸ਼ਕਤੀ `ਤੇ ਇੱਕ ਦਿਨਾ ਲੈਕਚਰ ਆਯੋਜਿਤ
ਅੰਮ੍ਰਿਤਸਰ, 3 ਮਾਰਚ (ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਦੀ ਦੇਖ ਰੇਖ ਹੇਠ ਕਾਲਜ ਵੋਮੈਨ ਗਰੀਵੈਂਸਿਜ਼ ਤੇ ਰਿਡਰੈਸਲ ਸੈਲ ਵੱਲੋਂ ਇੱਕ ਦਿਨਾ ਗੈਸਟ ਲੈਕਚਰ ਦਾ ਪ੍ਰਬੰਧ ਕੀਤਾ ਗਿਆ।
ਆਲ ਇੰਡੀਆ ਪਿੰਗਲਵਾੜਾ ਚੈਰਿਟੇਬਲ ਸੋਸਾਇਟੀ ਪ੍ਰਧਾਨ ਡਾ. ਇੰਦਰਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿੰਨਾਂ ਦਾ ਵੁਮੈਨ ਸੇਲ ਦੀ ਸੰਚਾਲਿਕਾ ਡਾ. ਪਰਵੀਨ ਠਾਕੁਰ ਅਤੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਵਲੋਂ ਸੁਆਗਤ ਕੀਤਾ ਗਿਆ।ਇਸ ਉਪਰੰਤ ਡਾ. ਰਾਜੇਸ਼ ਕੁਮਾਰ ਵਲੋਂ ਵੁਮੇਨ ਦਿਵਸ ਦੀ ਮਹੱਤਤਾ ਵਿਦਿਆਰਥੀਆਂ ਨਾਲ ਸਾਂਝੀ ਕੀਤੀ।ਉਨਾਂ ਨੇ ਮੁੱਖ ਮਹਿਮਾਨ ਬੀਬੀ ਇੰਦਰਜੀਤ ਕੌਰ ਵਲੋਂ ਸਮਾਜਿਕ ਖੇਤਰ ਵਿੱਚ ਹਾਸਲ ਕੀਤੀਆਂ ਅਹਿਮ ਪ੍ਰਾਪਤੀਆਂ ਤੇ ਸਨਮਾਨਾਂ ਦੀ ਜਾਣਕਾਰੀ ਦਿੱਤੀ ।ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਭਗਤ ਪੁਰਨ ਸਿੰਘ ਜੀ ਦੇ ਆਦਰਸ਼ਾਂ `ਤੇ ਚੱਲਦਿਆਂ ਪਿਛਲੇ 40 ਸਾਲਾਂ ਤੋਂ ਮਨੁੱਖਤਾ ਦੀ ਨਿਸ਼ਕਾਮ ਸੇਵਾ ਵਿੱਚ ਲੀਨ ਡਾ. ਇੰਦਰਜੀਤ ਕੌਰ ਸ਼ਿਕਾਗੋ, ਵਾਸ਼ਿੰਗਟਨ ਡੀ. ਸੀ, ਕੈਨੇਡਾ, ਲੰਦਨ, ਪਟਿਆਲਾ, ਦਿੱਲੀ ਦੂਰਦਰਸ਼ਨ ਤੇ ਭਾਰਤ ਸਰਕਾਰ ਵਲੋਂ ਸਨਮਾਨੇ ਜਾ ਚੁੱਕੇ ਹਨ।ਮੰਚ ਸੰਚਾਲਕ ਡਾ. ਕਿਰਨ ਖੰਨਾ ਨੇ ਸੰਯੂਕਤ ਰਾਸ਼ਟਰ ਵਲੋਂ ਮਹਿਲਾ ਸ਼ਕਤੀ ਦਿਵਸ 2017 ਬਾਰੇ ਐਲਾਨੇ ਗਏ ਥੀਮ `ਬੀ ਬੋਲਡ ਫਾਰ ਚੇਂਜ` ਅਤੇ ਇਸ ਸਬੰਧੀ ਅਯੋਜਿਤ ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਆਪਣੇ ਭਾਸ਼ਣ ਵਿੱਚ ਡਾ. ਇੰਦਰਜੀਤ ਕੌਰ ਨੇ ਕਾਲਜ ਦੇ ਮਹਿਲਾ ਸਟਾਫ ਵਿੱਚ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਦੇਸ਼ ਵਿਦੇਸ਼ ਦੀਆਂ ਨਾਮਵਰ ਮਹਿਲਾਵਾਂ ਫਲੋਰਰ ਨਾਇਟਿਗੇਲ, ਮਾਤਾ ਗੁਜਰੀ, ਬੀਬੀ ਭਾਨੀ, ਬੇਬੇ ਨਾਨਕੀ, ਰਾਣੀ ਝਾਂਸੀ ਤੋਂ ਲੈ ਕੇ ਪ੍ਰਤਿੱਭਾ ਪਾਟਿਲ, ਲਤਾ ਮੰਗੇਸ਼ਕਰ, ਪੀ.ਵੀ ਸਿੱਧੂ, ਸਾਨੀਆ ਨੇਹਵਾਲ ਆਦਿ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਣਾ ਕੀਤੀ।ਉਨਾਂ ਕਿਹਾ ਕਿ ਸਮਾਜ ਵਿੱਚ ਅਜ਼ਾਦੀ ਨਾਲ ਵਿਚਰਣ ਅਤੇ ਸਫਲਤਾ ਹਾਸਲ ਕਰਨ ਲਈ ਮਰਿਆਦਾ, ਸਵੈਮਾਨ, ਦੂਰਦਰਿਸ਼ਟਤਾ ਅਤੇ ਅਨੁਸ਼ਾਸਨ ਔਰਤਾਂ ਦਾ ਖਜਾਨਾ ਹੈ, ਇਸ ਲਈ ਸਾਦਗੀ, ਸੰਸਕਾਰ ਅਤੇ ਜੀਵਨ ਮੁੱਲਾਂ ਨੂੰ ਅਪਨਾਉਣਾ ਬਹੁਤ ਜਰੂਰੀ ਹੈ।ਵਿਦਿਆਰਥਣ ਕੋਨਿਕਾ, ਹਰਪ੍ਰੀਤ, ਵੇਦ, ਅਲਕਾ, ਹਿਨਾ, ਅਮਨ ਆਦਿ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਉਨਾਂ ਨੇ ਕਿਹਾ ਦੀ ਸਮਾਜ ਅਤੇ ਪਰਿਵਾਰ ਵਿੱਚ ਬਿਹਤਰ ਤਾਲਮੇਲ ਹੀ ਲੜਕੀਆਂ ਨੂੰ ਆਤਮਵਿਸ਼ਵਾਸੀ ਅਤੇ ਦੂਰਦ੍ਰਿਸ਼ਟ ਬਣਾਉਣ ਵਿੱਚ ਸਹਾਇਕ ਸਿੱਧ ਹੋ ਸਕਦਾ ਹੈ।ਡਾ. ਇੰਦਰਜੀਤ ਕੌਰ ਨੇ ਭਾਰਤੀ ਸੰਸਕ੍ਰਿਤੀ `ਤੇ ਪੱਛਮੀ ਸਭਿਆਚਾਰ ਦੇ ਪੈ ਰਹੇ ਪ੍ਰਭਾਵਾਂ ਨੂੰ ਘਟਾਉਣ ਲਈ ਸੋਸ਼ਲ ਮੀਡੀਆ ਅਤੇ ਸਿਖਿਆ ਸੰਸਥਾਵਾਂ ਨੂੰ ਆਪਣਾ ਯੌਗਦਾਨ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਪ੍ਰਿਆ ਆਸ਼ਿਮਾ ਵਾਲੀਆ, ਡਾ. ਡੇਜ਼ੀ ਸ਼ਰਮਾ, ਪ੍ਰਿਆ ਨਿਵੇਦਿਤਾ ਸ਼ਰਮਾ, ਪ੍ਰਿਆ ਮਗਨ ਕੌਰ, ਪ੍ਰਿਆ ਨੀਰੂ ਗੁਪਤਾ, ਪ੍ਰਿਆ ਰੇਣੁਕਾ, ਪ੍ਰਿਆ ਪੂਨਮ ਸ਼ਰਮਾ ਆਦਿ ਵੀ ਮੌਜੂਦ ਸਨ ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media