ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼ਹਿਰ ਦੇ ਵੱਖ ਵੱਖ ਚੌਂਕਾਂ ਅਤੇ ਸੜਕਾਂ ਤੇ ਲਕੜਾਂ ਦੇ ਢੇਰ ਤੇ ਗਊ ਦੇ ਗੋਹੇ ਨਾਲ ਬਣੀਆਂ ਛੋਟੀਆਂ ਪਾਥੀਅ ਦੀ ਮਾਲਾ, ਨਾਰੀਅਲ ਚੜਾਕੇ ਹੋਲੀ ਦਾ ਪੂਜਨ ਕੀਤਾ ਅਤੇ ਵਰਤ ਰੱਖ ਹੋਲੀ ਦੀ ਕਥਾ ਸੁਣੀ। ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਭਰਤੀ ਸੰਸਕ੍ਰਿਤਿਕ ਪਰੰਪਰਾ ਮੁਤਾਬਕ ਫਾਜ਼ਿਲਕਾ ਦੀ ਘਾਹ ਮੰਡੀ ਦੇ ਰਾਮ ਲੀਲਾ ਗ੍ਰਾਊਂਡ, ਚੌਕ ਘੰਟਾਘਰ, ਕਸ਼ਿਅਪ ਕਲੋਨੀ, ਸੇਠ ਸਾਗਰ ਮਲ ਦੀ ਹੇਵਲੀ ਦੇ ਕੋਲ, ਰਾਜਾ ਸਿਨੇਮਾ ਰੋਡ ਅਤੇ ਸ਼੍ਰੀ ਸਨਾਤਮ ਧਰਮ ਬਾਵੜੀ ਸਭਾ ਦੇ ਬਾਲਾ ਜੀ ਬਾਬੋਸਾ ਮੰਦਰ ਵਿਚ ਦਿਨ ਭਰ ਮਹਿਲ ਸ਼ਰਧਾਲੂਆਂ ਨੇ ਲਕੜਾਂ ਦੇ ਢੇਰ ਦੇ ਆਲੇ ਦੁਆਲੇ ਪਰਿਕ੍ਰਮਾ ਕੀਤੀ ਅਤੇ ਪੂਜਨ ਤੋਂ ਬਾਅਦ ਘਰ ਵਿਚ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ।
ਸ਼ਾਮ ਦੇ ਸਮੇਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਜਰੰਗ ਲਾਲ ਗੁਪਤਾ, ਐਡਵੋਕੇਟ ਰਿਤਿਸ਼ ਅਰੋੜਾ ਅਤੇ ਹੋਰਨਾਂ ਨੇ ਅਗਨੀ ਭੇਂਟ ਕਰਕੇ ਹੋਲੀਕਾ ਦਹਿਨ ਕਰਵਾਇਆ।
ਇਸ ਤੋਂ ਪਹਿਲ ਢੇਰ ਵਿਚ ਆਪਣੀ ਭੂਆ ਹੋਲੀਕਾ ਦੇ ਨਾਲ ਬੈਠੇ ਭਗਤ ਪ੍ਰਹਲਾਦ ਦੇ ਰੂਪ ਵਿਚ ਪਿੱਪਲ ਦੀ ਟਾਹਨੀ ਨੂੰ ਸੁਰੱਖਿਅਤ
ਬਾਹਰ ਕੱਢਿਆ ਗਿਆ।ਰਾਜ ਕੁਮਾਰ ਸ਼ਰਮਾ (ਰਾਜੂ) ਨੇ ਢੱਪ ਦੀ ਥਾਪ ਤੇ ਹੋਲੀ ਦੇ ਗੀਤ ਗੲੈ। ਜਿਸ ਤੇ ਸੈਂਕੜਿਆਂ ਸ਼ਰਧਾਲੂ ਇੱਕ ਦੂਸਰੇ ਤੇ ਗੁਲਾਲ ਸੁੱਟਕੇ ਨੱਚੇ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media