Sunday, March 29, 2026

ਨਵੇਂ ਵਿਧਾਇਕ ਬਣੇ ਘੁਬਾਇਆ ਨੇ ਬਾਬਾ ਵਡਭਾਗ ਸਿੰਘ ਦੇ ਡੇਰੇ ‘ਚ ਮੱਥਾ ਟੇਕਿਆ

PPN1403201715ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਵਿਚ ਭਾਜਪਾ ਨੂੰ ਕਰੜੀ ਟੱਕਰ ਦੇ ਕੇ ਕਾਂਗਰਸ ਸੀਟ ਤੋਂ ਵਿਧਾਇਕ ਬਣੇ ਦਵਿੰਦਰ ਸਿੰਘ ਘੁਬਾਇਆ ਨੇ ਜਿੱਤ ਤੋਂ ਬਾਅਦ ਆਪਣੇ ਸਮਰਥਕਾਂ ਸਮੇਤ ਫਾਜ਼ਿਲਕਾ ਦੇ ਸਿੱਧ ਸ਼੍ਰੀ ਹਨੂੰਮਨ ਮੰਦਰ ਅਤੇ ਹੋਰਨਾਂ ਧਾਰਮਿਕ ਥਾਵਾਂ ਤੇ ਮੱਥਾ ਟੇਕਿਆ।ਜਾਣਕਾਰੀ ਦਿੰਦੇ ਹੋਏ ਉੱਨਾਂ ਦੇ ਸਹਿਯੋਗੀ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਉਸ ਤੋਂ ਬਾਅਦ ਦਵਿੰਦਰ ਸਿੰਘ ਘੁਬਾਇਅ ਅਤੇ ਉਨਾਂ ਦੇ ਸਮਰਥਕਾਂ ਨੇ ਹਿਮਾਚਲ ਪ੍ਰਦੇਸ਼ ਦੇ ਤੀਰਥ ਸਥਾਨ ਬਾਬਾ ਵਡਭਾਗ ਸਿੰਘ ਵਿਚ ਹੋਲਾ ਮੁਹੱਲਾ ਦੇ ਮੌਕੇ ‘ਤੇ ਅਯੋਜਿਤ ਸਮਾਗਮ ਵਿਚ ਸ਼ਾਮਲ ਹੋ ਕੇ ਬਾਬਾ ਸਵਰਨਜੀਤ ਸਿੰਘ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨਾਂ ਦੇ ਨਾਲ ਉਨਾਂ ਦੇ ਪਰਿਵਾਕ ਮੈਂਬਰ ਅਤੇ ਸਮਰਥਕ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply