ਸੰਦੌੜ, 15 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਥਾਣਾ ਸਿਟੀ-1 ਦੇ ਐਸ.ਐਚ.ਓ. ਹਰੀ ਚੰਦ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸ਼ਹਿਰ ਦੀ ਗੁੰਮ ਹੋਈ ਇੱਕ ਨਬਾਲਗ ਬੱਚੀ ਨੂੰ ਪੁਲਿਸ ਨੇ ਚੰਦ ਘੰਟਿਆਂ ‘ਚ ਹੀ ਲੱਭ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ। ਸਥਾਨਕ ਅਲਫਲਾ ਕਾਲੋਨੀ ਦੇ ਵਸਨੀਕ ਰਾਣਾ ਪ੍ਰਤਾਪ ਸਿੰਘ ਦੀ 11 ਸਾਲਾ ਨਬਾਲਗ ਬੱਚੀ ਪਾਇਲ ਕੁਮਾਰੀ ਘਰ ਵਿਚ ਖੇਡਦੀ ਹੋਈ ਅਚਾਨਕ ਗਾਇਬ ਹੋ ਗਈ। ਪਰਿਵਾਰਕ ਮੈਂਬਰਾਂ ਨੇ ਘਰ ਦੇ ਆਲੇ-ਦੁਆਲੇ ਸਾਰੇ ਭਾਲ ਕੀਤੀ ਪਰੰਤੂ ਜਦੋਂ ਬੱਚੀ ਦਾ ਕੋਈ ਥਹੂ ਪਤਾ ਨਾ ਲੱਗਾ ਤਾਂ ਉਨ੍ਹਾਂ ਥਾਣਾ ਸਿਟੀ-1 ਦੀ ਪੁਲਿਸ ਨੂੰ ਸੂਚਿਤ ਕੀਤਾ। ਐਸ.ਪੀ. ਮਾਲੇਰਕੋਟਲਾ ਸ.ਰਮਿੰਦਰ ਸਿੰਘ ਅਤੇ ਡੀ.ਐਸ.ਪੀ. ਪ੍ਰਿਤਪਾਲ ਸਿੰਘ ਦੀਆਂ ਹਦਾਇਤਾਂ ‘ਤੇ ਥਾਣਾ ਸਿਟੀ-1 ਦੇ ਐਸ.ਐਚ.ਓ. ਹਰੀ ਚੰਦ ਨੇ ਤੁਰੰਤ ਸਬ ਇੰਸਪੈਕਟਰ ਸਾਹਿਬ ਸਿੰਘ, ਏ.ਐਸ.ਆਈ. ਅਮਰੀਕ ਸਿੰਘ ਅਤੇ ਹੌਲਦਾਰ ਬਲਵੀਰ ਸਿੰਘ ਦੀ ਅਗਵਾਈ ‘ਚ ਗਠਿਤ ਕੀਤੀ ਪੁਲਿਸ ਪਾਰਟੀ ਨੂੰ ਬੱਚੀ ਦੀ ਭਾਲ ਲਈ ਭੇਜਿਆ। ਉਕਤ ਪੁਲਿਸ ਪਾਰਟੀ ਨੇ ਆਪਣੇ ਤਰੀਕੇ ਨਾਲ ਕੀਤੀ ਛਾਣਬੀਣ ਦੌਰਾਨ ਗੁੰਮ ਹੋਈ ਬੱਚੀ ਪਾਇਲ ਕੁਮਾਰੀ ਨੂੰ ਤਿੰਨ-ਚਾਰ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਸਥਾਨਕ ਠੰਡੀ ਸੜਕ ‘ਤੇ ਸਥਿਤ ਬਾਬਾ ਲਾਲਾ ਵਾਲੇ ਪੀਰ ਦੀ ਦਰਗਾਹ ਤੋਂ ਬ੍ਰਾਂਮਦ ਕੀਤਾ ਅਤੇ ਬੱਚੀ ਦੇ ਮਾਪਿਆਂ ਨੂੰ ਬੁਲਾ ਕੇ ਬੱਚੀ ਉਨ੍ਹਾਂ ਦੇ ਹਵਾਲੇ ਕੀਤੀ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media