ਅੰਮ੍ਰਿਤਸਰ, 14 ਮਾਰਚ – (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿੰਦੂਆ ਫਿਲਮ ਸਰਲ ਰੋਮਾਂਟਿਕ ਕਹਾਣੀ ਹੈ ਜੋ ਦਰਸ਼ਕਾਂ ਨੂੰ ਜ਼ਿੰਦਗੀ ਦੇ ਅਲੱਗ ਅਲੱਗ ਰੰਗਾਂ ਅਤੇ ਇਮੋਸ਼ਨ ਦਾ ਅਨੁਭਵ ਕਰਵਾਏਗੀ।ਯਦੂ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਓਹਰੀ ਪ੍ਰੋਡਕਸ਼ਨ ਅਤੇ ਇਨਫੈਂਟਰੀ ਪਿਕਚਰਸ ਦੀ ਪੇਸ਼ਕਸ਼ ‘ਜਿੰਦੁਆ‘ ਵਿੱਚ ਅਹਿਮ ਕਿਰਦਾਰ ਵਿੱਚ ਨਜ਼ਰ ਆਉਣਗੇ ਐਕਟਰ ਜਿਮੀ ਸ਼ੇਰਗਿੱਲ, ਐਕਟਰਸ ਨੀਰੂ ਬਾਜਵਾ, ਸਰਗੁਣ ਮਹਿਤਾ ਅਤੇ ਹਾਸ ਕਲਾਕਾਰ ਰਾਜੀਵ ਠਾਕੁਰ।ਨਵਨੀਤ ਸਿੰਘ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇ ਧੀਰਜ ਰਤਨ ਦਾ ਹੈ ਅਤੇ ਸੰਗੀਤ ਮਸ਼ਹੂਰ ਜੈਦੇਵ ਕੁਮਾਰ, ਪ੍ਰੋਫੇ-ਸੀ ਅਤੇ ਅਰਜੁਨਾ ਹਰਜਾਈ ਨੇ ੱਿਦਤਾ ਹੈ।
17 ਮਾਰਚ 2017 ਨੂੰ ਰਿਲੀਜ਼ ਹੋ ਰਹੀ ਫਿਲਮ ਜਿੰਦੂਆ ਦੀ ਪ੍ਰਮੋਸ਼ਨ ਲਈ ਅੱਜ ਐਕਟਰ ਜਿਮੀ ਸ਼ੇਰਗਿੱਲ ਅਤੇ ਸਰਗੁਣ ਮਹਿਤਾ ਅੰਮ੍ਰਿਤਸਰ ਪੁੱਜੇ।ਸਥਾਨਕ ਹੋਟਲ ਵਿੱਚ ਪੱਤਰਕਾਰਾਂ ਨੂੰ ਸੰਬੋਧਂ ਕਰਦਿਆਂ ਐਕਟਰ ਜਿਮੀ ਸ਼ੇਰਗਿੱਲ ਨੇ ਦੱਸਿਆ ਕਿ ਜਿੰਦੂਆ ਫਿਲਮ ਡਰਾਮਾ, ਰੋਮਾਂਸ, ਇਮੋਸ਼ਨ ਅਤੇ ਰੋਮਾਂਚ ਨਾਲ ਭਰੀ ਹੈ।ਸਕ੍ਰਿਪਟ ਨੇ ਮੈਨੂੰ ਬੇਹੱਦ ਆਕਰਸ਼ਿਤ ਕੀਤਾ ਅਤੇ ਪੂਰੀ ਕਾਸਟ ਨੇ ਬੇਹਤਰੀਨ ਤਰੀਕੇ ਨਾਲ ਕੰਮ ਕੀਤਾ।ਫਿਲਮ ਪੂਰੀ ਤਰ੍ਹਾਂ ਨਾਲ ਤਹਾਨੂੰ ਰਿਸ਼ਤਿਆਂ ਦਾ ਅਹਿਸਾਸ ਕਰਵਾਏਗੀ।‘‘
ਐਕਟਰਸ ਸਰਗੁਣ ਮਹਿਤਾ ਨੇ ਕਿਹਾ ਕਿ, ਉਹ ਫਿਲਮ ਦੀ ਰਲੀਜ਼ ਦੇ ਲਈ ਬੇਹੱਦ ਉਤਸ਼ਾਹਿਤ ਹੈ, ਜਿਸ ਦੀ ਕਹਾਣੀ ਦਿਲ ਨੂੰ ਛੂਹ ਜਾਣ ਵਾਲੀ ਹੈ।ਉਨਾਂ ਕਿਹਾ ਕਿ ਨੀਰੂ ਬਾਜਵਾ ਨਾਲ ਕੰਮ ਕਰਕੇ ਉਨਾਂ ਨੂੰ ਬਹੁਤ ਚੰਗਾ ਲੱਗਾ ਹੈ ਅਤੇ ਆਸ ਹੈ ਕਿ ਦਰਸ਼ਕ ਇਸ ਫਿਲਮ ਨੂੰ ਜਰੂਰ ਪਸੰਦ ਕਰਨਗੇ।ਰਾਜੀਵ ਠਾਕੁਰ ਨੇ ਕਿਹਾ ਕਿ ਫਿਲਮ ਦੀ ਕਹਾਣੀ ਵਿੱਚ ਵਿੱਚ ਲਵ ਟਰਾਇੰਗਲ ਦਾ ਟਵਿਸਟ ਦਿਖੇਗਾ, ਜੋ ਤਿੰਨ ਅਲੱਗ ਅਲੱਗ ਕਿਰਦਾਰਾਂ ਦੁਆਲੇ ਘੁੰਮਦੀ ਹੈ।
ਫਿਲਮ ਦੇ ਨਿਰਦੇਸ਼ਕ ਨਵਨੀਤ ਸਿੰਘ ਨੇ ਕਿਹਾ ਕਿ ਫਿਲਮ ਇੱਕ ਅਜਿਹੇ ਲੜਕੇ ਦੀ ਕਹਾਣੀ ਹੈ ਜੋ ਡਾਲਰਾਂ ਦੀ ਭਾਲ ਵਿੱਚ ਗੈਰ ਕਨੂੰਨੀ ਢੰਗ ਨਾਲ ਵਿਦੇਸ਼ ਜਾ ਕੇ ਕੱਚੇ ਤੌਰ ‘ਤੇ ਰਹਿ ਰਿਹਾ ਹੈ ਅਤੇ ਡਾਲਰ ਕਮਾਉਂਦਿਆਂ ਉਸ ਨੂੰ ਪਿਆਰ ਹੋ ਜਾਂਦਾ ਹੈ ਅਤੇ ਉਥੇ ਉਸ ਨਾਲ ਜੋ ਵਾਪਰਦਾ ਹੈ, ਉਹ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ।ਉਨਾਂ ਕਿਹਾ ਇਸ ਇਸ ਫਿਲਮ ਵਿੱਚ ਕੁੱਤੇ ਦਾ ਅਹਿਮ ਰੋਲ ਹੈ, ਜੋ ਇਕੱਲਤਾ ਦੇ ਸਮੇਂ ਆਦਮੀ ਦਾ ਹਮਦਰਦ ਬਣਦਾ ਹੈ।ਉਨਾਂ ਦਾਅਵਾ ਕੀਤਾ ਕਿ ਫਿਲਮ ਹਰ ਵਰਗ ਦੇ ਦਰਸ਼ਕਾਂ ਨੂੰ ਪਸੰਦ ਆਵੇਗੀ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media