ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ)- ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਚਰਚਿਤ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੂੰ 19 ਮਾਰਚ ਨੂੰ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ। ਡਾ. ਹਜ਼ਾਰਾ ਸਿੰਘ ਚੀਮਾ, ਮਨਮੋਹਨ ਸਿੰਘ ਢਿੱਲੋਂ, ਦੇਵ ਦਰਦ ਅਤੇ ਹਰਜੀਤ ਸੰਧੂ ਵੱਲੋਂ ਹੋਣ ਵਾਲੇ ਇਸ ਰਾਜ ਪੱਧਰੀ ‘ਸਾਹਿਤਕ ਅਤੇ ਸਨਮਾਨ ਸਮਾਰੋਹ’ ਦੇ ਕਨਵੀਨਰ ਕੰਵਰਜੀਤ ਸਿੰਘ ਭੱਠਲ ਦੇ ਹਵਾਲੇ ਨਾਲ ਦੱਸਿਆ ਕਿ ਦੀਪ ਦੇਵਿੰਦਰ ਸਿੰਘ ਨੂੰ ਇਹ ਸਨਮਾਨ ਪੰਜਾਬੀ ਦੇ ਤ੍ਰੈਮਾਸਿਕ ਰਸਾਲੇ ‘ਕਲਾਕਾਰ ਸਾਹਿਤਕ’ ਵੱਲੋਂ ਕਰਵਾਏ ਜਾਣ ਵਾਲੇ ‘ਭੱਠਲ ਯਾਦਗਾਰੀ ਇਨਾਮੀ ਕਹਾਣੀ ਮੁਕਾਬਲੇ’ ’ਚੋਂ ਜੇਤੂ ਰਹੀ ਉਨ੍ਹਾਂ ਦੀ ਬਹੁ-ਚਰਚਿਤ ਕਹਾਣੀ ‘ਤ੍ਰਿਕਾਲ-ਸੰਧਿਆ’ ਕਰ ਕੇ ਦਿੱਤਾ ਜਾ ਰਿਹਾ ਹੈ।ਇਸ ਬਹੁ ਵਿਕਾਰੀ ਕਹਾਣੀ ਮੁਕਾਬਲੇ ’ਚ ਵੱਖ-ਵੱਖ ਲੇਖਕਾਂ ਦੀਆਂ 38 ਕਹਾਣੀਆਂ ਪੁੱਜੀਆਂ ਸਨ।ਇੰਨ੍ਹਾਂ ਕਹਾਣੀਆਂ ਨੂੰ ਪੰਜਾਬੀ ਵਿਦਵਾਨਾਂ ਦੇ ਪੈਨਲ ਵੱਲੋਂ ਪਰਖਣ, ਪੜਤਾਲਣ ਤੇ ਪੜਚੋਲਣ ਤੋਂ ਬਾਅਦ ਕਹਾਣੀ ‘ਤ੍ਰਿਕਾਲ ਸੰਧਿਆ’ ਨੇ ਜੇਤੂ ਰਹਿ ਕੇ ਪੁਖਤਾ ਕਥਾਕਾਰੀ ਦਾ ਸਬੂਤਾ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਆਪਣੇ ਪਲੇਠੇ ਕਹਾਣੀ ਸੰਗ੍ਰਹਿ ‘ਧੁੱਪ, ਛਾਂ ਤੇ ਰੁੱਖ’ ਨਾਲ ਚਰਚਾ ’ਚ ਆਏ ਦੀਪ ਦੇਵਿੰਦਰ ਸਿੰਘ ਦੀ ਕਹਾਣੀ ‘ਤ੍ਰਿਕਾਲ ਸੰਧਿਆ’ ’ਚ ਮਨੁੱਖੀ ਜਿੰਦਗੀ ਦੀਆਂ ਲੋੜਾਂ-ਥੁੜਾਂ ਤਲਾਸ਼ਦੀਆਂ ਤਿੰਨ ਪੀੜ੍ਹੀਆਂ ਦੀ ਆਪਣੀ-ਆਪਣੀ ਸੋਚ ਅਤੇ ਨਜ਼ਰੀਏ ਨੂੰ ਬਖੂਬੀ ਪੇਸ਼ ਕੀਤਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਵੀ ਲੇਖਕ ਦੀ `47 ਦੀ ਗੈਰ ਕੁਦਰਤੀ ਵੰਡ ਤੇ ਅਧਾਰਿਤ ਕਹਾਣੀ ‘ਰੁੱਤ ਫਿਰੀ ਵਣ ਕੰਬਿਆ’ ਨੇ ਵੀ ਸਾਹਿਤਕ ਹਲਕਿਆਂ ’ਚ ਗੌਲਣਯੋਗ ਥਾਂ ਬਣਾਈ ਸੀ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media