ਅੰਮ੍ਰਿਤਸਰ, 17 ਮਾਰਚ (ਜਗਦੀਪ ਸਿੰਘ ਸੱਗੂ) – ਨਗਰ ਨਿਗਮ ਵਲੋਂ ਪਾਣੀ ਤੇ ਸੀਵਰੇਜ਼ ਦੇ ਬਿੱਲਾਂ ਦੀ ਵਸੂਲੀ ਲਈ ਆਪਣੇ ਮੁੱਖ ਦਫਤਰ ਰਣਜੀਤ ਐਵਨਿਊ ਵਿਖੇ ਕਾਰਡ ਸਵੀਪ ਮਸ਼ੀਨ ਲਗਾ ਦਿਤੀ ਗਈ ਹੈ।
ਅੱਜ ਜਾਰੀ ਇੱਕ ਪ੍ਰੈਸ ਨੋਟ ਵਿੱਚ ਕਮਿਸ਼ਨਰ ਨਗਰ ਨਿਗਮ ਸੋਨਾਲੀ ਗਿਰੀ ਨੇ ਆਖਿਆ ਹੈ ਕਿ ਲਗਾਈ ਗਈ ਇਸ ਮਸ਼ੀਨ ਰਾਹੀਂ ਸ਼ਹਿਰੀ ਆਪਣੇ ਏ.ਟੀ.ਐਮ ਤੇ ਕਰੈਡਿਟ ਕਾਰਡਾਂ ਨਾਲ ਬਿੱਲਾਂ ਦੀ ਅਦਾਇਗੀ ਕਰ ਸਕਦੇ ਹਨ।ਉਨਾਂ ਕਿਹਾ ਹੈ ਕਿ ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਜੋਨ ਨੰਬਰ-1 ਕੇਸਰੀ ਬਾਗ ਅਤੇ ਜੋਨ ਨੰਬਰ-4 ਟੁੰਡਾ ਤਾਲਾਬ ਵਿਖੇ ਕੈਸ਼ ਕਾਊਂਟਰ ਸ਼ੁਰੂ ਕੀਤੇ ਗਏ ਹਨ।ਵਿੱਤੀ ਸਾਲ 2016-17 ਦਾ ਬੱਜ਼ਟ ਟੀਚਾ ਪੂਰਾ ਕਰਨ ਲਈ ਜੋਨਾਂ ਅਤੇ ਮੁੱਖ ਦਫਤਰ ਵਿਖੇ ਕੰਮਕਾਜ਼ ਵਾਲੇ ਦਿਨਾਂ ਤੋਂ ਇਲਾਵਾ ਮਾਰਚ ਮਹੀਨੇ ਦੇ ਦੋ ਸ਼ਨੀਵਾਰ 18-3-2107 ਅਤੇ 25-3-207 ਨੂੰ ਵੀ ਕੈਸ਼ ਕਾਊਂਟਰ ਖੁੱਲੇ ਰਹਿਣਗੇ।ਕਮਿਸ਼ਨਰ ਸੋਨਾਲੀ ਗਿਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਾਣੀ ਤੇ ਸੀਵਰੇਜ਼ ਦੇ ਬਿੱਲਾਂ ਦੀ ਅਦਾਇਗੀ ਮੁੱਖ ਦਫਤਰ ਰਣਜੀਤ ਐਵਨਿਊ, ਜੋਨ ਨੰਬਰ-1 ਕੇਸਰੀ ਬਾਗ, ਜੋਨ ਨੰਬਰ 4 ਟੁੰਡਾ ਤਾਲਾਬ, ਜੋਨ ਨੰਬਰ 5 ਸੇਵਾ ਨਗਰ ਪੁਤਲੀਘਰ, ਜੋਨ ਨੰਬਰ 6 ਕੰਪਨੀ ਬਾਗ ਅਤੇ ਜੋਨ ਨੰਬਰ 8 ਛੇਹਰਟਾ ਵਿਖੇ 31 ਮਾਰਚ ਤੋਂ ਪਹਿਲਾਂ ਪਹਿਲਾਂ ਕਰ ਦੇਣ।ਉਨਾਂ ਕਿਹਾ ਕਿ ਅਗਰ ਬਿਲਾਂ ਦੀ ਅਦਾਇਗੀ ਸਬੰਧੀ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਕਾਰਜਕਾਰੀ ਇੰਜੀਨੀਅਰ (ਵਸਸਅ) ਅਤੇ ਸੁਪਰਡੈਂਟ (ਵਸਸਅ) ਨਾਲ ਸੰਪਰਕ ਕਰ ਸਕਦੇ ਹਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media