Monday, March 16, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਚੰਦਰਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਵਸ ਸੰਬੰਧੀ ਸੈਮੀਨਾਰ ਅਯੋਜਿਤ

ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਖੇ ਸੁਆਮੀ ਦਇਆਨੰਦ ਅਧਿਐਨ ਕੇਂਦਰ ਵੱਲੋਂ ‘ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਵਸ’ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।PPN1703201729ਸ਼ਹੀਦ ਚੰਦਰ ਸ਼ੇਖਰ ਆਜ਼ਾਦ ਸੰਗਠਨ (ਰਜਿ.) ਦੇ ਸਹਿਯੋਗ ਨਾਲ ਆਯੋਜਿਤ ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਪੁਸ਼ਪਿੰਦਰ ਵਾਲੀਆ ਤੇ ਸੁਦਰਸ਼ਨ ਕਪੂਰ, ਮੁੱਖ ਬੁਲਾਰਾ ਡਾ. ਰਜਨੀਸ਼ ਅਰੌੜਾ ਸਾਬਕਾ ਉਪਕੁਲਪਤੀ ਪੀ.ਟੀ.ਯੂ ਜਦਕਿ ਵਿਸ਼ੇਸ਼ ਮਹਿਮਾਨ ਡਾ. ਸ਼ੁਭਦਰਸ਼ਨ ਸੰਪਾਦਕ ਦੈਨਿਕ ਪਬਲਿਕ ਦਿਲਾਸਾ ਅਤੇ ਐਡਵੋਕੇਟ ਐਸ.ਕੇ ਸ਼ਰਮਾ ਡਾਇਰੈਕਟਰ ਆਰ.ਟੀ.ਆਈ ਸਨ।
ਮੁੱਖ ਮਹਿਮਾਨ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਚੰਦਰ ਸ਼ੇਖਰ ਦਾ ਸ਼ਹੀਦੀ ਦਿਵਸ ਮਨਾਉਣ ਦਾ ਮੂਲ ਉਦੇਸ਼ ਦੇਸ਼ ਭਗਤਾਂ ਦਾ ਆਪਣੇ ਦੇਸ਼ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਦਿੱਤੇ ਗਏ ਮਹਾਂ ਬਲੀਦਾਨ ਨੂੰ ਯਾਦ ਕਰਨਾ ਹੈ।ਉਨਾਂ ਵਿਦਿਆਰਥਣਾਂ ਨੂੰ ਕਿਹਾ ਕਿ ਜੇਕਰ ਅਸੀਂ ਉਨ੍ਹਾਂ ਵੀਰਾਂ ਦੇ ਤਿਆਗ ਅਤੇ ਆਦਰਸ਼ਾਂ ਨੂੰ ਯਾਦ ਨਹੀ ਕਰੇਂਗੇ ਤਾਂ ਸਾਡੀ ਵੀਰਤਾ, ਦੇਸ਼ ਭਗਤੀ ਅਤੇ ਆਜ਼ਾਦੀ ਦੇ ਭਾਵ ਖਤਮ ਹੋ ਜਾਣਗੇ, ਕਿਉਂਕਿ ਚੰਦਰ ਸ਼ੇਖਰ ਆਜ਼ਾਦ ਹਮੇਸ਼ਾਂ ਮਾਣ ਤੇ ਵੀਰਤਾ ਨਾਲ ਜੀਉਣ ਦੀ ਪ੍ਰੇਰਨਾ ਦਿੰਦੇ ਹਨ।
ਮੁੱਖ ਬੁਲਾਰਾ ਵਜੋਂ ਰਜਨੀਸ਼ ਅਰੋੜਾ ਦੇ ‘ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਵਿਅਕਤੀਤਵ ਅਤੇ ਉਹਨਾਂ ਦੇ ਯੋਗਦਾਨ’ ਵਿਸ਼ੇ ਉਤੇ ਬੋਲਦਿਆਂ ਆਖਿਆ ਕਿ ਸਾਨੂੰ ਧਰਮ, ਜਾਤੀ, ਰਾਜ ਤੇ ਭਾਸ਼ਾ ਦੇ ਭੇਦਭਾਵਾਂ ਅਤੇ ਝਗੜਿਆਂ ਤੋਂ ਉਪਰ ਉੱਠ ਕੇ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ, ਜਿਸ ਤਰਾਂ ਸ਼ਹੀਦ ਚੰਦਰਸ਼ੇਖਰ ਆਜਾਦ ਸੁਤੰਤਰਤਾ ਸੰਗਰਾਮੀ ਨੇ ਕੀਤੀ ਸੀ।ਉਨਾਂ ਨਿਮਰਤਾ ਅਤੇ ਵਧੀਆ ਸਿੱਖਿਆ ਵਿਵਸਥਾ ਹੇਠ ਆਦਰਸ਼ਵਾਦੀ ਅਧਿਆਪਕ ਬਣਨ ਲਈ ਵਿਦਿਆਰਥਣਾਂ ਨੂੰ ਉਤਸ਼ਾਹਿਤ ਕੀਤਾ।ਡਾ. ਰਜਨੀਸ਼ ਅਰੋੜਾ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਖਾਲਸਾ ਕਾਲਜ ਦੇ ਗਣਿਤ ਵਿਭਾਗ ਦੁਆਰਾ ਕਰਵਾਈ ‘ਕੁਵਿਜ਼ ਪ੍ਰਤੀਯੋਗਤਾ’ ਜਿੱਤਣ ਵਾਲੀਆਂ ਕਾਲਜ ਵਿਦਿਆਰਥਣਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ।
ਸੰਜੈ ਕਪੂਰ ਨੇ ‘ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੇ ਮਕਸਦ’ ਵਿਸ਼ੇ ਉੱਤੇ ਭਾਸ਼ਨ ਦਿੰਦਿਆਂ ਕਿਹਾ ਕਿ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦਾ ਇਕੋ ਇਕ ਉਦੇਸ਼ ਭਾਰਤ ਨੂੰ ਆਜ਼ਾਦ ਕਰਵਾਉਣ ਸੀ, ਜਿੰਨਾਂ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਦੁਆਰਾ ਅੰਗਰੇਜ਼ੀ ਸਾਮਰਾਜ ਦਾ ਡੱਟ ਕੇ ਵਿਰੋਧ ਕੀਤਾ ਅਤੇ ਅੰਗਰੇਜ਼ਾਂ ਦੇ ਹੱਥ ਨਾ ਆ ਕੇ ਸਾਰਾ ਜੀਵਨ ਆਜ਼ਾਦ ਰਹਿੰਦੇ ਹੋਏ ਦੇਸ਼ ਨੂੰ ਸੁਤੰਤਰ ਕਰਵਾਉਣ ਲਈ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਭਾਗ ਲਿਆ।
ਸੁਦਰਸ਼ਨ ਕਪੂਰ ਚੇਅਰਮੈਨ ਲੋਕਲ ਮੈਨੇਜਿੰਗ ਕਮੇਟੀ ਨੇ ਸੈਮੀਨਾਰ ਕਰਵਾਉਣ `ਤੇ ਡਾ. ਪੁਸ਼ਪਿੰਦਰ ਵਾਲੀਆ ਦਾ ਧੰਨਵਾਦ ਕੀਤਾ।ਡਾ. ਅਨੀਤਾ ਨਰੇਂਦਰ ਨੇ ਮੰਚ ਸੰਚਾਲਨ ਚਲਾਉਂਦਿਆਂ ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਜੀਵਨ ਅਤੇ ਬਲਿਦਾਨ `ਤੇ ਵਿਸਥਾਰਪੂਰਵਕ ਚਾਨਣਾ ਪਾਇਆ।ਡਾ. ਸ਼ੈਲੀ ਜੱਗੀ ਨੇ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਉਤੇ ਸੁਆਮੀ ਦਇਆਨੰਦ ਅਧਿਐਨ ਕੇਂਦਰ ਦੇ ਮੈਂਬਰ ਡਾ. ਰੇਨੂੰ ਵਿਸ਼ਸ਼ਟ, ਡਾ. ਅਨੂ ਖੰਨਾ, ਡਾ. ਸਰੋਜ਼ ਬਾਲਾ,ਸ਼ਹੀਦ ਚੰਦਰਸ਼ੇਖਰ ਆਜ਼ਾਦ ਸੰਗਠਨ ਦੇ ਚੇਅਰਮੈਨ ਡਾ. ਗੁਲਸ਼ਨ ਸ਼ਰਮਾ, ਸ੍ਰੀ ਸੰਜੈ ਕਪੂਰ ਸਾਬਕਾ ਪ੍ਰਧਾਨ ਅਤੇ ਰਘੂ ਰਾਜਾ ਸਮੇਤ ਹੋਰ ਕਾਲਜ ਸਟਾਫ਼ ਤੇ ਵਿਦਿਆਰਥਣਾਂ ਮੌਜੂਦ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply