Tuesday, November 24, 2026

ਕੇਨਰਾ ਬੈਂਕ ਵਲੋਂ ਹੋਣਹਾਰ ਵਿਦਿਆਰਥਣਾਂ ਨੂੰ ਵਜ਼ੀਫੇ ਵੰਡੇ ਗਏ

PPN1903201710ਧੂਰੀ, 19 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਕੇਨਰਾ ਬੈਂਕ ਵਲੋਂ ਹੋਣਹਾਰ ਵਿਦਿਆਰਥਣਾਂ ਨੂੰ ਵਜੀਫੇ ਵੰਡੇ ਗਏ ਹਨ।ਬਰਾਂਚ ਮੈਨੇਜਰ ਨਵਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਨਰਾ ਵਿੱਦਿਆ ਜਯੋਤੀ ਸਕੀਮ ਅਧੀਨ ਐਸ.ਸੀ.,ਬੀ.ਸੀ. ਅਤੇ ਬੀ.ਪੀ.ਐਲ. ਪਰਿਵਾਰਾਂ ਨਾਲ ਸਬੰਧਤ 6 ਜਰੂਰਤਮੰਦ ਵਿਦਿਆਰਥਣਾਂ ਨੂੰ ਬੈਂਕ ਵੱਲੋਂ ਵਜੀਫੇ ਦਿੱਤੇ ਗਏ ਹਨ।ਆਰੀਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੀਆਂ 5ਵੀਂ ਤੋਂ 7ਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਨੂੰ 2500 ਰੁਪਏ ਪ੍ਰਤੀ ਵਿਦਿਆਰਥਣ ਅਤੇ 8ਵੀਂ ਤੋਂ 10ਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਨੂੰ 5000 ਰੁਪਏ ਪ੍ਰਤੀ ਵਿਦਿਆਰਥਣ ਵਜ਼ੀਫਾ ਦਿੱਤਾ ਗਿਆ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਨੂੰ ਹੋਰ ਬੇਹਤਰ ਬਣਾ ਕੇ ਸਮਾਜ ਵਿੱਚ ਚੰਗਾ ਨਾਮ ਖੱਟ ਸਕਣ।ਇਸ ਮੌਕੇ ਭਾਗੀਰਥ ਲਾਲ ਕਾਲੀਆ ਪ੍ਰਿੰਸੀਪਲ, ਅਕਾਸ਼ਦੀਪ, ਪਵਨ ਜਿੰਦਲ, ਨੇਹਾ ਗਰਗ, ਸੁਮਿਤ ਸਿੰਘ, ਨੀਲਮ, ਨੀਰੂ ਅਤੇ ਕੁਸਮ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply