ਪਠਾਨਕੋਟ, 20 ਮਾਰਚ (ਪੰਜਾਬ ਪੋਸਟ ਬਿਊਰੋ) – ਦੰਦਾਂ ਦੀ ਸੰਭਾਲ ਅਤੇ ਰੋਗਾਂ ਤੋਂ ਬਚਾਅ ਤੇ ਇਲਾਜ ਸੰਬਧੀ ਸਿਹਤ ਵਿਭਾਗ ਪਠਾਨਕੋਟ ਵੱਲੋਂ ਅੱਜ ਵਿਸ਼ਵ ਓਰਲ ਹੈਲਥ ਦਿਵਸ ਦੇ ਸੰਬਧ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਨੂੰ ਡਾ. ਨਰੇਸ਼ ਕਾਂਸਰਾ ਸਿਵਲ ਸਰਜਨ ਪਠਾਨਕੋਟ ਨੇ ਸਿਵਲ ਹਸਪਤਾਲ ਪਠਾਨਕੋਟ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਜਾਣਕਾਰੀ ਦਿੰਦਿਆ ਜਿਲ੍ਹੇ ਦੀ ਡੀ.ਡੀ.ਐਚ.ਓ ਡਾ. ਡੌਲੀ ਅਗਰਵਾਲ ਨੇ ਦੱਸਿਆ ਕਿ ਵਿਸ਼ਵ ਓਰਲ ਹੈਲਥ ਦਿਵਸ ਅਧੀਨ ਜਾਗਰੁਕਤਾ ਹਫਤਾ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਆਮ ਲੋਕਾਂ ਨੂੰ ਦੰਦਾ ਦੀਆਂ ਬੀਮਾਰੀਆਂ ਤੋਂ ਬਚਾਅ ਤੇ ਇਲਾਜ ਸੰਬਧੀ ਜਾਗਰੂਕ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਾਡਾ ਸਰੀਰ ਤਾਂ ਹੀ ਸਿਹਤਮੰਦ ਰਹਿ ਸਕਦਾ ਹੈ ਜੇਕਰ ਸਾਡੇ ਦੰਦ ਤੰਦਰੁਸਤ ਹਨ।ਉਨ੍ਹਾਂ ਨੇ ਦੰਦਾਂ ਨੂੰ ਸਾਫ ਰੱਖਣ ਦੇ ਤਰੀਕੇ ਤੇ ਚਾਨਣਾ ਪਾਉਾਂਦਿਆਂ ਕਹਾ ਕਿ ਦੰਦਾ ਨੂੰ ਹਮੇਸ਼ਾਂ ਨਰਮ ਅਤੇ ਵਧੀਆ ਕਿਸਮ ਦੇ ਬੁਰਸ਼ ਨਾਲ ਸਾਫ ਕਰਨਾ ਚਾਹੀਦਾ ਹੈ ਅਤੇ ਵਿੰਗੇ, ਸਖਤ ਬਾਲਾਂ ਵਾਲੇ ਬੁਰਸ਼ ਦੀ ਵਰਤੋਂ ਨਹੀ ਕਰਨੀ ਚਾਹੀਦੀ।ਉਪਰਲੇ ਦੰਦਾਂ ਨੂੰ ਸਾਫ ਕਰਨ ਵੇਲੇ ਬੁਰਸ਼ ਨੂੰ ਮਸੂੜਿਆਂ ਤੋਂ ਨੀਚੇ ਵੱਲ ਨੂੰ ਸਾਫ ਕਰਨਾ ਚਾਹੀਦਾ ਹੈ ਅਤੇ ਨੀਚੇ ਵਾਲੇ ਦੰਦਾ ਨੂੰ ਮਸੂੜਿਆਂ ਤੋਂ ਉਪਰ ਵੱਲ ਨੂੰ ਸਾਫ ਕਰਨਾ ਚਾਹੀਦਾ ਹੈ। ਦੰਦਾ ਨੂੰ ਖਾਣਾ ਚਬਾਣ ਵਾਲੇ ਪਾਸੇ ਨੂੰ ਵੀ ਬੁਰਸ਼ ਕਰਨਾ ਚਾਹੀਦਾ ਹੈ।ਦੋ ਵਾਰ ਦਿਨ ਵਿੱਚ ਸਵੇਰੇ ਅਤੇ ਰਾਤ ਨੂੰ ਸੋਣ ਤੋਂ ਪਹਿਲਾ ਬੁਰਸ਼ ਕਰਨਾ ਯਕੀਨੀ ਬਣਾੳ।ਉਨ੍ਹਾਂ ਦੱਸਿਆ ਕਿ ਜ਼ਿਆਦਾ ਮਿੱਠੀਆਂ ਚੀਜਾਂ ਖਾਣ ਨਾਲ, ਚਾਹ ਅਤੇ ਕਾਫੀ ਦੀ ਜਿਆਦਾ ਵਰਤੋ ਕਰਨ ਨਾਲ, ਚਿਪਚਿਪੇ ਪਦਾਰਥ ਚਾਕਲੇਟ, ਕੋਲਡ ਡਰਿੰਕ, ਤੰਬਾਕੂ ਆਦਿ ਦੇ ਸੇਵਨ ਨਾਲ ਦੰਦਾ ਵਿੱਚ ਪੀਲਾਪਨ, ਕਰੇੜਾ ਲੱਗਣਾ ਅਤੇ ਕੈਂਸਰ ਆਦਿ ਹੋਣ ਦਾ ਵੀ ਖਤਰਾ ਹੰਦਾ ਹੈ, ਇਨਾਂ ਚੀਜਾਂ ਤੋਂ ਪਰਹੇਜ਼ ਕੀਤਾ ਜਾਵੇ ਅਤੇ ਹਰੀਆਂ ਸਬਜੀਆਂ,ਫਲ ਆਦਿ ਦੀ ਜਿਆਦਾ ਵਰਤੋਂ ਕੀਤੀ ਜਾਵੇ।
ਹਰ 6 ਮਹੀਨੇ ਬਾਅਦ ਦੰਦਾ ਦੇ ਮਾਹਿਰ ਡਾਕਟਰ ਨੂੰ ਆਪਣੇ ਦੰਦ ਵਿਖਾਉਾਂਦੇ ਹਿਣਾ ਚਾਹੀਦਾ ਹੈ ਤਾਂ ਜੋ ਸਮੇਂ ਰਹਿੰਦਿਆਂ ਉਨ੍ਹਾਂ ਦਾ ਸਹੀ ਇਲਾਜ ਹੋ ਸਕੇ ਅਤੇ ਸਾਡੇ ਦੰਦ ਸਾਡਾ ਸਾਰੀ ਉਮਰ ਸਾਥ ਨਿਭਾਉਣ ਸਕਣ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਪਠਾਨਕੋਟ ਡਾ. ਭੁਪਿੰਦਰ ਸਿੰਘ ਤੋਂ ਇਲਾਵਾ ਡਿਪਟੀ ਮੈਡੀਕਲ ਕਮਿਸ਼ਨਰ ਡਾ. ਬਲਵਿੰਦਰ ਕੁਮਾਰ, ਜਿਲ੍ਹਾ ਸਿਹਤ ਅਫਸਰ ਡਾ. ਤਰਸੇਮ ਸਿੰਘ, ਡਾ. ਸ਼ੈਲਜਾ, ਇੰਚਾਰਜ ਮਾਸ ਮੀਡੀਆ ਸ਼੍ਰੀਮਤੀ ਗੁਰਿੰਦਰ ਕੌਰ, ਬੀ.ਸੀ.ਸੀ ਅਮਨਦੀਪ ਸਿੰਘ, ਸੁਨੀਤਾ, ਕਮਲ, ਇੰਦਰਜੀਤ, ਵਿਨੋਦ ਅਤੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾ ਹਾਜਿਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media