ਫਾਜ਼ਿਲਕਾ, 20 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਵਿਦਿਆਰਥੀਆਂ ਨੂੰ ਪੈਸ਼ ਆ ਰਹਿਆਂ ਸਮੱਸਿਆਵਾਂ ਦੇ ਸੰਬੰਧ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦਾ ਇੱਕ ਵਫ਼ਦ ਅੱਜ ਸਵੇਰੇ ਸਰਕਾਰੀ ਐਮ.ਆਰ.ਕਾਲਜ ਫਾਜ਼ਿਲਕਾ ਵਿਖੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਮਿਲਿਆ ਅਤੇ ਉਹਨਾਂ ਨੂੰ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ।ਇਸ ਮੌਕੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਆਗੂ ਸਤਨਾਮ ਘੱਲੂ ਅਤੇ ਮੋਨਿਕਾ ਖੰਨਾ ਨੇ ਦੱਸਿਆ ਕਿ ਸਰਕਾਰੀ ਐਮ ਆਰ ਕਾਲਜ ਜ਼ਿਲ੍ਹਾ ਫਾਜ਼ਿਲਕਾ ਦਾ ਇਕਲੋਤਾ ਸਰਕਾਰੀ ਕਾਲਜ ਹੈ, ਜਿਸ ਵਿਚ ਕਾਫ਼ੀ ਲੰਬੇ ਸਮੇਂ ਤੋਂ ਰੈਗੂਲਰ ਪ੍ਰਿੰਸੀਪਲ ਨਹੀਂ ਹੈ ਤੇ ਕਾਲਜ ਦੀ ਬਿਲਡਿੰਗ ਵੀ ਸਾਲ 1940 ਦੀ ਬਣੀ ਹੋਈ ਹੈ ਅਤੇ ਵਿਦਿਆਰਥੀ ਬੀਤੇ ਲੰਬੇ ਸਮੇਂ ਤੋਂ ਨਵੀਂ ਬਿਲਡਿੰਗ ਅਤੇ ਪੱਕੇ ਪ੍ਰਿੰਸੀਪਲ ਦੀ ਮੰਗ ਕਰ ਰਹੇ ਹਨ। ਇਸ ਮੌਕੇ ਵਿਦਿਆਰਥੀ ਆਗੂ ਰਣਜੀਤ ਸਿੰਘ ਵਾਰਵਲ ਨੇ ਕਾਲਜ ’ਚ ਐਮ.ਏ ਅਤੇ ਹੋਰ ਨਵੇਂ ਕੌਰਸ ਵੀ ਸ਼ੁਰੂ ਕਰਵਾਉਂਣ ਦੀ ਮੰਗ ਕਰਦੇ ਹੋਏ ਕਾਲਜ ’ਚ ਪੀਟੀਏ ਫੰਡ ਖ਼ਤਮ ਕਰਕੇ ਪੱਕੇ ਅਧਿਆਪਕ ਲਿਆਉਣ ਲਈ ਵੀ ਕਿਹਾ। ਜਿਸ `ਤੇ ਵਿਧਾਇਕ ਦਵਿੰਦਰ ਘੁਬਾਇਆ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਸੈਸਨ ’ਚ ਉਹ ਵਿਦਿਆਰਥੀਆਂ ਦੀ ਆਵਾਜ਼ ਪੂਰੇ ਜੋਸ਼ ਨਾਲ ਰੱਖਣਗੇ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਵਾਈਆਂ ਜਾਣਗੀਆਂ।ਯੂਨੀਅਨ ਮੈਂਬਰਾਂ ਨੇ ਮੰਗਾਂ ਸਬੰਧੀ ਵਿਧਾਇਕ ਦਵਿੰਦਰ ਘੁਬਾਇਆ ਨੂੰ ਮੰਗ ਪੱਤਰ ਵੀ ਸੋਂਪਿਆ।ਇਸ ਮੌਕੇ ਵਿਦਿਆਰਥੀ ਮੁਕੇਸ਼ ਕੁਮਾਰ, ਈਸ਼ਾ ਖੱਟਰ, ਨੀਲਮ ਰਾਣੀ, ਜੋਤੀ, ਪ੍ਰਿਆ, ਰੋਹਿਤ, ਵਿਕਰਮ, ਮਨਦੀਪ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media