Monday, March 30, 2026

ਫਿਲਮ ਫਿਲੋਰੀ ਦੀ ਅਦਾਕਾਰਾ ਮਹਿਰੀਨ ਪੀਰਜ਼ਾਦਾ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 20 ਮਾਰਚ (ਪੰਜਬ ਪੋਸਟ- ਗੁਰਪ੍ਰੀਤ ਸਿੰਘ)  ਦੱਖਣ ਭਾਰਤੀ ਫਿਲਮਾਂ ਦੀ ਅਦਾਕਾਰਾ ਮਹਿਰੀਨ ਪੀਰਜ਼ਾਦਾ, ਮਸ਼ਹੂਰ ਗਾਇਕਕਾਰ ਅਤੇ ਅਭਿਨੇਤਾ ਦਲਜੀਤ ਦੁਸਾਂਝ ਅਤੇ ਅਨੁਸ਼ਕਾ ਸ਼ਰਮਾ ਦੀ ਆਉਣ ਵਾਲੀ ਨਵੀਂ ਹਿੰਦੀ ਫਿਲਮੀ ਫਲੋਰੀ ਵਿੱਚ ਨਜ਼ਰ  ਆਵੇਗੀ।ਇਹ ਫਿਲਮ 24 ਮਾਰਚ ਨੂੰ ਸਿਨੇਮਾ ਹਾਲ ਦੀ ਸ਼ਾਨ ਬਨਣ ਜਾ ਰਹੀ ਹੈ।ਇਸ ਫਿਲਮ ਫਲੋਰੀ ਦੀ ਅਦਾਕਾਰਾ ਮਹਿਰੀਨ ਪੀਰਜ਼ਾਦਾ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਆਪਣੀ ਆਉਣ ਵਾਲੀ ਨਵੀਂ ਫਿਲਮ ਲਈ ਅਰਦਾਸ ਕੀਤੀ । Mehrin Peerzada
ਮਹਿਰੀਨ ਪੀਰਜ਼ਦਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਨੇ ਪਹਿਲਾਂ ਤਮਿਲ ਅਤੇ ਤੇਲਗੁ ਫਿਲਮਾਂ ਕਰ ਚੁੱਕੀ ਵੀ ਅਤੇ ਕੁੱਝ ਸਾਊਥ ਦੀਆਂ ਫਿਲਮਾਂ ਵੀ ਆਉਣ ਵਾਲੀਆਂ ਹਨ। ਉਸ ਨੇ ਕਿਹਾ ਕਿ ਪਹਿਲੀ ਵਾਰ ਹਿੰਦੀ ਫਿਲਮ ਫਿਲੋਰੀ ਵਿੱਚ ਕੰਮ ਕੀਤਾ ਹੈ ਅਤੇ ਦਲਜੀਤ ਦੁਸਾਂਝ ਅਤੇ ਅਨੁਸ਼ਕਾ ਦੇ ਨਾਲ ਕੰਮ ਕਰਕੇ ਬਹੁਤ ਚੰਗਾ  ਲੱਗਾ ਹ। ਉਨਾਂ ਕਿਹਾ ਕਿ ਇਹ ਫਿਲਮ 24 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਇਸ ਲਈ ਸਭ ਪਰਿਵਾਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ   ਮੱਥਾ ਟੇਕਣ ਲਈ ਆਈ ਹੈ।ਪੀਰਜ਼ਾਦਾ ਨੇ ਕਿਹਾ ਕਿ ਉਂਜ ਵੀ ਸਾਉਥ ਦੀਆਂ ਫਿਲਮਾਂ ਵਿੱਚ ਉਸ ਨੇ ਪੰਜਾਬੀ `ਚ ਜ਼ਿਆਦਾ ਕੰਮ ਕੀਤਾ ਹੈ।ਇਥੇ ਆ ਕੇ ਆਕੇ ਬਹੁਤ ਸਕੂਨ ਜਿਹਾ ਮਹਿਸੂਸ ਹੋਇਆ ਹੈ।ਐਕਟਰਸ ਪੀਰਜ਼ਾਦਾ ਨੇ ਕਿਹਾ ਕਿ  ਫਿਲਮ ਫਿਲੋਰੀ ਇੱਕ ਲਵ ਸਟੋਰੀ ਦੇ ਨਾਲ ਨਾਲ ਤੁਹਾਨੂੰ ਹੱਸਣ ਲਈ ਵੀ ਮਜਬੂਰ ਕਰੇਗੀ। ਉਨਾਂ ਨੇ ਇੱਕ ਪਰਿਵਾਰਕ ਫਿਲਮ ਬਣਾ ਕੇ ਲੋਕਾਂ ਨੂੰ ਮਨੋਰੰਜਨ ਦੇਣ ਦੀ ਕੋਸ਼ਿਸ਼ ਕੀਤੀ ਹੈ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply