Sunday, September 27, 2026

ਮੱਲਾਂ ਮਾਰਣ ਵਾਲੀਆਂ ਵਿਦਿਆਰਥਣਾ ਸਨਮਾਨਿਤ

PPN2103201715
ਧੂਰੀ, 21 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੋਕ ਸਾਹਿਤ ਮੰਚ ਲੂਧਿਆਣਾ ਦੇ ਪ੍ਰਧਾਨ ਸ਼੍ਰੀ ਮਿੱਤਰ ਸੈਨ ਮੀਤ ਅਤੇ ਸਖੀ ਸਹੇਲੀ ਫੈਡਰੇਸ਼ਨ ਧੂਰੀ ਦੀ ਚੇਅਰਮੈਨ ਚਾਰੂ ਗੁਪਤਾ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਤ ਕੀਤਾ ਗਿਆ।ਇਸੇ ਲੜੀ ਵਿੱਚ ਏਸ਼ਲ ਗੁਪਤਾ ਅਤੇ ਅਨੰਨਿਆ ਮਾਰੀਆ ਨੂੰ ਭਾਰਤ ਨੂੰ ਜਾਣੋ ਪ੍ਰਤੀਯੋਗਿਤਾ ਵਿੱਚ ਪੰਜਾਬ ਪੱਧਰ `ਤੇ ਦੂਜਾ ਸਥਾਨ ਹਾਸਲ ਕਰਨ ਬਦਲੇ, ਨੱਵਿਆ ਨੂੰ ਸ਼ਤਰੰਜ ਮੁਕਾਬਲਿਆਂ ਵਿੱਚ ਪੰਜਾਬ ਪੱਧਰ `ਤੇ ਭਾਗ ਲ਼ੈਣ ਅਤੇ ਸੁਰਭੀ ਜੈਨ ਨੂੰ ਵਿੱਦਿਅਕ ਖੇਤਰ ਵਿੱਚ ਮੋਹਰੀ ਰਹਿਣ ਕਾਰਨ ਸਨਮਾਨਤ ਕੀਤਾ ਗਿਆ।ਇੱਕ ਛੋਟੀ ਬੱਚੀ ਪ੍ਰਿਆ ਗਰਗ ਨੂੰ ਇਸ ਪ੍ਰੋਗਰਾਮ ਵਿੱਚ ਸੁਣਾਈ ਗਈ ਕਵਿਤਾ ਕਾਰਨ ਹੌਂਸਲਾ ਅਫਜ਼ਾਈ ਪੁਰਸਕਾਰ ਦੇ ਕੇ ਨਵਾਜ਼ਿਆ ਗਿਆ।ਇਸ ਮੌਕੇ ਵਿਵੇਕ ਗੁਪਤਾ, ਮੂਲ ਚੰਦ ਸ਼ਰਮਾਂ, ਡਾ. ਐਸ. ਤਰਸੇਮ, ਗੁਰਦਿਆਲ ਨਿਰਮਾਣ ਅਤੇ ਅਸ਼ੋਕ ਭੰਡਾਰੀ ਵੀ ਹਾਜ਼ਰ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply