ਫਾਜ਼ਿਲਕਾ, 21 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਨਵਰਾਤੇ ਮਹੋਤਸਵ ਅਤੇ ਹਨੂੰਮਾਨ ਜਯੰਤੀ ਦੇ ਮੌਕੇ ਤੇ ਪ੍ਰੋਗਰਾਮ ਦਾ ਅਯੋਜਨ 28 ਮਾਰਚ ਤੋਂ ਕੀਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਮਹਾਵੀਰ ਪ੍ਰਸਾਦ ਮੋਦੀ ਅਤੇ ਜਨਰਲ ਸਕੱਤਰ ਨਰੇਸ਼ ਜੁਨੇਜਾ ਨੇ ਦੱਸਿਆ ਕਿ ਇਨਾਂ ਪ੍ਰੋਗਰਾਮਾਂ ਨੂੰ ਕਰਵਾਉਣ ਲਈ ਮੰਦਰ ਕਮੇਟੀ ਦੀ ਮੀਟਿੰਗ ਅਯੋਜਤ ਕੀਤੀ ਗਈ ਅਤੇ ਕੀਤੇ ਗਏ ਫੈਸਲਿਆਂ ਮੁਤਾਬਕ ਮੰਦਰ ਵਿਚ ਸ਼੍ਰੀ ਰਾਮ ਚਰਿਤਰ ਮਾਨਸ ਨਵ ਪਰਾਇਣ ਪਾਠ ਦੀ ਸ਼ੁਰੂਆਤ 28 ਮਾਰਚ ਨੂੰ ਸਵੇਰੇ 9 ਵਜੇ ਹੋਵੇਗੀ। ਇਸ ਤੋਂ ਇਲਾਵਾ ਸ਼੍ਰੀ ਬਾਲਾ ਜੀ ਸੁੰਦਰਕਾਂਡ ਮਹਿਲਾ ਸਤਸੰਗ ਮੰਡਲ ਵੱਲੋਂ ਸਮੂਹਿਕ 1100 ਦੁਰਗਾ ਸਤੁਤੀ ਦੇ ਪਾਠ ਹਰ ਰੋਜ ਸ਼ਾਮ 4 ਤੋਂ ਲੈਕੇ 6.30 ਵਜੇ ਤੱਕ ਹੋਵੇਗਾ। ਇਸ ਤੋਂ ਬਾਅਦ ਆਰਤੀ ਅਤੇ ਨਵਰਾਤਿਆਂ ਦਾ ਪ੍ਰਸਾਦ ਵੰਡਿਆ ਜਾਵੇਗਾ ਅਤੇ ਸ਼੍ਰੀ ਰਾਮ ਨਵਮੀ ਉਤਸਵ 4 ਅਪ੍ਰੈਲ ਮੰਗਲਵਾਰ ਨੂੰ ਮਨਾਇਆ ਜਾਵੇਗਾ। ਇਸ ਮੌਕੇ ਸ਼੍ਰੀ ਰਾਮ ਚਰਿਤਰ ਮਾਨਸ ਅਤੇ ਦੁਰਗਾ ਸਤੁਤੀ ਪਾਠਾਂ ਦੀ ਸਮਾਪਤੀ ਸਵੇਰੇ 10 ਤੋਂ ਲੈਕੇ 12 ਵਜੇ ਤੱਕ ਹੋਵੇਗੀ। ਇਸ ਮਗਰੋਂ ਖੁਲਾ ਭੰਡਾਰਾ ਵੰਡਿਆ ਜਾਵੇਗਾ। 11 ਅਪ੍ਰੈਲ ਮੰਗਲਵਾਰ ਨੂੰ ਸ਼੍ਰੀ ਹਨੂੰਮਾਨ ਜਯੰਤੀਦ ੇ ਮੌਕੇ ਤੇ ਸਮੂਹਿਕ ਸੰੁਦਰਕਾਂਡ ਪਾਠ ਅਤੇ ਹਨੂੰਮਾਨ ਚਲੀਸਾ ਅਤੇ ਬਾਲਾ ਜੀ ਚਾਲੀਸਾ ਸਵੇਰੇ 9 ਤੋਂ 11 ਵਜੇ ਤੱਕ ਅਤੇ ਖੁਲਾ ਭੰਡਾਰਾ ਹੋਵੇਗਾ। ਇਸੇ ਰਾਤ ਨੂੰ ਬਾਲਾ ਜੀ ਦੀ ਚੌਕੀ 8 ਵਜੇ ਹੋਵੇਗੀ। ਜਿਸ ਵਿਚ ਵਿਨੋਦ ਗੋਇਲ ਅਤੇ ਸ਼ਰਧਾਲੂ ਅਤੇ ਸ਼੍ਰ੍ਰੀ ਬਾਲਾ ਜੀ ਪੈਦਲ ਯਾਤਰਾ ਸੰਘ ਮੈਂਬਰਾਂ ਵੱਲੋਂ ਸ਼੍ਰੀ ਬਾਲਾ ਜੀ ਦਾ ਗੁਣਗਾਨ ਕੀਤਾ ਜਾਵੇਗਾ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media