Saturday, June 27, 2026

ਪਰਸ਼ੂਰਾਮ ਮੰਦਰ ਵਿਚ ਨਵਰਾਤੇ ਅਤੇ ਰਾਮਨਵਤੀ ਮਹੋਤਸਵ 28 ਮਾਰਚ ਤੋਂ

ਫਾਜ਼ਿਲਕਾ, 21 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਨਵਰਾਤਿਆਂ ਅਤੇ ਸ਼੍ਰੀ ਰਾਮ ਨਵਮੀ ਦੇ ਪਵਿੱਤਰ ਤਿਓਹਾਰ ਮੌਕੇ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਿਚ ਸ਼੍ਰੀ ਰਾਮ ਚਰਿਤਰ ਮਾਨਸ ਦੇ ਨਵ ਪਰਾਇਣ ਪਾਠ 28 ਮਾਰਚ ਨੂੰ ਸਵੇਰੇ 7.15 ਵਜੇ ਰੱਖੇ ਜਾਣਗੇ।  ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਪਾਠਾਂ ਦਾ ਪੂਜਨ 7.15 ਵਜੇ ਅਤੇ ਨਵ ਪਰਾਇਣ ਪਾਠ 28 ਮਾਰਚ ਤੋਂ ਲੈਕੇ 3 ਅਪ੍ਰੈਲ ਸੋਮਵਾਰ ਤੱਕ ਚੱਲਣਗੇ। ਜਿਸ ਵਿਚ ਦੁਪਹਿਰ 3 ਤੋਂ ਲੈਕੇ 5 ਵਜੇ ਤੱਕ ਨਵ ਪਰਾਇਣ ਦੇ ਪਾਠ ਪੜੇ ਜਾਣਗੇ। ਉਨਾਂ ਦੱਸਿਆ ਕਿ ਰਾਮ ਨਵਦੀ ਦੇ ਮੌਕੇ ਤੇ ਕੀਰਤਨ 4 ਅਪ੍ਰੈਲ ਮੰਗਲਵਾਰ ਨੂੰ ਸਵੇਰੇ 10.15 ਵਜੇ, ਪਾਠ ਭੋਗ ਅਤੇ ਆਰਤੀ 11.15 ਵਜੇ, ਕੰਜਕ ਪੂਜਨ 11.25 ਵਜੇ ਅਤੇ ਪ੍ਰਸਾਦ 11.30 ਵਜੇ ਵੰਡਿਆ ਜਾਵੇਗਾ। ਮੰਦਰ ਵਿਚ ਪੁਜਾਰੀ ਸੀਤਾ ਰਾਮ ਸ਼ਰਮਾ ਨੇ ਦੱਸਿਆ ਕਿ ਪੂਜਨ ਕਰਵਾਉਣ ਲਈ ਸ਼ਰਧਾਲੂ ਆਪਣੇ ਘਰ ਤੋਂ 9 ਫੱਲ ਨਾਲ ਲੈ ਕੇ ਆਉਣ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply