Thursday, June 25, 2026

ਮਨਜਿੰਦਰ ਸਿਰਸਾ ਨੇ ਘਰ ਘਰ ਜਾ ਕੇ ਲੋਕਾਂ ਨਾਲ ਨਿੱਜੀ ਸੰਪਰਕ ਬਣਾਉਣ ਦੀ ਮੁਹਿੰਮ ਆਰੰਭੀ

PPN22030201706ਨਵੀਂ ਦਿੱਲੀ, 22 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਦੇ ਰਾਜੌਰੀ ਗਾਰਡਨ ਹਲਕੇ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇਲਾਕੇ ਵਿਚ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨ ਦੀ ਮੁਹਿੰਮ ਆਰੰਭੀ ਤਾਂ ਕਿ ਇਲਾਕੇ ਦੇ ਲੋਕਾਂ ਨਾਲ ਨਿੱਜੀ ਰਾਬਤਾ ਕਾਇਮ ਕੀਤਾ ਜਾ ਸਕੇ।ਉਹਨਾਂ ਨੇ ਚਾਂਦ ਨਗਰ, ਵਿਸ਼ਨੂੰ ਗਾਰਡਨ, ਖਿਆਲਾ ਤੇ ਟੈਗੋਰ ਗਾਰਡਨ ਇਲਾਕੇ ਵਿਚ ਅੱਜ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ।ਇਲਾਕੇ ਦੇ ਲੋਕਾਂ ਨੇ ਸ੍ਰੀ ਸਿਰਸਾ ਦਾ ਉਹਨਾਂ ਦੇ ਘਰ `ਤੇ ਪੁੱਜਣ `ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਉਹਨਾਂ ਵੱਲੋਂ ਹਰ ਵਿਅਕਤੀ ਨਾਲ ਨਿੱਜੀ ਰਾਬਤਾ ਕਾਇਮ ਕਰਨ ਦੀ ਇਸ ਨਿਵੇਕਲੀ ਮੁਹਿੰਮ ਤੋਂ ਬਹੁਤ ਪ੍ਰਭਾਵਤ ਹੋਏ।ਸਿਰਸਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕਾਂਗਰਸ ਪਾਰਟੀ ਦੀ 10 ਸਾਲਾਂ ਦੀ ਕਾਰਗੁਜ਼ਾਰੀ, ਆਮ ਆਦਮੀ ਪਾਰਟੀ ਦੀ ਦੋ ਸਾਲਾਂ ਦੀ ਕਾਰਗੁਜ਼ਾਰੀ ਅਤੇ ਉਹਨਾਂ ਦੇ ਬਤੌਰ ਵਿਧਾਇਕ ਸਿਰਫ 11 ਮਹੀਨਿਆਂ ਦੇ ਛੋਟੇ ਜਿਹੇ ਅਰਸੇ ਦੇ ਕਾਰਜਕਾਲ ਦੌਰਾਨ ਦੀ ਕਾਰਗੁਜ਼ਾਰੀ ਦੀ ਤੁਲਨਾ ਕਰਨ। ਉਹਨਾਂ ਕਿਹਾ ਕਿ ਇਸ ਤੁਲਨਾ ਵਿਚ ਉਹਨਾਂ ਨੂੰ ਮਹਿਸੂਸ ਹੋ ਜਾਵੇਗਾ ਕਿ ਸਿਰਫ ਇਕੱਲੇ ਉਹੀ ਹਨ ਜੋ ਹਮੇਸ਼ਾ ਲੋਕਾਂ ਦੀ ਭਲਾਈ ਅਤੇ ਇਲਾਕੇ ਦੇ ਵਿਕਾਸ ਵਾਸਤੇ ਹਰ ਸਮੇਂ ਤਤਪਰ ਰਹਿੰਦੇ ਹਨ।ਉਹਨਾ ਕਿਹਾ ਕਿ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਕੋਲ ਲੋਕਾਂ ਕੋਲ ਜਾਣ ਲਈ ਕੋਈ ਉਸਾਰੂ ਤੇ ਹਾਂ ਪੱਖੀ ਏਜੰਡਾ ਨਹੀਂ ਹੈ, ਜਦਕਿ ਭਾਜਪਾ ਕੋਲ ਆਪਣੀ ਕਾਰਗੁਜ਼ਾਰੀ ਦੀ ਰਿਪੋਰਟ ਲੋਕਾਂ ਕੋਲ ਪੇਸ਼ ਕਰਨ ਲਈ ਪਟਾਰੀ ਭਰੀ ਹੋਈ ਹੈ।
ਭਾਜਪਾ ਆਗੂ ਨੇ ਹੋਰ ਕਿਹਾ ਕਿ ਇਲਾਕੇ ਦੇ ਲੋਕ ਦਿੱਲੀ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਬੜੀ ਉਤਸੁਕਤਾ ਨਾਲ ਵੇਖ ਰਹੇ ਹਨ।ਇਕ ਪਾਸੇ ਤਾਂ ਅਜਿਹਾ ਹੰਕਾਰੀ ਸਾਸ਼ਕ ਹੈ ਜੋ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਚੋਣਾਂ ਹਾਰ ਚੁੱਕਾ ਹੈ ਪਰ ਹਾਲੇ ਵੀ ਆਪਣੀ ਹਾਰ ਕਬੂਲਣ ਨੂੰ ਤਿਆਰ ਨਹੀਂ ਹੈ ਤੇ ਸਾਰਾ ਦੋਸ਼ ਚੋਣ ਕਮਿਸ਼ਨ `ਤੇ ਮੜ੍ਹਦਿਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ) ਵਿਚ ਨੁਕਸ ਕੱਢ ਰਿਹਾ ਹੈ।ਉਸੇ ਵਰਗਾ ਹੀ ਹਾਲ ਕਾਂਗਰਸ ਪਾਰਟੀ ਦਾ ਹੈ ਜਿਸ ਨੇ ਹਾਰਾਂ ਦਾ ਇਕ ਨਵਾਂ ਰਿਕਾਰਡ ਬਣਾਇਆ ਹੈ ਤੇ ਇਸੇ ਲਈ ਦੇਸ਼ ਦਾ ਇਕ ਵਿਦਿਆਰਥੀ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਕੋਲ ਪਹੁੰਚ ਗਿਆ ਹੈ ਕਿ ਇਸ ਦੀਆਂ ਲਗਾਤਾਰ 27 ਹਾਰਾਂ ਲਈ ਇਸ ਦਾ ਨਾਮ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਕੀਤਾ ਜਾਵੇ।ਸਿਰਸਾ ਨੇ ਕਿਹਾ ਕਿ ਦੂਜੇ ਪਾਸੇ ਭਾਜਪਾ ਹੈ ਜਿਸ ਉਪਰ ਦੇਸ਼ ਦੇ ਲੋਕ ਵਾਰ ਵਾਰ ਭਰੋਸਾ ਪ੍ਰਗਟਾ ਰਹੇ ਹਨ ਕਿਉਂਕਿ ਇਹ ਇਕਲੌਤੀ ਪਾਰਟੀ ਹੈ ਜਿਸ ਦਾ ਮਕਸਦ ਲੋਕਾਂ ਦੀ ਭਲਾਈ ਤੇ ਦੇਸ਼ ਦਾ ਵਿਕਾਸ ਹੈ।ਉਹਨਾ ਕਿਹਾ ਕਿ ਇਹ ਇਕਲੌਤੀ ਪਾਰਟੀ ਹੈ ਜੋ ਸਭ ਕਾ ਸਾਥ ਤੇ ਸਭ ਕਾ ਵਿਕਾਸ ਵਿਚ ਵਿਸ਼ਵਾਸ ਕਰਦੀ ਹੈ।ਉਹਨਾਂ ਕਿਹਾ ਕਿ ਜਿਹਨਾਂ ਨੇ 10 ਸਾਲ ਤੱਕ ਦਿੱਲੀ `ਤੇ ਰਾਜ ਕੀਤਾ ਤੇ ਜੋ ਪਿਛਲੇ ਦੋ ਸਾਲਾਂ ਤੋਂ ਦਿੱਲੀ `ਤੇ ਰਾਜ ਕਰ ਰਹੇ ਹਨ, ਉਹਨਾਂ ਕੋਲ ਆਪਣੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਦੱਸਣ ਲਈ ਕੁੱਝ ਵੀ ਨਹੀਂ ਹੈ ਜਦਕਿ ਰਾਜੌਰੀ ਗਾਰਡਨ ਦੇ ਵਿਧਾਇਕ ਵਜੋਂ ਛੋਟੇ ਜਿਹੇ ਸਮੇਂ ਦਾ ਉਹਨਾਂ ਦਾ ਕਾਰਜਕਾਲ ਰਾਜੌਗਰੀ ਗਾਰਡਨ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਦੇ ਕੀਤੇ ਕਾਰਜਾਂ ਨਾਲ ਭਰਪੂਰ ਹੈ।ਸਿਰਸਾ ਨੇ ਕਿਹਾ ਕਿ ਉਹ ਮੌਜੂਦਾ ਚੋਣਾਂ ਵਿਚ ਲੋਕਾਂ ਦੇ ਮਿਲ ਰਹੇ ਭਰਵੇਂ ਹੁੰਗਾਰੇ ਲਈ ਉਹਨਾਂ ਦੇ ਧੰਨਵਾਦੀ ਹਨ ਅਤੇ ਉਹਨਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਲੋਕ ਇਲਾਕੇ ਦੇ ਵਿਕਾਸ ਵਾਸਤੇ ਬਿਲਕੁੱਲ ਇਕ ਮਨ ਬਣਾ ਕੇ ਭਾਜਪਾ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply