Tuesday, November 24, 2026

ਆਯੁਸ਼ ਕੈਂਪ ਵਿੱਚ 680 ਮਰੀਜ਼ਾਂ ਦੀ ਕੀਤੀ ਜਾਂਚ

ਫਾਜ਼ਿਲਕਾ, 22 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਆਯੁਸ਼ ਵਿਭਾਗ ਦੇ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਹਿਰੀ (ਅਰਬਨ) ਪ੍ਰਾਇਮਰੀ ਹੈਲਥ ਸੈਂਟਰ ਮੁਹੱਲਾ ਧੋਬੀਘਾਟ ਵਿਚ ਆਯੁਸ਼ ਕੈਂਪ ਦਾ ਅਯੋਜਨ ਕੀਤਾ ਗਿਆ।PPN22030201711ਕੈਂਪ ਦੀ ਸ਼ੁਰੂਆਤ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਹਰਜੀਤ ਸਿੰਘ ਅਤੇ ਇੰਚਾਰਜ ਅਰਬਨ ਡਾ. ਐਸ.ਪੀ.ਗਰਗ ਨੇ ਕੀਤੀ।ਇਸ ਮੌਕੇ ਡਾ. ਕੁਨਾਲ ਕੀਰਤੀ ਮਲਿਕ ਨੇ ਹੋਮਿਓਪੈਥਿਕ ਪ੍ਰਣਾਲੀ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ।ਇਸ ਤੋਂ ਪਹਿਲਾਂ ਹੋਮਿਓਪੈਥਿਕ ਦੇ ਜਨਮਦਿਨ ਡਾ. ਸੈਮੂਅਲ ਹੈਨਿਮਨ ਅਤੇ ਆਯੁਰਵੈਦਿਕ ਦੇ ਸਰਜਕ ਡਾ. ਧਨਵੰਤਰੀ ਨੂੰ ਫੁੱਲ ਭੇਂਟ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ਗਈ। ਕੈਂਪ ਵਿਚ ਵੱਖ ਵੱਖ ਰੋਗਾਂ ਦੇ ਲਗਭਗ 680 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਰੋਗਾਂ ਦੇ ਫੋਲੋਅਪ ਲਈ ਉਨ੍ਹਾਂ ਨੂੰ ਸਿਵਲ ਹਸਪਤਾਲ ਅਤੇ ਸਰਕਾਰੀ ਹੋਤਿਓਪੈਥਿਕ ਡਿਸਪੈਂਸਰੀਆਂ ਲਈ ਨਵੀਂ ਆਬਾਦੀ ਫਾਜ਼ਿਲਕਾ ਸਬੰਧੀ ਦੱਸਿਆ ਗਿਆ ਤਾਕਿ ਮਰੀਜ਼ ਆਪਣਾ ਇਲਾਜ ਜਾਰੀ ਰੱਖ ਸਕੇ।ਕੈਂਪ ਵਿਚ ਡਾ. ਕੁਨਾਲ ਕੀਰਤੀ ਮਲਿਕ, ਡਾ. ਕਲਪਨਾ ਕੁਮਾਰੀ, ਡਾ. ਮੁਕੇਸ਼ ਸਿੰਘ, ਡਾ. ਗੌਰਵ, ਡਾ. ਧਰਮਜੀਤ ਕੌਰ ਤੋਂ ਇਲਾਵਾ ਰਮੇਸ਼ ਚੰਦਰ, ਡਾ. ਸ਼ੰਕਰ ਸਿੰਘ, ਪ੍ਰੇਮ ਸਿੰਘ, ਗੁਰਮਿੰਦਰ ਸਿੰਘ, ਦਾਰਾ ਸਿੰਘ, ਰਛਪਾਲ ਸਿੰਘ, ਸੋਮਾਵੰਤੀ, ਸ਼ੀਤਲ, ਰਕੇਸ਼ ਕੁਮਾਰ, ਸੁਰਿੰਦਰ ਸਿੰਘ, ਮਦਨ ਲਾਲ, ਕਿਰਨ ਬਾਲਾ, ਜਤਿਨ ਸ਼ਰਮਾ, ਸੁਨੀਲ ਕੁਮਾਰ ਨੇ ਸਹਿਯੋਗ ਕੀਤਾ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply