Tuesday, November 24, 2026

ਜੈਤੋ ਸਰਜਾ ਸਕੂਲ ਵਾਸਤੇ 175000 ਦੇ ਦਾਨ ਦੀ ਰਾਸ਼ੀ ਭੇਟ

PPN2303201706ਬਟਾਲਾ, 23 ਮਾਰਚ (ਪੰਜਾਬ ਪੋਸਟ- ਨਰਿੰਦਰ ਬਰਨਾਲ)- ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਦੀ ਪ੍ਰਿੰਸੀਪਲ ਜਸਬੀਰ ਕੌਰ ਦੇ ਯਤਨਾਂ ਸਦਕਾ ਸਕੂਲ ਦੇ ਲੋੜੀਂਦੇ ਕੰਮਾਂ ਵਾਸਤੇ 175000 ਰੁਪਏ ਦਾ ਦਾਨ ਪ੍ਰਾਪਤ ਹੋਇਆ ਹੈ।ਜਿਸ ਵਿਚ ਨਰਾਇਣ ਸਿੰਘ ਅਤੇ ਸੁਰਜੀਤ ਸਿੰਘ ਵੱਲੋਂ 50000-50000 ਦੀ ਦਿੱਤੀ ਰਕਮ ਤੋਂ ਇਲਾਵਾ ਰਾਇਲ ਇੰਸਟੀਚਿਊਟ ਜੈਤੋਸਰਜਾ ਵੱਲੋ ਦਾਨ ਵਜੋਂ ਦਿੱਤੇ 25000 ਰੁਪਏ ਸ਼ਾਮਲ ਹੈ।ਸਕੂਲ ਸਟਾਫ ਤੇ ਪ੍ਰਿੰਸੀਪਲ ਜਸਬੀਰ ਕੌਰ ਦੀਆਂ ਕੋਸ਼ਿਸ਼ਾਂ ਨਾਲ ਪਹਿਲਾਂ ਵੀ ਸਕੂਲ ਵਾਸਤੇ ਵਿਦੇਸ਼ਾਂ ਵਿਚ ਵੱਸਦੇ ਜੈਤੋਸਰਜਾ ਵਾਸੀਆਂ ਨੇ ਦਿਲ ਖੋਹਲ ਕੇ ਦਾਨ ਦਿਤਾ ਹੈ।ਬੀਤੇ ਦਿਨੀ ਦਾਨ ਦੇ ਚੈਕ ਪ੍ਰਾਪਤ ਕਰਨ ਮੌਕੇ ਪ੍ਰਿੰਸੀਪਲ ਦੇ ਨਾਲ ਹਰਪ੍ਰੀਤ ਸਿੰਘ, ਸ਼ਾਮ ਕੁਮਾਰ, ਅਮਰ ਸਿੰਘ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ ਆਦਿ ਸਟਾਫ ਮੈਂਬਰ ਹਾਜਰ ਸਨ।ਸਕੂਲ ਪ੍ਰਿਸੀਪਲ ਜਸਬੀਰ ਕੌਰ ਨੇ ਦਾਨ ਦੇਣ ਵਾਲੇ ਸੁਰਜੀਤ ਸਿੰਘ ਤੇ ਨਰਾਇਣ ਸਿੰਘ ਦਾ ਧੰਨਵਾਦ ਕੀਤਾ।
ਜਿਕਰਯੋਗ ਹੈ ਕਿ ਮਿਹਨਤੀ ਤੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿਖਿਆ ਦੇਣ ਦੇ ਮਕਸਦ ਨਾਲ ਸਕੂਲ ਵਿਖੇ ਸਿਖਿਆ ਦਿੱਤੀ ਜਾਦੀ ਹੈ।ਜੈਤੋਸਰਜਾ ਸਕੂਲ ਬਟਾਲਾ ਤਹਿਸੀਲ ਵਿਚੋਂ ਹੀ ਨਹੀ ਬਲਕਿ ਜਿਲਾ ਪੱਧਰ `ਤੇ ਵੀ ਮੋਹਰੀ ਸਕੂਲ ਗਿਣਿਆ ਜਾਂਦਾ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply