ਬਟਾਲਾ, 23 ਮਾਰਚ (ਪੰਜਾਬ ਪੋਸਟ- ਨਰਿੰਦਰ ਬਰਨਾਲ)- ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਦੀ ਪ੍ਰਿੰਸੀਪਲ ਜਸਬੀਰ ਕੌਰ ਦੇ ਯਤਨਾਂ ਸਦਕਾ ਸਕੂਲ ਦੇ ਲੋੜੀਂਦੇ ਕੰਮਾਂ ਵਾਸਤੇ 175000 ਰੁਪਏ ਦਾ ਦਾਨ ਪ੍ਰਾਪਤ ਹੋਇਆ ਹੈ।ਜਿਸ ਵਿਚ ਨਰਾਇਣ ਸਿੰਘ ਅਤੇ ਸੁਰਜੀਤ ਸਿੰਘ ਵੱਲੋਂ 50000-50000 ਦੀ ਦਿੱਤੀ ਰਕਮ ਤੋਂ ਇਲਾਵਾ ਰਾਇਲ ਇੰਸਟੀਚਿਊਟ ਜੈਤੋਸਰਜਾ ਵੱਲੋ ਦਾਨ ਵਜੋਂ ਦਿੱਤੇ 25000 ਰੁਪਏ ਸ਼ਾਮਲ ਹੈ।ਸਕੂਲ ਸਟਾਫ ਤੇ ਪ੍ਰਿੰਸੀਪਲ ਜਸਬੀਰ ਕੌਰ ਦੀਆਂ ਕੋਸ਼ਿਸ਼ਾਂ ਨਾਲ ਪਹਿਲਾਂ ਵੀ ਸਕੂਲ ਵਾਸਤੇ ਵਿਦੇਸ਼ਾਂ ਵਿਚ ਵੱਸਦੇ ਜੈਤੋਸਰਜਾ ਵਾਸੀਆਂ ਨੇ ਦਿਲ ਖੋਹਲ ਕੇ ਦਾਨ ਦਿਤਾ ਹੈ।ਬੀਤੇ ਦਿਨੀ ਦਾਨ ਦੇ ਚੈਕ ਪ੍ਰਾਪਤ ਕਰਨ ਮੌਕੇ ਪ੍ਰਿੰਸੀਪਲ ਦੇ ਨਾਲ ਹਰਪ੍ਰੀਤ ਸਿੰਘ, ਸ਼ਾਮ ਕੁਮਾਰ, ਅਮਰ ਸਿੰਘ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ ਆਦਿ ਸਟਾਫ ਮੈਂਬਰ ਹਾਜਰ ਸਨ।ਸਕੂਲ ਪ੍ਰਿਸੀਪਲ ਜਸਬੀਰ ਕੌਰ ਨੇ ਦਾਨ ਦੇਣ ਵਾਲੇ ਸੁਰਜੀਤ ਸਿੰਘ ਤੇ ਨਰਾਇਣ ਸਿੰਘ ਦਾ ਧੰਨਵਾਦ ਕੀਤਾ।
ਜਿਕਰਯੋਗ ਹੈ ਕਿ ਮਿਹਨਤੀ ਤੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿਖਿਆ ਦੇਣ ਦੇ ਮਕਸਦ ਨਾਲ ਸਕੂਲ ਵਿਖੇ ਸਿਖਿਆ ਦਿੱਤੀ ਜਾਦੀ ਹੈ।ਜੈਤੋਸਰਜਾ ਸਕੂਲ ਬਟਾਲਾ ਤਹਿਸੀਲ ਵਿਚੋਂ ਹੀ ਨਹੀ ਬਲਕਿ ਜਿਲਾ ਪੱਧਰ `ਤੇ ਵੀ ਮੋਹਰੀ ਸਕੂਲ ਗਿਣਿਆ ਜਾਂਦਾ ਹੈ।
Check Also
ਬਾਬਾ ਦੀਪ ਸਿੰਘ ਜੀ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਨਤਮਸਤਕ
ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਅਮਰ …
Punjab Post Daily Online Newspaper & Print Media