Tuesday, November 17, 2026

ਮਾਸੂਮ ਭੈਣ ਭਰਾ ਦੀ ਬਲੀ ਦੇ ਮਾਮਲੇ `ਚੇ ਪੁਲਿਸ ਦੀ ਕਾਰਗੁਜਾਰੀ ਵਿਰੁੱਧ ਥਾਣੇ ਦਾ ਘੇਰਾਓ 28 ਨੂੰ

ਬਠਿੰਡਾ, 23 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੀ 8 ਮਾਰਚ ਨੂੰ ਨਜਦੀਕ ਪਿੰਡ ਕੋਟ ਫ਼ੱਤਾ ਵਿੱਚ ਦੋ ਦਲਿਤ ਮਾਸੂਮ ਭੈਣ-ਭਰਾਵਾਂ ਨੂੰ ਬਲੀ ਦਾ ਮਾਮਲਾ ਭਖ ਗਿਆ ਜਦੋਂ ਕੋਟ ਫ਼ੱਤਾ ਪੁਲਿਸ ਨੇ ਦੋਸ਼ੀ ਚੇਲੇ ਨੂੰ ਮ੍ਰਿਤਕ ਬੱਚਿਆਂ ਦੀ ਭੂਆ ਤੋਂ ਚੇਲੇ ਦੇ ਹੱਕ ਵਿੱਚ ਆਪੇ ਲਿਖੇ ਬਿਆਨਾਂ ’ਤੇ ਜਬਰੀ ਦਸਤਖ਼ਤ ਕਰਵਾ ਲਏ।ਕੋਟ ਫ਼ੱਤਾ ਵੱਲੋਂ ਚੇਲੇ ਲੱਖੀ ਬਾਬਾ ਨੂੰ ਬਚਾਉਣ ਅਤੇ ਪਰਿਵਾਰ ਨੂੰ ਧਮਕਾਉਣ ਦਾ ਸਖ਼ਤ ਨੋਟਿਸ ਲੈਂਦਿਆਂ ਅੱਜ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ 28 ਮਾਰਚ ਨੂੰ ਕੋਟ ਫ਼ੱਤਾ ਥਾਣੇ ਦਾ ਘਿਰਾਓ ਦਾ ਐਲਾਨ ਕਰ ਦਿੱਤਾ। ਕੋਟ ਫ਼ੱਤਾ ਵਿੱਚ ਹੋਈ ਵਿਸਾਲ ਮੀਟਿੰਗ ਵਿੱਚ ਐਕਸ਼ਨ ਕਮੇਟੀ ਵਿੱਚ ਪੁਸ਼ਨਿੰਦਰ ਸਿੰਘ, ਪਰਨਜੀਤ ਸਿੰਘ ਜੱਗੀ, ਬਲਜਿੰਦਰ ਕੋਟਭਾਰਾ, ਬੀ. ਕੇ.ਯੂ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਦਲ ਖਾਲਸਾ ਵੱਲੋਂ ਹਰਦੀਪ ਸਿੰਘ ਗੁਰੂਸਰ ਮਹਿਰਾਜ, ਬੀ.ਕੇ.ਯੂ ਡਕੌਦਾ ਦੇ ਜਿਲ੍ਹਾ ਆਗੂ ਰਾਜਮਹਿੰਦਰ ਕੋਟਭਾਰਾ, ਬੀ.ਕੇ.ਯੂ ਸਿੱਧੂਪਰ ਦੇ ਮੌੜ ਬਲਾਕ ਸਹਾਇਕ ਸਕੱਤਰ ਸੋਹਣਾ ਸਿੰਘ, ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਮੇਵਾ ਮੰਗਤ, ਮਲਕੀਤ ਸਿੰਘ ਪੰਚ ਤਿਉਣਾ, ਪਰਿਵਾਰ ਵਲੋਂ ਲਾਭ ਸਿੰਘ, ਮੁਖਤਿਆਰ ਸਿੰਘ, ਹਰਦੀਪ ਸਿੰਘ, ਗੁਰਮੇਲ ਸਿੰਘ ਆਦਿ ਹਾਜਰ ਹੋਏ।ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਪਾਸ ਮਤੇ ਵਿੱਚ ਕਿਹਾ ਗਿਆ ਕਿ ਕੋਟ ਫ਼ੱਤਾ ਪੁਲਿਸ ਨੇ ਜਿਸ ਤਰ੍ਹਾਂ ਦੋਸ਼ੀ ਚੇਲੇ ਲੱਖੀ ਬਾਬਾ ਨੂੰ ਬੱਚਿਆਂ ਦੀ ਭੂਆ ਅਮਨਦੀਪ ਕੌਰ ਦੇ ਸਹੁਰੇ ਪਿੰਡ ਰਾਮਸਿਰੇ ਲਿਜਾ ਕੇ ਡਰਾ ਧਮਕਾ ਕੇ ਪੁਲਿਸ ਵੱਲੋਂ ਚੇਲੇ ਪੱਖੀ ਬਿਆਨ ’ਤੇ ਜਬਰੀ ਸਹਿਮਤੀ ਪਵਾਈ, ਇਹ ਪੁਲਿਸ ਦੀ ਅਤਿ ਘਟੀਆ ਤੇ ਸ਼ਰਮਨਾਕ ਕਰਵਾਈ ਹੈ,ਉਨਾਂ ਕਿਹਾ ਕਿ ਪੁਲਿਸ ਪਹਿਲੇ ਦਿਨ ਤੋਂ ਹੀ ਦੋਸ਼ੀ ਚੇਲੇ ਨੂੰ ਬਚਾਉਣ ਦੇ ਕੋਝੇ ਹੱਥ ਕੰਡਿਆਂ ’ਤੇ ਉਤਰੀ ਹੋਈ ਹੈ।ਐਕਸਨ ਕਮੇਟੀ ਨੇ ਇਹ ਵੀ ਕਿਹਾ ਕਿ ਪੁਲਿਸ ਨੇ ਚੇਲੇ ਵੱਲੋਂ ਦਿੱਤਾ ਕੈਮੀਕਲ ਬਰਾਮਦ ਕਰਨ ਦੀ ਬਜਾਏ ਆਪਣੇ ਕਿਸੇ ਬੰਦੇ ਰਾਹੀ ਘਟਨਾ ਸਥਾਨ ਤੋਂ ਗਾਇਬ ਕਰਵਾ ਦਿੱਤਾ। ਪੁਲਿਸ ਦੀਆਂ ਚੇਲਾ ਪੱਖੀ ਕਰਵਾਈਆਂ ਵਿਰੁੱਧ 28 ਮਾਰਚ ਨੂੰ ਥਾਣਾ ਕੋਟ ਫ਼ੱਤਾ ਦਾ ਘੇਰਾਓ ਦਾ ਐਲਾਨ ਕਰਦਿਆਂ ਤਫ਼ਤੀਸ਼ੀ ਮੁਲਾਜ਼ਮਾਂ ਨੂੰ ਬਦਲ ਕੇ ਲਾਈਨ ਹਾਜ਼ਰ ਕਰਨ ਅਤੇ ਨਵੇਂ ਤਫ਼ਤੀਸੀ ਮੁਲਾਜ਼ਮ ਲਾਉਣ ਦੀ ਮੰਗ ਕੀਤੀ। ਇਸ ਸਾਰੇ ਐਕਸਨ ਅਤੇ ਮਤਿਆਂ ਨੂੰ ਐਕਸਨ ਕਮੇਟੀ ’ਚ ਸ਼ਾਮਲ ਹੋਏ ਦਿਹਾਤੀ ਮਜ਼ਦੂਰ ਸਭਾ ਵੱਲੋਂ ਮਿੱਠੂ ਸਿੰਘ ਘੁੱਦਾ, ਬੀ.ਕੇ.ਯੂ ਉਗਰਾਹਾਂ ਦੇ ਆਗੂ ਗੁਰਮੇਲ ਸਿੰਘ ਬਬਲੀ, ਲੱਖਾ ਸਧਾਣਾ, ਯੂਥ ਆਗੂ ਜਗਤਾਰ ਅਣਜਾਣ ਤੇ ਹੋਰਾਂ ਨੇ ਵੀ ਸਹਿਮਤੀ ਦਿੰਦਿਆ ਵੱਧ ਤੋਂ ਵੱਧ ਗਿਣਤੀ ਵਿੱਚ ਵਰਕਰ ਲੈ ਕੇ ਆਉਣ ਦਾ ਵਾਅਦਾ ਕੀਤਾ।ਮੀਟਿੰਗ ਵਿੱਚ ਆਈ ਮ੍ਰਿਤਕ ਬੱਚਿਆਂ ਦੀ ਭੂਆ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਨੂੰ ਨਾ ਪ੍ਰੈਸ ਕਾਨਫ਼ਰੰਸ ਦਾ ਪਤਾ ਕਿ ਇਹ ਕੀ ਹੁੰਦੀ ਹੈ ਅਤੇ ਨਾ ਹੀ ਅਜਿਹਾ ਕੀਤਾ ਇਹ ਸਿਰਫ਼ ਕੋਟ ਫ਼ੱਤਾ ਪੁਲਿਸ ਵੱਲੋਂ ਕਰਵਾਇਆ ਗਿਆ।
ਇਸ ਉਪਰੰਤ ਐਕਸ਼ਨ ਕਮੇਟੀ ਨੇ ਥਾਣੇ ਵਿੱਚ ਜਾ ਕੇ ਤਫ਼ਤੀਸ਼ੀ ਅਫ਼ਸਰ ਕ੍ਰਿਸ਼ਨ ਕੁਮਾਰ ਨੂੰ ਖਰੀਆਂ ਖਰੀਆਂ ਸੁਣਾਉਦਿਆਂ ਕਿਹਾ ਕਿ ਪੁਲਿਸ ਦਲਿਤ ਮਾਸੂਮ ਬੱਚਿਆਂ ਦਾ ਮਾਮਲਾ ਹੋਣ ਕਰਕੇ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ।ਥਾਣਾ ਮੁਖੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਜੇ ਪੁਲਿਸ ਚੇਲੇ ਨੂੰ ਨਾਲ ਲੈ ਕੇ ਅਜਿਹਾ ਕੁੱਝ ਕਰਦੀ ਹੈ ਤਾਂ ਮਾੜੀ ਗੱਲ ਹੈ ਜਿਸ ’ਤੇ ਐਕਸਨ ਕਮੇਟੀ ਨੇ ਕਿਹਾ ਕਿ ਉਹ ਪੁਲਿਸ ਦੀ ਇਸ ਕਾਰਵਾਈ ਦੀ ਜਾਂਚ ਕਰਵਾਉਣਗੇ।ਮਾਸੂਮ ਬੱਚਿਆਂ ਦੀ ਬਲੀ ਵਰਗੇ ਅਤਿ ਗੰਭੀਰ ਤੇ ਨਾਜ਼ਕ ਮਾਮਲੇ ’ਤੇ ਐਕਸਨ ਕਮੇਟੀ ਨੇ ਵੱਧ ਤੋਂ ਵੱਧ 28 ਦੇ ਘਿਰਾਓ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ।

Check Also

ਬਾਬਾ ਦੀਪ ਸਿੰਘ ਜੀ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਨਤਮਸਤਕ

ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਅਮਰ …

Leave a Reply