ਬੀ.ਐਸ.ਐਫ ਦੇ ਕਮਾਂਡੈਂਟ ਨੇ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ
ਫਾਜ਼ਿਲਕਾ, 24 ਮਾਰਚ (ਪੰਜਾਬ ਪੋਸਟ – ਵਿਨੀਤ ਅਰੋੜਾ) – ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸਮਾਜਸੇਵੀ ਸੰਗਠਨਾਂ ਮਹਾਰਾਜਾ ਰਣਜੀਤ ਸਿੰਘ ਯੂਥ ਐਂਡ ਸਪੋਰਟਸ ਕਲੱਬ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪੱਕਾ ਚਿਸ਼ਤੀ ਵੱਲੋਂ ਸੰਯੁਕਤ ਰੂਪ ਨਾਲ ਚੇਤਨਾ ਮਾਰਚ ਕੱਢਿਆ ਗਿਆ ਜੋਕਿ ਪਿੰਡ ਬਨਵਾਲਾ ਤੋਂ ਸ਼ੁਰੂ ਹੋਕੇ ਸ਼ਹਿਰ ਤੋਂ ਹੁੰਦਾ ਹੋਇਆ ਸ਼ਹੀਦਾਂ ਦੀ ਸਮਾਧੀ ਆਸਫ਼ਵਾਲਾ ਪਹੁੰਚਿਆ। ਜਿੱਥੇ ਸ਼ਹੀਦਾਂ ਨੂੰ ਨਮਨ ਕਰਨ ਤੋਂ ਬਾਅਦ ਚੇਤਨਾ ਮਾਰਚ ਸਾਦਕੀ ਬਾਰਡਰ ਤੇ ਪਹੁੰਚਿਆ ਜਿੱਥੇ ਸ਼ਹੀਦਾਂ ਨੂੰ ਸਮਰਪਤ ਦੇਸ਼ ਭਗਤੀ ਤੇ ਆਧਾਰਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਚੇਤਨਾ ਮਾਰਚ ਨੂੰ ਹਰੀ ਝੰਡੀ ਵਿਖਾਉਂੇਦ ਹੋਏ ਬੀਐਸਐਫ ਦੇ ਕਮਾਂਡੈਟ ਆਰ.ਪੀ.ਸਿੰਘ ਨੇ ਨੋਜਵਾਨਾਂ ਵਿਚ ਜੋਸ਼ ਭਰਿਆ। ਉਨਾਂ ਕਿਹਾ ਕਿ ਸ਼ਹੀਦਾਂ ਨੇ ਕੁਰਬਾਨੀ ਦੇਕੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ ਹੁਣ ਸਾਨੂੰ ਇਸ ਆਜ਼ਾਦੀ ਦੀ ਹਿਫ਼ਾਜਤ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਕਿਸੇ ਵੀ ਦੇਸ਼ ਵਾਸੀ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਉਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਇਸ ਤੋਂ ਬਾਅਦ ਚੇਤਨਾ ਮਾਰਚ ਸ਼ਹਿਰ ਤੋਂ ਹੁੰਦਾ ਹੋਇਆ ਸਾਦਕੀ ਬਾਰਡਰ ਤੇ ਪਹੁੰਚਿਆ। ਸ਼ਹਿਰ ਵਿਚ ਦਰਜ਼ਨਾਂ ਥਾਵਾਂ ਤੇ ਲੋਕਾਂ ਨੇ ਚੇਤਨਾ ਮਾਰਚ ਦਾ ਸਵਾਗਤ ਕੀਤਾ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਸਿੱਧੂ, ਭਗਤ ਸਿੰਘ ਕਲੱਬ ਦੇ ਪ੍ਰਧਾਨ ਇੰਕਲਾਬ ਸਿੰਘ, ਜਨਰਲ ਸਕੱਤਰ ਨਿਰਭੈ ਸਿੰਘ ਸਰਪੰਚ, ਜਸਵੰਤ ਸਿੰਘ, ਜੁਗਰਾਜ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ, ਸਿਕੰਦਰ ਸਿੰਘ, ਜੱਗਾ ਸਿੰਘ, ਕਾਲਾ ਸਿੰਘ ਵਾਂਦਰ, ਗੱਗੂ ਸਿਹਾਗ, ਮਿਤਾ ਚੁਵਾੜਿਆਂ ਵਾਲੀ, ਰਮੇਸ਼ ਕੁਮਾਰ ਵਢੇਰਾ, ਡਾ. ਯੋਗਰਾਜ ਸਿੰਘ, ਡਾ. ਰਾਜੇਸ਼ ਪੋਪਲੀ, ਕਾਕਾ ਸਿੱਧੂ, ਨਰ ਸਿੰਘ ਬਰਾੜ, ਬੱਬੂ ਨੰਬਰਦਾਰ ਪੂਰਨਪਟੀ, ਅਮਰਜੀਤ ਰਾਜਾ, ਕੁਲਦੀਪ ਚੁਵਾੜਿਆਂ ਵਾਲੀ, ਜਸਪ੍ਰੀਤ ਸਿੰਘ, ਬਿੱਟੂ ਫਾਜ਼ਿਲਕਾ ਅਤੇ ਸਮੂਲ ਕਲੱਬ ਮੈਂਬਰਾਂ ਨੇ ਵੱਧ ਚੜਕੇ ਪ੍ਰੋਗਰਾਮ ਵਿਚ ਹਿੱਸਾ ਲਿਆ।
Punjab Post Daily Online Newspaper & Print Media