ਅੱਜ ਦਾ ਦੌਰ ਸੰਚਾਰ ਸਾਧਨਾਂ ਅਤੇ ਆਧੁਨਿਕ ਤਕਨੀਕਾਂ ਦਾ ਦੌਰ ਹੈ।ਅਖ਼ਬਾਰ, ਸੋਸ਼ਲ ਮੀਡੀਆ ਅੰਤਰਗਤ ਫੇਸਬੁੱਕ, ਵ੍ਹਾਟਸ ਅੱਪ ਨੇ ਬੱਚਿਆਂ ਦੀ ਜੀਵਨ ਸ਼ੈਲੀ ਵਿੱਚ ਤੇਜ਼ੀ ਨਾਲ ਤਬਦੀਲੀ ਲਿਆਂਦੀ ਹੈ।ਛੋਟੇ-ਛੋਟੇ ਬੱਚੇ ਸਮਾਰਟ ਫੋਨ ਅਤੇ ਟੈਬਲਟ ਦੀ ਵਰਤੋਂ ਕਰਨ ਲੱਗੇ ਹਨ।ਬੱਚੇ ਐਪਲੀਕੇਸ਼ਨ ਡਾਊਨਲੋਡ ਵੀ ਕਰਦੇ ਹਨ।ਖੱਪਤਕਾਰਾਂ ਦੀਆਂ ਰਿਪੋਰਟਾਂ ਦੱਸਦਿਆਂ ਹਨ ਕਿ ਬੀਤੇ ਸਾਲ 75 ਮਿਲੀਅਨ ਤੋਂ ਵੱਧ ਅਮਰੀਕਨ ਬੱਚੇ ਆਨਲਾਈਨ ਸਰਗਰਮੀਆਂ ਵਿੱਚ ਰੁੱਝੇ ਹਨ। ਪੰਜ ਸਾਲ ਦੀ ਉਮਰ ਦੇ 50 ਫੀਸਦੀ ਬਚੇ, ਹਰ ਰੋਜ਼ ਵੀਡਿਉ ਗੇਮਾਂ ਖੇਡਦੇ ਰਹੇ।ਸਾਡੇ ਮਿਡਲ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ,ਮਾਪਿਆਂ ਨਾਲੋਂ ਵਧੇਰੇ ਵਕਤ, ਆਨਲਾਈਨ ਸਰਗਰਮੀਆਂ ਵਿੱਚ ਗੁਜ਼ਾਰਦੇ ਹਨ।ਫੇਸਬੁੱਕ ਲਈ ਘੱਟੋ-ਘੱਟ 13 ਸਾਲਾਂ ਦੀ ਉਮਰ ਦਾ ਹੋਣਾ ਜ਼ਰੂਰੀ ਹੈ, ਪਰ ਹੈਰਤ ਹੁੰਦੀ ਹੈ ਕਿ ਅੱਜ ਪੰਜ ਮਿਲੀਅਨ ਬੱਚੇ, ਬੜੀ ਸ਼ਾਨ ਨਾਲ ਫੇਸਬੁੱਕ ਦੀ ਵਰਤੋਂ ਕਰ ਰਹੇ ਹਨ।
ਸੰਕਟ ਵੇਲੇ ਤਾਲਮੇਲ ਬਣਾਉਣ ਵਿੱਚ,ਇਹ ਬੜਾ ਕਾਰਗਰ ਸਾਬਤ ਹੁੰਦਾ ਹੈ। ਅੱਜ ਦੇ ਦੌੜ ਭੱਜ ਦੇ ਜ਼ਮਾਨੇ ਵਿੱਚ, ਦੋਸਤਾਂ, ਮਿੱਤਰਾਂ, ਸਾਕ ਸਬੰਧੀਆਂ ਨੂੰ ਮੋਬਾਇਲ ਫੋਨ ਆਪਸ ਵਿੱਚ ਜੋੜੀ ਰੱਖਦਾ ਹੈ। ਮੋਬਾਈਲ ਫੋਨ ਨਾਲ ਮਾਪੇ ਤੇ ਉਹਨਾਂ ਦੇ ਬਾਹਰ ਪੜ੍ਹਦੇ ਬੱਚੇ ਆਪਸ ਵਿੱਚ ਜੁੜੇ ਰਹਿੰਦੇ ਹਨ।ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਪੜ੍ਹਾਈ ਵੀ ਐਡਵਾਂਸ ਹੋ ਗਈ ਹੈ। ਅੱਜ ਕੱਲ ਕਿਤਾਬਾਂ ਦੀ ਪੜ੍ਹਾਈ ਦਾ ਸਲੇਬਸ ਵੀ ਵ੍ਹਾਟਸ ਅੱਪ ਤੇ ਇੱਕ ਤੋਂ ਦੂਜੇ ਤੱਕ ਆਸਾਨੀ ਨਾਲ ਪਹੁੰਚ ਜਾਂਦਾ ਹੈ।ਜਿਸ ਨਾਲ ਬੱਚਿਆਂ ਨੂੰ ਫੋਟੋ-ਸਟੇਟ ਵਾਲੀ ਦੁਕਾਨ ਤੇ ਜਾਣ ਦੀ ਲੋੜ ਨਹੀਂ ਪੈਂਦੀ। ਇਸ ਨਾਲ ਉਹਨਾਂ ਦੇ ਸਮੇਂ ਤੇ ਪੈਸੇ ਦੋਨਾਂ ਦੀ ਬੱਚਤ ਹੁੰਦੀ ਹੈ।
ਵੱਡੀ ਉਮਰ ਨਾਲੋਂ ਬੱਚਿਆਂ ਦੀਆਂ ਹੱਡੀਆਂ ਵਿਚਲਾ (ਬੋਨ ਮੈਰੋ) ਮੋਬਾਇਲ ਵਿਕੀਰਨਾਂ(ਬਿਜਲੀ ਚੁੰਬਕੀ ਤਰੰਗਾਂ) ਨੂੰ ਦਸ ਗੁਣਾ ਵੱਧ ਸੋਖਦਾ ਹੈ।ਜੇ ਸਰੀਰ ਦੇ ਸੰਵੇਦਨਸ਼ੀਲ ਅੰਗਾਂ ਨੇੜੇ ਮੋਬਾਈਲ ਫੋਨ ਲਗਾਤਾਰ ਪਿਆ ਰਹੇ ਤਾਂ ਵਿਕੀਰਨਾਂ ਦਾ ਮਾੜਾ ਪ੍ਰਭਾਵ ਇੱਕ ਦਮ ਤਾਂ ਸਾਹਮਣੇ ਨਹੀਂ ਆਉਂਦਾ।ਪ੍ਰਭਾਵ ਲੁਕਵਾਂ ਤੇ ਘਾਤਕ ਹੁੰਦਾ ਹੈ। ਇਸ ਨਾਲ ਬੱਚਿਆ ਦੇ ਦਿਮਾਗ ਅੰਦਰ ਕੈਂਸਰ ਪੈਦਾ ਹੋ ਜਾਂਦਾ ਹੈ। ਮੋਬਾਇਲ ਫੋਨ ਪ੍ਰਤੀ ਸਾਵਧਾਨੀਆਂ ਨਾ ਤਾਂ ਮਾਪੇ ਦੱਸਦੇ ਨੇ ਅਤੇ ਨਾ ਕੰਪਨੀਆਂ ਦਸਦਿਆਂ ਨੇ, ਤੇ ਨਾ ਹੀ ਸਕੂਲੀ ਪਾਠਕ੍ਰਮ ਚ ਅਜੇਹਾ ਕੋਈ ਪਾਠ ਹੁੰਦਾ ਹੈ। ਮੋਬਾਇਲ ਵਿਕੀਰਨਾਂ ਡੀ.ਐਨ.ਏ ਨੂੰ ਵੀ ਨੁਕਸਾਨ ਪਹੁੰਚਾਂਦੀਆਂ ਹਨ।
ਕੇਵਲ ਸੰਕਟ ਭਰੇ ਹਾਲਤ ਨੂੰ ਛੱਡ ਕੇ ਛੋਟੇ ਬੱਚਿਆਂ ਨੂੰ ਮੋਬਾਇਲ ਫੋਨ ਬਿਲਕੁੱਲ ਵੀ ਇਸਤੇਮਾਲ ਨਹੀਂ ਕਰਨ ਦਿੱਤੇ ਜਾਣੇ ਚਾਹੀਦੇ।ਸਰੀਰ ਨਾਲ ਮੋਬਾਇਲ ਫੋਨ ਦਾ ਸੰਪਰਕ ਚ ਰਹਿਣਾ ਨੁਕਸਾਨਦੇਹ ਹੀ ਹੁੰਦਾ ਹੈ। ਫੋਨ ਤੇ ਲੰਬੀਆਂ ਗੱਲਾਂ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਫੋਨ ਨੂੰ ਕਵਰ ਅੰਦਰ ਰੱਖਣ ਨਾਲ ਵਿਕੀਰਨਾਂ ਦਾ ਅਸਰ ਘੱਟ ਜਾਂਦਾ ਹੈ। ਰਾਤੀਂ ਸੌਣ ਵੇਲੇ ਸਾਰੇ ਮੋਬਾਇਲ ਜਾਂ ਤਾਂ ਫਲਾਈਟ ਮੋਡ `ਤੇ ਲਾ ਦਿਉ ਜਾਂ ਫਿਰ ਬੰਦ ਕਰ ਦਿਉ। ਸੌਣ ਵਾਲੇ ਕਮਰੇ ਅੰਦਰ ਵਿਕੀਰਨਾਂ ਨਹੀਂ ਹੋਣਗੀਆਂ ਤਾਂ ਨੀਂਦ ਚੰਗੀ ਆਵੇਗੀ।

ਵਿਜੈ ਗਰਗ
ਮਲੋਟ
ਮੋ- 98656 82110
Punjab Post Daily Online Newspaper & Print Media