ਪਠਾਨਕੋਟ, 24 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਬੈਂਕ ਦੀ ਸ਼ਾਖਾ ਲਈ ਜਗਾ ਦੇਣ, ਕੰਪਲੈਕਸ ਦੀ ਸਾਫ ਸਫਾਈ, ਪਾਰਕਿੰਗ ਅਤੇ ਕੰਟੀਨ ਦੀ ਬੋਲੀ ਰੱਖੀ ਗਈ ਸੀ।
ਇਹ ਜਾਣਕਾਰੀ ਸ੍ਰੀ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ ਨੇ ਦਿੰਦਿਆ ਦੱਸਿਆ ਕਿ ਬੈਂਕ ਦੀ ਸ਼ਾਖਾ ਨੂੰ ਕੰਲਪੈਕਸ ਵਿੱਚ ਮਹੀਨਾਵਾਰ ਕਰਾਏ ‘ਤੇ ਕਮਰਾ ਦੇਣ ਲਈ ਕਰਵਾਈ ਗਈ ਬੋਲੀ ਵਿੱਚ ਬੈਂਕ ਆਫ ਬਰੋਦਾ, ਆਈ.ਸੀ.ਆਈ.ਸੀ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਅਧਿਕਾਰੀਆਂ ਵੱਲੋਂ ਬੋਲੀ ਦਿੱਤੀ। ਉਨਾਂ ਦੱਸਿਆ ਕਿ ਬੈਂਕ ਲਈ ਕਮਰਾ ਕਿਰਾਏ ‘ਤੇ ਲੈਣ ਲਈ ਬੋਲੀ ਦੀ ਸ਼ੁਰੂਆਤ 17000/-ਰੁਪਏ ਤੋਂ ਕੀਤੀ ਗਈ। ਜਿਸ ਵਿਚ ਸਭ ਤੋਂ ਵੱਧ ਦੀ ਬੋਲੀ 75500/-ਰੁਪਏ ਸਟੇਟ ਬੈਂਕ ਆਫ ਇੰਡੀਆ ਨੇ ਦਿਤੀ, ਜਦ ਕਿ ਬੈਂਕ ਆਫ ਬਰੋਦਾ ਨੇ 63500/-ਰੁਪਏ ਅਤੇ ਆਈ.ਸੀ.ਆਈ.ਸੀ. ਬੈਂਕ ਨੇ 75000/-ਰੁਪਏ ਬੋਲੀ ਦਿੱਤੀ।ਉਨਾਂ ਕਿਹਾ ਕਿ ਜਲਦੀ ਹੀ ਸਟੇਟ ਬੈਂਕ ਆਫ ਇੰਡੀਆ ਵੱਲੋਂ ਆਪਣੀ ਸ਼ਾਖਾ ਇਸ ਕੰਪਲੈਕਸ ਵਿੱਚ ਖੋਲ ਦਿੱਤੀ ਜਾਵੇਗੀ।ਜਿਸ ਨਾਲ ਵੱਖ ਵੱਖ ਵਿਭਾਗਾਂ ਦੇ ਦਫਤਰਾਂ ਨੂੰ ਕਾਫੀ ਲਾਭ ਪਹੰੁਚੇਗਾ।
ਸਹਾਇਕ ਕਮਿਸ਼ਨਰ ਜਨਰਲ ਨੇ ਦੱਸਿਆ ਕਿ ਕੰਪਲੈਕਸ ਦੀ ਸਾਫ ਸਫਾਈ ਲਈ, ਪਾਰਕਿੰਗ ਅਤੇ ਕੰਟੀਨ ਦੀ ਬੋਲੀ ਬੋਲੀਕਾਰਾਂ ਵੱਲੋਂ ਚੈਂਕ ਰਾਹੀਂ ਸਕਿਊਰਟੀ ਰਾਸ਼ੀ ਜਮਾ ਕਰਵਾਉਣ ਕਰਕੇ ਪੋਸਟਪੋਂਡ ਕਰਕੇ 29 ਮਾਰਚ, 2017 ਨੂੰ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਰੱਖੀ ਗਈ ਹੈ। ਉਨਾਂ ਦੱਸਿਆ ਕਿ ਬੋਲੀਕਾਰ ਸਵੇਰੇ 11:00ਵਜੇ ਤੋਂ 01:00ਵਜੇ ਤੱਕ ਕੰਪਲੈਕਸ ਦੀ ਸਾਫ ਸਫਾਈ ਲਈ ਨਿਰਧਾਰਤ ਸਕਿਊਰਟੀ ਰਾਸ਼ੀ ਡਰਾਫਟ/ਕੈਸ਼ 25000/-ਰੁਪਏ, ਪਾਰਕਿੰਗ ਅਤੇ ਕੰਟੀਨ ਲਈ ਨਿਰਧਾਰਤ ਸਕਿਊਰਟੀ ਰਾਸ਼ੀ 1,00,000/-ਰੁਪਏ ਡਰਾਫਟ/ਕੈਸ਼ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਕਮਰਾ ਨੰ: 109 ਨਾਜਰ ਸ਼ਾਖਾ ਵਿੱਚ ਜਮਾ ਕਰਵਾ ਕੇ ਬੋਲੀ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਬਾਕੀ ਦੀਆਂ ਸ਼ਰਤਾ ਮੌਕੇ ‘ਤੇ ਦਸੀਆਂ ਜਾਣਗੀਆਂ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media