Thursday, March 19, 2026

ਇਰਾਕ ਵਿਚ ਫਸੇ ਭਾਰਤੀਆਂ ਦੀ ਸਲਾਮਤੀ ਲਈ ਅਰਦਾਸ ਕੀਤੀ

PPN210613ਪੱਟੀ, 21  ਜੂਨ (ਰਣਜੀਤ ਮਾਹਲਾ)-  ਇਰਾਕ ਵਿਚ ਫਸੇ ਕਈ ਭਾਰਤੀਆਂ ਦੀ ਸਲਾਮਤੀ ਅਤੇ ਵਤਨ ਵਾਪਸੀ ਦੀ ਅਰਦਾਸ ਸ਼ਹਿਰ ਦੇ ਇਤਿਹਾਸਿਕ ਗੁਰਦੁਆਰਾ ਭੱਠ ਸਾਹਿਬ ਵਿਖੇ ਕੀਤੀ ਗਈ।ਅਰਦਾਸ ਦੀ ਸੇਵਾ ਬਾਬਾ ਪ੍ਰਗਟ ਸਿੰਘ ਨੇ ਨਿਭਾਈ।ਇਸ ਮੌਕੇ ਜਥੇਦਾਰ ਭਾਟੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਹਲਕਾ ਵਿਧਾਇਕ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਮਿਲੇ ਆਦੇਸ਼ਾਂ ਤੇ ਸਮੂਹ ਅਕਾਲੀ ਦਲ ਵਰਕਰ ਹਲਕਾ ਪੱਟੀ ਨੇ ਗੁਰਦੁਆਰਾ ਸਹਿਬ ਵਿਖੇ ਇਕੱਤਰ ਹੋ ਕੇ ਇਰਾਕ ਵਿਚ ਫਸੇ ਹੋਏ ਭਾਰਤੀਆਂ ਦੀ ਸਲਾਮਤੀ ਅਤੇ ਘਰ ਵਾਪਸੀ ਦੀ ਅਰਦਾਸ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕੀਤੀ ਗਈ ਹੈ।ਇਸ ਅਰਦਾਸ ਵਿਚ ਡਾਇਰੈਕਟਰ ਕੁਲਦੀਪ ਸਿੰਘ ਪੰਨਗੋਟਾ, ਗੁਰਪ੍ਰਤਾਪ ਸਿੰਘ ਰੂਬੀ ਭਾਟੀਆ, ਕੁਲਵੰਤ ਸਿੰਘ ਕਾਲੇਕੇ, ਗੁਰਜੀਤ ਸਿੰਘ ਕੁੱਕੂ, ਭੁਪਿੰਦਰ ਸਿੰਘ ਮਿੰਟੂ, ਕੰਵਲਪ੍ਰੀਤ ਸਿੰਘ ਗਿੱਲ, ਸ਼ੁਰੇਸ਼ ਪਾਠਕ ਕੌਂਸਲਰ, ਰਣਜੀਤ ਸਿੰਘ ਰਾਣਾ ਕੌਂਸਲਰ, ਹਰਪਾਲ ਸਿੰਘ ਪੱਟੀ ਪ੍ਰਧਾਨ ਰਾਮਗੜ੍ਹੀਆ ਸਭਾ ਪੱਟੀ, ਕੁਲਵਿੰਦਰ ਸਿੰਘ ਬੱਬੂ, ਜੋਗਾ ਸਿੰਘ ਪੁਰਬਾ, ਨਿਰਮਲ ਸਿੰਘ ਕਾਲਾ, ਗੁਰਚਰਨ ਸਿੰਘ ਔਲਖ, ਸੁਖਜਿੰਦਰ ਸਿੰਘ ਸਰਪੰਚ ਬੱਠੇਭੈਣੀ, ਹਰਦਿਆਲ ਸਿੰਘ ਸਰਪੰਚ ਆਸਲ, ਰਾਜ ਕੌਰ ਸਰਪੰਚਣੀ, ਕੁਲਦੀਪ ਸਿੰਘ ਕੋਟਬੁੱਢਾ, ਅਵਤਾਰ ਸਿੰਘ , ਰਾਜਨਪ੍ਰੀਤ ਸਿੰਘ,ਰਾਜਦੀਪ ਸਿੰਘ ਰਾਜਾ, ਰਜਿੰਦਰ ਸਿੰਘ, ਗਿਆਨ ਸਿੰਘ, ਗੁਰਬਾਜ ਸਿੰਘ, ਅਮਨਦੀਪ ਸਿੰਘ ਭਾਟੀਆ, ਗੁਰਲਾਲ ਸਿੰਘ ਪੰਨਗੋਟਾ, ਨਿਸ਼ਾਨ ਸਿੰਘ ਸਰਪੰਚ, ਸਰਵਣ ਸਿੰਘ, ਹੀਰਾ ਸਿੰਘ, ਗੁਰਮੀਤ ਸਿੰਘ ਆਦਿ ਸ਼ਾਮਿਲ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply