
ਮੇਲੇ ਦੌਰਾਨ ਕਵਾਲੀਆਂ ਪੇਸ਼ ਕਰਦੇ ਹੋਏ ਕਵਾਲ ਅਤੇ ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੇ ਹੋਏ ਮੇਲਾ ਕਮੇਟੀ ਮੈਬਰ।
ਪੱਟੀ , 21 ਜੂਨ (ਰਣਜੀਤ ਮਾਹਲਾ)- ਸਥਾਨਕ ਗਾਂਧੀ ਸੱਥ ‘ਚ ਸਥਿਤ ਪੀਰ ਬਾਬਾ ਛੱਤਣ ਸ਼ਾਹ ਜੀ ਵਲੀ ਅਤੇ ਪੀਰ ਬਾਬਾ ਨੁੰਨ ਸ਼ਾਹ ਜੀ ਵਲੀ ਜੀ ਦਾ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਜਿਸ ਵਿਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਨੇ ਵਿਸ਼ੇਸ਼ ਸ਼ਿਰਕਤ ਕੀਤੀ ਮੇਲੇ ਦੇ ਦੂਸਰੇ ਦਿਨ ਪੰਜਾਬ ਦੇ ਮਸ਼ਹੂਰ ਕਵਾਲ ਦਮਨ ਸ਼ਾਹ ਜੀ ਰੁੜਕੀ ਵਾਲਿਆਂ ਨੇ ਆਪਣੇ ਕਵਾਲੀਆਂ ਗਾ ਕੇ ਸਿਰਤਿਆਂ ਨੂੰ ਝੂਮਣ ਲਗਾ ਦਿੱਤਾ।ਇਸ ਸੂਫੀਆਨਾ ਸ਼ਾਮ ਦੇ ਮੁੱਖ ਮਹਿਮਾਨ ਕਿਸ਼ਨ ਸ਼ਾਹ ਜੀ ਹਰੀਕੇ ਵਾਲੇ ਸਨ।ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਕਲੇਟੀ ਦੇ ਸਰਪ੍ਰਸਤ ਕਿਸ਼ਨ ਕੁਮਾਰ ਬਿੱਟਾ ਨੇ ਦੱਸਿਆ ਕਿ ਇਸ ਦਰਗਾਹ ਤੇ ਹਰ ਸਾਲ ਬਾਬਾ ਜੀ ਦਾ ਸਲਾਨਾ ਜੋੜ ਮੇਲਾ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ।ਮੇਲੇ ਦੇ ਪਹਿਲੇ ਦਿਨ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਹਾਜਿਰੀ ਭਰੀ ਅਤੇ ਝੰਡੇ ਦੀ ਰਸਮ ਅਦਾ ਕੀਤੀ ਸੀ।ਇਸ ਮੌਕੇ ਸਾਜਨ ਕੁਮਾਰ ਪ੍ਰਧਾਨ,ਰਾਜੀਵ ਕੁਮਾਰ, ਰਾਹੁਲ ਕੁਮਾਰ, ਵੀਰ ਭਾਨ, ਅਜੇ ਕੁਮਾਰ,ਜਸਬੀਰ ਸਿੰਘ ਸੋਨੁੰ ਮਿਕਸਿੰਗ ਵਾਲੇ, ਅਜੇ ਭੱਟੀ, ਰਾਹੁਲ, ਮਿਥੁਣ, ਅਮਨ, ਬੰਟੀ, ਨਿੱਕਾ, ਛਿੰਦਰਪਾਲ, ਚਾਂਦ ਆਦਿ ਹਾਜਿਰ ਸਨ।
Punjab Post Daily Online Newspaper & Print Media