Tuesday, November 24, 2026

ਬਿਹਾਰੀ ਲਾਲ ਕਵਾਤੜਾ ਦੀਆਂ ਮੋਤ ਮਗਰੋਂ ਅੱਖਾਂ ਦਾਨ ਕੀਤੀਆਂ

PPN2503201712ਫਾਜ਼ਿਲਕਾ, 25 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) -ਸ਼੍ਰੀ ਰਾਮ ਸ਼ਰਨਮ ਅੱਖਾਂਦਾਨ ਸਹਾਇਤਾ ਸੰਮਤੀ ਵੱਲੋਂ ਚਲਾਏ ਗਏ ਮਰਨ ਮਗਰੋਂ ਅੱਖਾਂ ਦਾਨ ਅਭਿਆਨ ਤਹਿਤ ਸਥਾਨਕ ਟੀਚਰ ਕਲੋਨੀ ਵਾਸੀ ਬਿਹਾਰੀ ਲਾਲ ਕਵਾਤੜਾ ਦੇ ਮਰਨ ਮਗਰੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀਆਂ ਅੱਖਾਂ ਦਾਨ ਕਰਵਾਈਆਂ।ਜਾਣਕਾਰੀ ਦਿੰਦੇ ਹੋਏ ਸੰਮਤੀ ਦੇ ਸਰਪ੍ਰਸਤ ਰਾਜ ਕ੍ਰਿਸ਼ਨ ਠਠਈ ਨੇ ਦੱਸਿਆ ਕਿ ਸਥਾਨਕ ਵਾਸੀ ਬਿਹਾਰੀ ਲਾਲ ਕਵਾਤੜਾ ਪੁੱਤਰ ਤਾਰਾ ਚੰਦ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਪੁੱਤਰ ਪਵਨ ਕਵਾਤੜਾ ਨੇ ਆਪਣੇ ਪਿਤਾ ਦੀਆਂ ਅੱਖਾਂ ਦਾਨ ਕਰਨ ਲਈ ਸੰਮਤੀ ਦੇ ਮੈਂਬਰ ਸੁਸ਼ੀਲ ਵਰਮਾ ਨਾਲ ਸੰਪਰਕ ਕੀਤਾ। ਸੰਮਤੀ ਦੇ ਸੱਦੇ  ਤੇ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੈਂਕ ਸਰਸਾ ਦੇ ਡਾਕਟਰ ਅਜੈ ਸ਼ਰਮਾ ਮੋਨੂੰ ਨੇ ਆਪਣੀ ਟੀਮ ਸਮੇਤ ਪਹੰਚ ਕੇ ਬਿਹਾਰੀ ਲਾਲ ਕਵਾਤੜਾ ਦੀਆਂ ਅੱਖਾਂ ਦਾਨ ਲਈ ਲੈ ਲਈਆਂ। ਬਾਅਦ ਵਿਚ ਸੁਸਾਇਟੀ ਦੇ ਮੈਂਬਰ ਦੀਨਾ ਨਾਥ ਸਚਦੇਵਾ, ਮਹੇਸ਼ ਲੂਨਾ, ਮਦਨ ਲਾਲ ਗਾਂਧੀ, ਸੰਦੀਪ ਖੁੰਗਰ ਠਾਕੁਰ, ਜਗਦੀਸ਼ ਚੰਦਰ ਕਸ਼ਿਅਪ, ਮੋਹਨ ਲਾਲ ਦਾਮੜੀ, ਪਰਵਿਸ਼ ਵਢੇਰਾ, ਗੁਲਸ਼ਨ ਗੁੰਬਰ ਅਤੇ ਹੋਰਨਾਂ ਨੇ ਅੱਖਾਂਦਾਨੀ ਦੀ ਮ੍ਰਿਤਕ ਦੇਹ ਤੇ ਚਾਦਰ ਪਾਕੇ ਸ਼ਰਧਾਂਜਲੀ ਭੇਂਟ ਕੀਤੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply