
ਸਮਰਾਲਾ, 25 ਮਾਰਚ (ਪੰਜਾਬ ਪੋਸਟ- ਕੰਗ) – ਅੱਜ ਸਮਰਾਲਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਭਗਵਾਨਪੁਰਾ ਰੋਡ ਵਿਖੇ ਹਰਿੰਦਰ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਤਹਿਗੜ੍ਹ ਸਾਹਿਬ ਵਲੋਂ ਆਪਣੇ ਕੋਟੇ ਵਿੱਚੋਂ ਦਿੱਤੀ ਚਾਰ ਲੱਖ ਦੀ ਗ੍ਰਾਂਟ ਰਾਹੀਂ ਬਣੇ ਨਵੇਂ ਕਮਰਿਆਂ ਦਾ ਉਦਘਾਟਨ ਕੀਤਾ ਗਿਆ।ਅੱਜ ਦੇ ਸਕੂਲ ਵਿੱਚ ਕਰਵਾਏ ਸਮਾਗਮ ਦੌਰਾਨ ਇਨ੍ਹਾਂ ਨਵ ਨਿਰਮਾਣ ਕਮਰਿਆਂ ਦਾ ਉਦਾਘਾਟਨ ਕਰਦੇ ਹੋਏ ਹਰਿੰਦਰ ਸਿੰਘ ਖਾਲਸਾ ਨੇ ਆਮ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਉਨਾਂ ਦਾ ਮੁੁੱਖ ਮਕਸਦ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਚੰਗੀ ਤਰ੍ਹਾਂ ਪੜ੍ਹ ਲਿਖ ਸਕਣ ਅਤੇ ਉਚੇਰੀ ਵਿੱਦਿਆ ਹਾਸਲ ਕਰਕੇ ਉੱਚ ਅਹੁੱਦੇ ਪ੍ਰਾਪਤ ਕਰ ਸਕਣ। ਇਹ ਸਾਰਾ ਕੁੱਝ ਤਾਂ ਹੀ ਸੰਭਵ ਹੈ ਜੇਕਰ ਬੱਚਿਆਂ ਦੇ ਪੜ੍ਹਨ ਲਈ ਇੱਕ ਵਧੀਆ ਅਤੇ ਸੁਚੱਜਾ ਢਾਂਚਾ ਉਸਰਿਆ ਹੋਵੇਗਾ। ਇਸ ਲਈ ਉਨਾਂ ਦੀ ਜਿਆਦਾਤਰ ਕੋਸ਼ਿਸ਼ ਵੀ ਇਹੀ ਹੁੰਦੀ ਹੈ ਉਹ ਆਪਣੇ ਕੋਟੇ ਦੀ ਜਿਆਦਾਤਰ ਗ੍ਰਾਂਟ ਸਕੂਲਾਂ ਨੂੰ ਦੇਣ, ਜਿਥੇ ਇਨ੍ਹਾਂ ਦੀ ਯੋਗ ਵਰਤੋਂ ਕੀਤੀ ਜਾਂਦੀ ਹੈ।ਇਸੇ ਲੜ੍ਹੀ ਤਹਿਤ ਇਹ ਗ੍ਰਾਂਟ ਵੀ ਇਸ ਸਕੂਲ ਨੂੰ ਤਾਂ ਹੀ ਦਿੱਤੀ ਸੀ, ਕਿਉਂਕਿ ਇਸ ਸਕੂਲ ਦੀ ਇਮਾਰਤ ਜੋ ਅੰਗਰੇਜ਼ਾਂ ਦੇ ਸਮੇਂ ਦੀ ਬਣੀ ਹੋਈ ਹੋਣ ਕਾਰਨ ਬਹੁਤ ਹੀ ਖਸਤਾ ਸੀ।
ਅੱਜ ਦੇ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਜਸਬੀਰ ਕੌਰ ਬੀ. ਪੀ. ਈ. ਓ ਬਲਾਕ ਸਮਰਾਲਾ 2, ਰਾਜਵਿੰਦਰ ਕੌਰ ਮੁੱਖ ਅਧਿਆਪਕਾ, ਰੇਨੂੰ ਦੱਤ, ਜਸਵਿੰਦਰ ਕੌਰ, ਸੁਖਵੀਰ ਕੌਰ, ਪ੍ਰਦੀਪ ਪਾਂਡੇ, ਕੁਲਵੀਰ ਸਿੰਘ ਨੰਬਰਦਾਰ, ਬੰਤ ਸਿੰਘ ਖਾਲਸਾ, ਲਵੀ ਢਿੱਲੋਂ ਪੀ. ਏ., ਸੁਖਵੀਰ ਸਿੰਘ ਪੱਪੀ, ਸਨੀ ਦੂਆ ਐਮ. ਸੀ, ਸੁਖਦੇਵ ਸਿੰਘ ਸਰਪੰਚ ਰੁਪਾਲੋਂ, ਸੰਜੀਵ ਕਲਿਆਣ, ਲਖਵੀਰ ਸਿੰਘ ਬਲਾਲਾ, ਸੁਜਾਨ ਸਿੰਘ ਮੰਜਾਲੀਆਂ, ਅਮਰਦੀਪ ਸਿੰਘ ਸਰਪੰਚ ਬਾਲਿਓਂ, ਹਰਸ਼ਜੋਤ ਸਿੰਘ ਸਮਰਾਲਾ ਆਦਿ ਤੋਂ ਇਲਾਵਾ ਸਮਰਾਲਾ ਸ਼ਹਿਤ ਦੇ ਪਤਵੰਤੇ ਸੱਜਣ ਵੀ ਹਾਜਰ ਸਨ। ਮੰਚ ਸੰਚਾਲਨ ਦੀ ਭੂਮਿਕਾ ਰਾਜਦੀਪ ਸਿੰਘ ਨੇ ਬਾਖੂਬੀ ਨਿਭਾਈ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media